ਹੈਦਰਾਬਾਦ: Moto G35 ਸਮਾਰਟਫੋਨ ਜਲਦ ਹੀ ਭਾਰਤ 'ਚ ਲਾਂਚ ਹੋਵੇਗਾ। ਹੁਣ ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਬਾਰੇ ਖੁਲਾਸਾ ਕਰ ਦਿੱਤਾ ਹੈ। ਇਹ ਫੋਨ ਵਿਕਰੀ ਲਈ ਫਲਿੱਪਕਾਰਟ 'ਤੇ ਉਪਲਬਧ ਹੋਵੇਗਾ। ਲਾਂਚ ਤੋਂ ਪਹਿਲਾ ਹੀ ਫਲਿੱਪਕਾਰਟ 'ਤੇ ਮਾਈਕ੍ਰੋਸਾਈਟ ਲਾਈਵ ਹੋ ਚੁੱਕੀ ਹੈ। Moto G35 ਸਮਾਰਟਫੋਨ 10 ਦਸੰਬਰ ਨੂੰ ਭਾਰਤ 'ਚ ਲਾਂਚ ਹੋ ਰਿਹਾ ਹੈ। ਇਸਦੇ ਕੁਝ ਫੀਚਰਸ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ।
Moto G35 ਦੀ ਲਾਂਚ ਡੇਟ
ਕੰਪਨੀ ਨੇ ਇੱਕ ਟੀਜ਼ਰ ਸ਼ੇਅਰ ਕਰਕੇ Moto G35 ਸਮਾਰਟਫੋਨ ਦੀ ਲਾਂਚ ਡੇਟ ਬਾਰੇ ਖੁਲਾਸਾ ਕਰ ਦਿੱਤਾ ਹੈ। ਇਹ ਫੋਨ 10 ਦਸੰਬਰ ਨੂੰ ਭਾਰਤ 'ਚ ਲਾਂਚ ਹੋਵੇਗਾ। ਇਸ ਫੋਨ ਨੂੰ ਟੀਜ਼ ਕਰਦੇ ਹੋਏ ਕੰਪਨੀ ਨੇ ਜਿਹੜੀ ਮਾਈਕ੍ਰੋਸਾਈਟ ਲਾਈਵ ਕੀਤੀ ਹੈ, ਉਸ 'ਚ ਗ੍ਰੀਨ, ਲਾਲ ਅਤੇ ਬਲੈਕ ਕਲਰ ਆਪਸ਼ਨਾਂ 'ਚ ਇਸ ਫੋਨ ਨੂੰ ਦੇਖਿਆ ਜਾ ਸਕਦਾ ਹੈ। ਇਸ ਫੋਨ ਦਾ ਬੈਕ ਡਿਜ਼ਾਈਨ Vegan Leather Texture ਦਾ ਹੈ।
Meet the all-new Moto G35 5G: 6.7” FHD+ 120Hz Display, Fastest 5G with 12 5G bands, a sleek vegan leather design, 50MP Quad Pixel camera, & the UNISOC T760 processor. 📱✨
— Motorola India (@motorolaindia) December 3, 2024
Launching 10th December @Flipkart, https://t.co/azcEfy2uaW & leading retail stores.#ExtraaHai #MotoG35 5G
Moto G35 ਸਮਾਰਟਫੋਨ ਦੇ ਫੀਚਰਸ
ਫੀਚਰਸ ਬਾਰੇ ਗੱਲ ਕੀਤੀ ਜਾਵੇ ਤਾਂ ਮੋਈਕ੍ਰੋਸਾਈਟ ਤੋਂ ਪਤਾ ਲੱਗਦਾ ਹੈ ਕਿ Moto G35 ਸਮਾਰਟਫੋਨ 'ਚ 6.7 ਇੰਚ ਦੀ FHD+ ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਕਿ 1000nits ਦੀ ਬ੍ਰਾਈਟਨੈੱਸ ਅਤੇ 60Hz-120Hz ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Unosoc T760 ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਫੋਨ ਨੂੰ 4GB ਰੈਮ ਅਤੇ 128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ Moto G35 ਸਮਾਰਟਫੋਨ 'ਚ 50MP ਦਾ ਪ੍ਰਾਈਮਰੀ ਕੈਮਰਾ, 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ 16MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। Moto G35 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 20ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਫਿਲਹਾਲ, ਇਸ ਫੋਨ ਦੀ ਕੀਮਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹੌਲੀ-ਹੌਲੀ ਇਸਦੀ ਕੀਮਤ ਦਾ ਵੀ ਖੁਲਾਸਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:-