ਹੈਦਾਰਬਾਦ:ਅੱਜ ਦੇ ਸਮੇਂ 'ਚ ਲੋਕ ਸਾਮਾਨ ਆਰਡਰ ਕਰਨ ਤੋਂ ਲੈ ਕੇ ਆਧਾਰ ਅਤੇ ਪੈਨ ਕਾਰਡ ਅਪਲਾਈ ਕਰਨ ਤੱਕ, ਹਰ ਕੰਮ ਔਨਲਾਈਨ ਕਰਦੇ ਹਨ। ਇਸ ਕਰਕੇ ਸਕੈਮਰਸ ਆਸਾਨੀ ਨਾਲ ਲੋਕਾਂ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾ ਲੈਂਦੇ ਹਨ। ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਔਨਲਾਈਮ ਪੈਨ ਕਾਰਡ ਅਪਲਾਈ ਕਰਨ ਦੌਰਾਨ ਇੱਕ ਵਿਅਕਤੀ ਨੂੰ ਠੱਗਾਂ ਨੇ ਆਪਣਾ ਸ਼ਿਕਾਰ ਬਣਾ ਲਿਆ। ਕਾਨਪੁਰ ਦਾ ਇੱਕ ਬਜ਼ੁਰਗ ਵਿਅਕਤੀ ਔਨਲਾਈਨ ਪੈਨ ਕਾਰਡ ਅਪਲਾਈ ਕਰ ਰਿਹਾ ਸੀ ਤਾਂ ਇਸ ਦੌਰਾਨ ਠੱਗਾਂ ਨੇ ਉਸ ਵਿਅਕਤੀ ਤੋਂ 7.7 ਲੱਖ ਰੁਪਏ ਠੱਗ ਲਏ।
ਕੀ ਹੈ ਪੂਰਾ ਮਾਮਲਾ?
ਇਹ ਘੋਟਾਲਾ ਉਸ ਸਮੇਂ ਵਾਪਰਿਆਂ ਜਦੋਂ ਸੁਰੇਸ਼ ਚੰਦਰ ਨਾਮ ਦਾ ਵਿਅਕਤੀ ਪੈਨ ਕਾਰਡ ਅਪਲਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। 10 ਨਵੰਬਰ ਨੂੰ ਇਸ ਵਿਅਕਤੀ ਨੇ ਪੈਨ ਕਾਰਡ ਅਪਲਾਈ ਕਰਨ ਲਈ ਇੱਕ ਹੈਲਪਲਾਈਨ ਨੰਬਰ 'ਤੇ ਕਾਲ ਵੀ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਧੋਖਾਧੜੀ ਹੋ ਗਈ। ਠੱਗਾਂ ਨੇ ਅਪਲਾਈ ਪ੍ਰੀਕਿਰੀਆ ਨੂੰ ਪੂਰਾ ਕਰਨ ਦੇ ਬਹਾਨੇ ਨਾਲ ਆਧਾਰ ਕਾਰਡ, ਪੈਨ ਕਾਰਡ ਅਤੇ ਬੈਕਿੰਗ ਡਿਟੇਲ ਮੰਗੀ ਅਤੇ 7.7 ਲੱਖ ਰੁਪਏ ਠੱਗ ਲਏ।
ਔਨਲਾਈਨ ਧੋਖਾਧੜੀ ਤੋਂ ਬਚਣ ਲਈ ਉਪਾਅ
- ਵੈੱਬਸਾਈਟਾਂ ਜਾਂ ਗ੍ਰਾਹਕ ਸੇਵਾ ਨੰਬਰਾਂ ਦੀ ਜਾਂਚ ਕਰੋ।
- ਪੈਨ ਕਾਰਡ ਨਾਲ ਜੁੜੀਆਂ ਸੇਵਾਵਾਂ ਲਈ NSDL ਜਾਂ UTIITSL ਵਰਗੇ ਸਰਕਾਰੀ ਪੋਰਟਲਾਂ ਦਾ ਇਸਤੇਮਾਲ ਕਰੋ।
- ਆਧਾਰ ਕਾਰਡ ਜਾਂ ਪੈਨ ਕਾਰਡ ਅਤੇ ਬੈਕਿੰਗ ਦੀ ਜਾਣਕਾਰੀ ਕਿਸੇ ਵੀ ਵਿਅਕਤੀ ਅਤੇ ਪਲੇਟਫਾਰਮ ਨਾਲ ਸ਼ੇਅਰ ਨਾ ਕਰੋ।
- ਗ੍ਰਾਹਕ ਸਹਾਇਤਾ ਦਾ ਦਾਅਵਾ ਕਰਨ ਵਾਲੀ ਕਾਲ ਜਾਂ ਮੈਸੇਜ ਤੋਂ ਸਾਵਧਾਨ ਰਹੋ।
- ਸ਼ੱਕ ਹੋਣ 'ਤੇ ਜਾਂ ਜੇਕਰ ਤੁਸੀਂ ਕਿਸੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਪੁਲਿਸ ਜਾਂ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ cybercrime.gov.in 'ਤੇ ਰਿਪੋਰਟ ਕਰੋ।
ਇਹ ਵੀ ਪੜ੍ਹੋ:-