ਹੈਦਰਾਬਾਦ:YouTube ਨੇ YouTube Shorts ਲਈ ਇੱਕ ਅਪਡੇਟ ਦਾ ਐਲਾਨ ਕੀਤਾ ਹੈ, ਜਿਸ ਨਾਲ ਕ੍ਰਿਏਟਰਸ ਲਈ ਇਸਨੂੰ ਹੋਰ ਆਸਾਨ ਅਤੇ ਜ਼ਿਆਦਾ ਮਜ਼ੇਦਾਰ ਬਣਾਇਆ ਜਾ ਸਕੇਗਾ। ਯੂਟਿਊਬ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਲੰਬੇ ਵੀਡੀਓ ਬਣਾਉਣ ਦੀ ਸਮਰੱਥਾ ਨੂੰ ਵਧਾ ਰਹੇ ਹਨ। ਕੰਪਨੀ ਨੇ ਇਹ ਫੈਸਲਾ ਉਦੋਂ ਲਿਆ ਜਦੋਂ ਬਹੁਤ ਸਾਰੇ ਕ੍ਰਿਏਟਰਸ ਨੇ YouTube ਤੋਂ ਇਸਦੀ ਪੂਰੀ ਸਮਰੱਥਾ ਦੀ ਪੜਚੋਲ ਕਰਨ ਦੀ ਇਜਾਜ਼ਤ ਮੰਗੀ।
ਕੀ ਹੈ ਯੂਟਿਊਬ ਸ਼ਾਰਟਸ?:ਯੂਟਿਊਬ ਸ਼ਾਰਟਸ 2020 ਵਿੱਚ ਲਾਂਚ ਕੀਤਾ ਗਿਆ ਸੀ, ਜਿੱਥੇ ਯੂਜ਼ਰਸ ਸਿਰਫ 60 ਸਕਿੰਟਾਂ ਤੱਕ ਦੇ ਵੀਡੀਓ ਰਿਕਾਰਡ ਕਰ ਸਕਦੇ ਸਨ। ਹੁਣ ਇਹ 15 ਅਕਤੂਬਰ ਤੋਂ ਨਿਰਮਾਤਾਵਾਂ ਨੂੰ 3 ਮਿੰਟ ਤੱਕ ਵੀਡੀਓ ਰਿਕਾਰਡ ਕਰਨ ਦੀ ਇਜਾਜ਼ਤ ਦੇਵੇਗਾ।
ਕੰਪਨੀ ਨੇ ਇੱਕ ਬਲਾਗ ਪੋਸਟ ਵਿੱਚ ਕਿਹਾ, "ਇਹ ਕ੍ਰਿਏਟਰਸ ਵੱਲੋ ਸਭ ਤੋਂ ਜ਼ਿਆਦਾ ਮੰਗਿਆ ਜਾਣ ਵਾਲਾ ਫੀਚਰ ਹੈ। ਇਹ ਬਦਲਾਅ ਉਨ੍ਹਾਂ ਵੀਡੀਓਜ਼ 'ਤੇ ਲਾਗੂ ਹੁੰਦਾ ਹੈ ਜੋ ਆਕਾਰ ਅਤੇ ਅਨੁਪਾਤ ਵਿੱਚ ਲੰਬੇ ਹਨ ਅਤੇ 15 ਅਕਤੂਬਰ ਤੋਂ ਪਹਿਲਾਂ ਅਪਲੋਡ ਕੀਤੇ ਗਏ ਕਿਸੇ ਵੀ ਵੀਡੀਓ ਨੂੰ ਪ੍ਰਭਾਵਿਤ ਨਹੀਂ ਕਰਨਗੇ। ਕੰਪਨੀ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਉਹ ਆਉਣ ਵਾਲੇ ਮਹੀਨਿਆਂ ਵਿੱਚ ਲੰਬੇ-ਸ਼ਾਰਟਸ ਲਈ ਆਪਣੀਆਂ ਸਿਫ਼ਾਰਸ਼ਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਗੇ।-YouTube
ਇਸ ਤੋਂ ਇਲਾਵਾ, YouTube ਨੇ ਸ਼ਾਰਟਸ ਪਲੇਅਰ ਨੂੰ ਸੁਚਾਰੂ ਬਣਾਇਆ ਹੈ, ਕੰਟੈਟ ਨੂੰ ਧਿਆਨ ਕੇਂਦਰ ਵਿੱਚ ਰੱਖਿਆ ਹੈ ਅਤੇ ਦਰਸ਼ਕਾਂ ਨੂੰ ਉਨ੍ਹਾਂ ਦੀ ਪਸੰਦ ਦੇ ਕੰਟੈਟ 'ਤੇ ਧਿਆਨ ਕੇਂਦਰਿਤ ਕਰਨ ਦੀ ਇਜਾਜ਼ਤ ਦਿੱਤੀ ਹੈ। ਯੂਜ਼ਰਸ ਆਸਾਨੀ ਨਾਲ ਟੈਂਪਲੇਟਸ ਦੇ ਨਾਲ ਸ਼ਾਰਟਸ ਨੂੰ ਦੁਬਾਰਾ ਬਣਾ ਸਕਦੇ ਹਨ, ਜੋ ਉਨ੍ਹਾਂ ਨੂੰ ਨਵਾਂ ਆਡੀਓ ਜੋੜਨ ਦੀ ਆਗਿਆ ਦਿੰਦਾ ਹੈ। ਕੋਈ ਵੀ ਆਪਣੀ ਪਸੰਦ ਦੇ ਛੋਟੇ ਹਿੱਸੇ 'ਤੇ 'ਰੀਮਿਕਸ' 'ਤੇ ਟੈਪ ਕਰਕੇ ਅਤੇ 'ਇਸ ਟੈਂਪਲੇਟ ਦੀ ਵਰਤੋਂ ਕਰੋ' ਨੂੰ ਚੁਣ ਕੇ ਟੈਂਪਲੇਟ ਨੂੰ ਅਜ਼ਮਾ ਸਕਦੇ ਹਨ।