ਪੰਜਾਬ

punjab

ਯੂਟਿਊਬ ਯੂਜ਼ਰਸ ਨੂੰ ਜਲਦ ਮਿਲੇਗਾ 'Sleep Timer' ਫੀਚਰ, ਤੈਅ ਕੀਤੇ ਸਮੇਂ 'ਤੇ ਆਪਣੇ ਆਪ ਰੁੱਕ ਜਾਵੇਗਾ ਵੀਡੀਓ - YouTube Sleep Timer

By ETV Bharat Punjabi Team

Published : Aug 10, 2024, 2:22 PM IST

YouTube Sleep Timer: ਯੂਟਿਊਬ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਫੀਚਰ ਦਾ ਨਾਮ 'Sleep Timer' ਹੈ। ਇਸ ਫੀਚਰ ਰਾਹੀ ਤੁਹਾਡੀ ਸਕ੍ਰੀਨ ਟਾਈਮ ਘੱਟ ਜਾਵੇਗੀ। ਸਲੀਪ ਟਾਈਮਰ ਵੀਡੀਓ ਪਲੇਬੈਕ ਨੂੰ ਰੋਕਣ ਦੀ ਆਗਿਆ ਦੇਵੇਗਾ।

YouTube Sleep Timer
YouTube Sleep Timer (Getty Images)

ਹੈਦਰਾਬਾਦ: ਯੂਟਿਊਬ ਦਾ ਇਸਤੇਮਾਲ ਲੱਖਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਯੂਟਿਊਬ ਸਲੀਪ ਟਾਈਮਰ ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਫਿਲਹਾਲ, ਇਸਦੀ ਅਜੇ ਟੈਸਟਿੰਗ ਚੱਲ ਰਹੀ ਹੈ। ਟੈਸਟਿੰਗ ਤੋਂ ਬਾਅਦ ਇਹ ਫੀਚਰ ਯੂਜ਼ਰਸ ਲਈ ਉਪਲਬਧ ਹੋ ਜਾਵੇਗਾ।

ਯੂਟਿਊਬ ਯੂਜ਼ਰਸ ਨੂੰ ਮਿਲੇਗਾ ਸਲੀਪ ਟਾਈਮਰ ਫੀਚਰ:ਕੰਪਨੀ ਗੂਗਲ ਨੇ ਆਪਣੀ ਵੈੱਬਸਾਈਟ 'ਤੇ ਇੱਕ ਪੋਸਟ ਸ਼ੇਅਰ ਕਰਕੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਦੱਸਿਆ ਹੈ ਕਿ ਯੂਟਿਊਬ ਸਲੀਪ ਟਾਈਮਰ ਫੀਚਰ ਨੂੰ ਲਿਆ ਰਿਹਾ ਹੈ। ਸਲੀਪ ਟਾਈਮਰ ਤੁਹਾਨੂੰ ਇੱਕ ਤੈਅ ਸਮੇਂ ਤੋਂ ਬਾਅਦ ਪਲੇਬੈਕ ਨੂੰ ਆਪਣੇ ਆਪ ਰੋਕਣ ਲਈ ਟਾਈਮਰ ਸੈੱਟ ਕਰਕੇ ਦਿੰਦਾ ਹੈ। ਇਸ ਫੀਚਰ ਦਾ ਇਸਤੇਮਾਲ ਕਰਨਾ ਕਾਫ਼ੀ ਆਸਾਨ ਹੈ।

ਯੂਟਿਊਬ ਸਲੀਪ ਟਾਈਮਰ ਫੀਚਰ ਦੀ ਵਰਤੋ: ਇਸ ਲਈ ਯੂਜ਼ਰਸ ਨੂੰ ਸਮਾਰਟਫੋਨ 'ਤੇ ਯੂਟਿਊਬ ਐਪ ਖੋਲ੍ਹਣੀ ਹੋਵੇਗੀ। ਇਸ ਤੋਂ ਬਾਅਦ ਵੀਡੀਓ ਚਲਾਉਦੇ ਸਮੇਂ ਸੈਟਿੰਗ ਮੈਨੂੰ 'ਤੇ ਨੇਵੀਗੇਟ ਕਰ ਸਕਦੇ ਹੋ। ਇਸ ਸੁਵਿਧਾ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਆਪਣੇ ਅਕਾਊਂਟ 'ਚ ਸਾਈਨ ਇਨ ਕਰਨਾ ਹੋਵੇਗਾ।

ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਯੂਟਿਊਬ ਸਲੀਪ ਟਾਈਮਰ ਫੀਚਰ: ਸਲੀਪ ਟਾਈਮਰ ਸੁਵਿਧਾ 10 ਮਿੰਟ, 15 ਮਿੰਟ, 20 ਮਿੰਟ, 30 ਮਿੰਟ, 45 ਮਿੰਟ ਅਤੇ 60 ਮਿੰਟ ਤੋਂ ਬਾਅਦ ਪਲੇਬੈਕ ਨੂੰ ਰੋਕਣ ਦਾ ਆਪਸ਼ਨ ਦਿਖਾਏਗਾ। ਇਸ ਤੋਂ ਇਲਾਵਾ, ਵੀਡੀਓ ਖਤਮ ਹੋਣ ਤੋਂ ਬਾਅਦ ਆਟੋ ਪਲੇਬੈਕ ਨੂੰ ਰੋਕਣ ਦਾ ਆਪਸ਼ਨ ਵੀ ਮਿਲਦਾ ਹੈ। ਫਿਲਹਾਲ, ਇਹ ਫੀਚਰ ਯੂਟਿਊਬ ਪ੍ਰੀਮਿਅਮ ਯੂਜ਼ਰਸ ਲਈ ਉਪਲਬਧ ਹੈ।

ABOUT THE AUTHOR

...view details