ਹੈਦਰਾਬਾਦ: iQOO ਨੇ ਆਪਣੇ ਗ੍ਰਾਹਕਾਂ ਲਈ iQOO 13 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਨੂੰ ਲਾਂਚ ਕਰਨ ਤੋਂ ਪਹਿਲਾ ਹੀ ਜਾਣਕਾਰੀ ਦੇ ਦਿੱਤੀ ਸੀ ਕਿ iQOO 13 ਸਮਾਰਟਫੋਨ ਅੱਜ ਦੁਪਹਿਰ 12 ਵਜੇ ਲਾਂਚ ਹੋਵੇਗਾ, ਜੋ ਕਿ ਹੁਣ ਪੇਸ਼ ਕਰ ਦਿੱਤਾ ਗਿਆ ਹੈ। ਇਸ ਫੋਨ ਦਾ ਲਾਈਵ ਇਵੈਂਟ iQOO ਦੇ Youtube ਚੈਨਲ 'ਤੇ ਲਾਈਵ ਕੀਤਾ ਗਿਆ ਹੈ। iQOO 13 ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕਦੇ ਹੋ।
iQOO 13 ਸਮਾਰਟਫੋਨ ਦੇ ਫੀਚਰਸ
Get ready for an epic experience! 🎮 @MortalxS8ul, the legendary G.O.A.T gamer is joining us for the #iQOO13 launch. Don't miss out—catch him live during the launch livestream. 🚀
— iQOO India (@IqooInd) December 3, 2024
Watch the live - https://t.co/G5Hb8zNsxa#iQOO13 #BeTheGOAT pic.twitter.com/g4ihuTW9Jn
🎉 Announcing the launch of the #iQOO13!
— iQOO India (@IqooInd) December 3, 2024
The wait is over, and it’s time to elevate your experience to legendary heights - Introducing India’s Fastest Smartphone. Ever*, get ready for unmatched performance, superior durability, and a gaming experience like no other. 🔥
*iQOO 13… pic.twitter.com/QvmgYGCr5h
ਫੀਚਰਸ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਫੋਨ 'ਚ 6.82 ਇੰਚ ਦੀ 2K AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Octa Core ਸਨੈਪਡ੍ਰੈਗਨ 8 Elite ਚਿਪਸੈੱਟ ਮਿਲਦੀ ਹੈ। ਇਸ ਫੋਨ ਨੂੰ 12GB ਰੈਮ+256GB ਸਟੋਰੇਜ ਅਤੇ 16GB+512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੈਮਰੇ ਬਾਰੇ ਗੱਲ ਕਰੀਏ ਤਾਂ iQOO 13 ਸਮਾਰਟਫੋਨ 'ਚ ਟ੍ਰਿਪਲ ਰਿਅਰ ਕੈਮਰਾ ਮਿਲਦਾ ਹੈ, ਜਿਸ 'ਚ 50MP ਦਾ ਮੇਨ ਸੈਂਸਰ, 50MP ਦਾ ਅਲਟ੍ਰਾਵਾਈਡ ਐਂਗਲ ਲੈਂਸ ਅਤੇ 50MP ਦਾ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਸੈਲਫ਼ੀ ਲਈ ਇਸ ਫੋਨ 'ਚ 32MP ਦਾ ਫਰੰਟ ਕੈਮਰਾ ਮਿਲਦਾ ਹੈ। iQOO 13 ਸਮਾਰਟਫੋਨ 'ਚ 6,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 120ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
iQOO 13 ਦੀ ਕੀਮਤ
ਜੇਕਰ ਕੀਮਤ ਬਾਰੇ ਗੱਲ ਕਰੀਏ ਤਾਂ IQOO 13 ਸਮਾਰਟਫੋਨ ਦੇ 12GB+256GB ਵਾਲੇ ਮਾਡਲ ਦੀ ਕੀਮਤ 54,999 ਰੁਪਏ ਤੋਂ ਸ਼ੁਰੂ ਹੁੰਦੀ ਹੈ, ਪਰ ਲਾਂਚ ਆਫਰ ਨਾਲ ਇਹ 51,999 ਰੁਪਏ 'ਚ ਉਪਲੱਬਧ ਹੋਵੇਗਾ ਜਦਕਿ 16GB+512GB ਵਾਲੇ ਮਾਡਲ ਦੀ ਕੀਮਤ 59,999 ਰੁਪਏ ਹੈ, ਪਰ ਆਫਰ ਤੋਂ ਬਾਅਦ ਇਸਦੀ ਕੀਮਤ 56,999 ਰੁਪਏ ਹੋ ਜਾਵੇਗੀ।
Built to endure the extremes, the #iQOO13 is engineered to thrive where others fail. With IP68 & IP69 Dust and Water Resistance*, it stands resilient against water immersion, intense pressure, and relentless dust. 🌊💪
— iQOO India (@IqooInd) December 3, 2024
Get ready for the toughest phone experience yet! 🔥📱
*This… pic.twitter.com/rbAGRJtAQI
Bold. Refined. Unstoppable. ⚡Introducing the #iQOO13 Nardo Grey Edition—where power meets precision, designed for those who demand nothing but the best.
— iQOO India (@IqooInd) December 3, 2024
Inspired by the iconic Nardo Ring in Italy, this shade captures the essence of anthracite-gray asphalt, symbolizing speed and… pic.twitter.com/plNnHfkD36
iQOO 13 ਦੀ ਪ੍ਰੀ ਬੁੱਕਿੰਗ ਅਤੇ ਸੇਲ
ਦੱਸ ਦੇਈਏ ਕਿ iQOO 13 5 ਦਸੰਬਰ ਨੂੰ ਦੁਪਹਿਰ 12 ਵਜੇ ਤੋਂ ਪ੍ਰੀ-ਬੁਕਿੰਗ ਲਈ ਉਪਲਬਧ ਹੋਵੇਗਾ। ਇਸਦੀ ਪਹਿਲੀ ਸੇਲ 11 ਦਸੰਬਰ 2024 ਨੂੰ ਦੁਪਹਿਰ 12 ਵਜੇ Vivo ਐਕਸਕਲੂਸਿਵ ਸਟੋਰਾਂ, iQOO ਈ-ਸਟੋਰ ਅਤੇ Amazon 'ਤੇ ਹੋਵੇਗੀ।
ਇਹ ਵੀ ਪੜ੍ਹੋ:-