ਨਵੀਂ ਦਿੱਲੀ: ਅਸੀਂ ਸਾਰੇ ਅਕਸਰ ਸਬਜ਼ੀ ਅਤੇ ਫਲ ਖਰੀਦਣ ਲਈ ਬਾਜ਼ਾਰ ਜਾਂਦੇ ਹਾਂ। ਅਜਿਹੇ 'ਚ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਦੁਕਾਨਦਾਰ ਬਾਜ਼ਾਰ 'ਚ ਵਿਕਣ ਵਾਲੇ ਫਲ ਅਤੇ ਸਬਜ਼ੀਆਂ ਨੂੰ ਬਹੁਤ ਹੀ ਧਿਆਨ ਨਾਲ ਟੋਕਰੀ 'ਚ ਜਾਂ ਡੱਬੇ 'ਤੇ ਰੱਖ ਦਿੰਦੇ ਹਨ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਉਹ ਜਲਦੀ ਖਰਾਬ ਨਾ ਹੋਣ ਅਤੇ ਦੁਕਾਨਦਾਰ ਇਨ੍ਹਾਂ ਨੂੰ ਚੰਗੇ ਭਾਅ 'ਤੇ ਵੇਚ ਸਕੇ।
ਇੰਨਾ ਹੀ ਨਹੀਂ ਤੁਸੀਂ ਦੇਖਿਆ ਹੋਵੇਗਾ ਕਿ ਬਾਜ਼ਾਰ 'ਚ ਵਿਕਣ ਵਾਲੇ ਪਪੀਤੇ ਨੂੰ ਅਖਬਾਰ 'ਚ ਲਪੇਟ ਕੇ ਰੱਖਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉਂ ਕੀਤਾ ਜਾਂਦਾ ਹੈ, ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ।
ਕਾਗਜ਼ ਵਿੱਚ ਲਪੇਟ ਕੇ ਕਿਉਂ ਰੱਖਿਆ ਜਾਂਦਾ ਹੈ ਪਪੀਤਾ?:ਪਪੀਤਾ ਇੱਕ ਕਲਾਈਮੇਕਟੇਰਿਕ ਫਲ ਹੈ। ਪੱਕਣ ਤੋਂ ਬਾਅਦ ਵੀ ਇਹ ਈਥਲੀਨ ਗੈਸ ਛੱਡਦਾ ਹੈ। ਇਸ ਈਥਲੀਨ ਗੈਸ ਨੂੰ ਬਾਹਰ ਆਉਣ ਤੋਂ ਰੋਕਣ ਲਈ ਇਸ ਨੂੰ ਅਖਬਾਰ ਵਿੱਚ ਲਪੇਟ ਕੇ ਰੱਖਿਆ ਜਾਂਦਾ ਹੈ। ਅਜਿਹਾ ਕਰਨ ਨਾਲ ਗੈਸ ਅੰਦਰ ਫਸ ਜਾਂਦੀ ਹੈ, ਜਿਸ ਕਾਰਨ ਪਪੀਤਾ ਜਲਦੀ ਪੱਕ ਜਾਂਦਾ ਹੈ।