ਪੰਜਾਬ

punjab

ETV Bharat / technology

YouTube ਹੋਇਆ ਡਾਊਨ, ਯੂਜ਼ਰਸ ਹੋ ਰਹੇ ਨੇ ਪਰੇਸ਼ਾਨ, X 'ਤੇ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਸ਼ਿਕਾਇਤਾਂ - YouTube Down

YouTube Down: ਮਾਈਕ੍ਰੋਸਾਫ਼ਟ 'ਚ ਤਕਨੀਕੀ ਖਰਾਬੀ ਤੋਂ ਬਾਅਦ ਹੁਣ YouTube ਦੇ ਡਾਊਨ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਯੂਜ਼ਰਸ ਇਸ ਸਮੱਸਿਆ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਨ।

By ETV Bharat Tech Team

Published : Jul 22, 2024, 4:28 PM IST

YouTube Down
YouTube Down (Getty Images)

ਹੈਦਰਾਬਾਦ: ਭਾਰਤ 'ਚ YouTube ਡਾਊਨ ਹੋ ਗਿਆ ਹੈ। ਬਹੁਤ ਸਾਰੇ ਯੂਜ਼ਰਸ ਨੂੰ ਐਪ 'ਤੇ ਵੀਡੀਓ ਅਪਲੋਡ ਕਰਨ ਦੀ ਸਮੱਸਿਆ ਆ ਰਹੀ ਹੈ। ਇਸ ਸਮੱਸਿਆ ਨੂੰ ਲੈ ਕੇ ਯੂਜ਼ਰਸ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਨ ਅਤੇ ਕੰਪਨੀ ਨੂੰ ਟੈਗ ਕਰ ਰਹੇ ਹਨ। ਸ਼ਿਕਾਇਤ ਮਿਲਣ 'ਤੇ ਕੰਪਨੀ ਨੇ ਕਿਹਾ ਹੈ ਕਿ ਉਹ ਜਲਦ ਹੀ ਇਸ ਪਰੇਸ਼ਾਨੀ ਦੀ ਜਾਂਚ ਕਰਨਗੇ ਅਤੇ ਠੀਕ ਕਰਨ ਦੀ ਕੋਸ਼ਿਸ਼ ਕਰਨਗੇ।

ਇਨ੍ਹਾਂ ਸ਼ਹਿਰਾਂ 'ਚ YouTube ਬੰਦ ਹੋਣ ਦੀਆਂ ਸ਼ਿਕਾਇਤਾਂ: ਮਿਲੀ ਜਾਣਕਾਰੀ ਅਨੁਸਾਰ, ਨਵੀਂ ਦਿੱਲੀ, ਕੋਲਕਾਤਾ, ਮੁੰਬਈ ਅਤੇ ਬੈਂਗਲੁਰੂ ਵਰਗੇ ਵੱਡੇ ਸ਼ਹਿਰਾਂ 'ਚ ਯੂਟਿਊਬ ਬੰਦ ਹੋਣ ਦੀਆਂ ਰਿਪੋਰਟਾਂ ਕੀਤੀਆਂ ਜਾ ਰਹੀਆਂ ਹਨ। ਇਸ ਸਮੱਸਿਆ ਕਾਰਨ ਭਾਰਤੀ ਯੂਜ਼ਰਸ ਪ੍ਰਭਾਵਿਤ ਹੋ ਰਹੇ ਹਨ। YouTube ਡਾਊਨ ਹੋਣ ਕਰਕੇ ਕੁਝ ਯੂਜ਼ਰਸ ਨੂੰ ਸਾਈਟ ਨੂੰ ਐਕਸੈਸ ਕਰਨ, ਵੀਡੀਓ ਅਪਲੋਡ ਕਰਨ ਅਤੇ ਪਲੇਟਫਾਰਮ ਦੀ ਵਰਤੋ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਯੂਜ਼ਰਸ ਕਰ ਰਹੇ ਸ਼ਿਕਾਇਤਾਂ: X 'ਤੇ #YouTubeDown ਟ੍ਰੈਂਡ ਕਰ ਰਿਹਾ ਹੈ, ਜਿਸ ਰਾਹੀ ਯੂਜ਼ਰਸ YouTube ਡਾਊਨ ਹੋਣ ਨੂੰ ਲੈ ਕੇ ਸ਼ਿਕਾਇਤਾਂ ਕਰ ਰਹੇ ਹਨ। X 'ਤੇ ਇੱਕ ਯੂਜ਼ਰ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ," ਅਪਲੋਡ ਕੀਤੇ ਵੀਡੀਓ ਫੀਡ 'ਚ ਦਿਖਾਈ ਨਹੀਂ ਦੇ ਰਹੇ ਹਨ।" ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ,"YouTube ਵੀਡੀਓ ਅਪਲੋਡ ਨਹੀਂ ਕਰ ਰਿਹਾ।"

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅੱਜ ਦੁਪਹਿਰ 1:30 ਵਜੇ ਤੋਂ ਹੀ YouTube ਡਾਊਨ ਹੋਣ ਦੀ ਸਮੱਸਿਆ ਨੂੰ ਲੈ ਕੇ ਰਿਪੋਰਟਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਜੇ ਵੀ ਯੂਜ਼ਰਸ ਲਗਾਤਾਰ ਰਿਪੋਰਟਾਂ ਕਰ ਰਹੇ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਨੇ ਅਜੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਹੈ। ਯੂਜ਼ਰਸ ਨੂੰ ਵੀਡੀਓ ਅਤੇ ਵੈੱਬਸਾਈਟ 'ਚ ਇਸ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਹੈ।

ABOUT THE AUTHOR

...view details