ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਕੰਪਨੀ ਸਿਰਫ਼ ਫੀਚਰਸ ਹੀ ਨਹੀਂ ਸਗੋਂ ਕੁਝ ਸਮਾਰਟਫੋਨ ਯੂਜ਼ਰਸ ਲਈ ਹੈਰਾਨ ਕਰਨ ਵਾਲੇ ਫੈਸਲੇ ਵੀ ਲੈਂਦੀ ਹੈ। ਹੁਣ ਵਟਸਐਪ ਨੇ ਐਲਾਨ ਕੀਤਾ ਹੈ ਕਿ 1 ਜਨਵਰੀ 2025 ਤੋਂ ਪੁਰਾਣੇ ਐਂਡਰਾਈਡ ਸਮਾਰਟਫੋਨਾਂ 'ਚ ਵਟਸਐਪ ਕੰਮ ਨਹੀਂ ਕਰੇਗਾ। ਜਾਣਕਾਰੀ ਅਨੁਸਾਰ, ਪੁਰਾਣੇ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਸਮਾਰਟਫੋਨਾਂ 'ਤੇ ਵਟਸਐਪ ਨਹੀਂ ਚੱਲੇਗਾ।
1 ਜਨਵਰੀ ਤੋਂ ਇਨ੍ਹਾਂ ਐਂਡਰਾਇਡ ਫੋਨਾਂ 'ਤੇ WhatsApp ਨਹੀਂ ਚੱਲੇਗਾ
- Samsung:Galaxy S3, Galaxy Note 2, Galaxy Ace 3, Galaxy S4 Mini ਸਮਾਰਟਫੋਨਾਂ 'ਚ ਵਟਸਐਪ ਨਹੀਂ ਚੱਲੇਗਾ।
- Motorola: Moto G (Gen-1), Razr HD, Moto E 2014
- LG: Optimus G, Nexus 4, G2 Mini, L90
- Sony:Xperia Z, Xperia SP, Xperia T, Xperia V
- HTC:One X, One X+, Desire 500, Desire 601
ਵਟਸਐਪ ਬੰਦ ਹੋਣ ਦੇ ਨਾਲ ਡਾਟਾ ਵੀ ਹੋ ਜਾਵੇਗਾ ਗਾਇਬ
ਜੇਕਰ ਕੋਈ ਯੂਜ਼ਰ ਅਜੇ ਵੀ ਇਨ੍ਹਾਂ 'ਚੋਂ ਕਿਸੇ ਵੀ ਡਿਵਾਈਸ ਦੀ ਵਰਤੋਂ ਕਰ ਰਿਹਾ ਹੈ, ਤਾਂ ਯੂਜ਼ਰਸ ਨੂੰ ਨਵੇਂ ਡਿਵਾਈਸ 'ਤੇ ਆਪਣੇ ਸਾਰੇ ਵਟਸਐਪ ਡਾਟਾ ਦਾ ਬੈਕਅੱਪ ਲੈਣਾ ਹੋਵੇਗਾ, ਕਿਉਂਕਿ ਵਟਸਐਪ 1 ਜਨਵਰੀ 2025 ਤੋਂ ਉੱਪਰ ਦੱਸੀਆਂ ਡਿਵਾਈਸਾਂ 'ਤੇ ਐਕਟਿਵ ਨਹੀਂ ਹੋਵੇਗਾ ਅਤੇ ਯੂਜ਼ਰ ਦਾ ਸਾਰਾ ਮੀਡੀਆ ਅਤੇ ਚੈਟ ਹਿਸਟਰੀ ਗਾਇਬ ਹੋ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ Meta ਨੇ ਕੁਝ ਮਹੀਨੇ ਪਹਿਲਾਂ iPhones 'ਤੇ ਵੀ ਵਟਸਐਪ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ, ਜਿਸ 'ਚ 15.1 ਤੋਂ ਪੁਰਾਣੇ iOS 'ਤੇ ਚੱਲਣ ਵਾਲੇ iPhones ਸ਼ਾਮਲ ਸਨ। ਹਾਲਾਂਕਿ, ਵਟਸਐਪ ਮਈ 2025 ਤੱਕ ਇਨ੍ਹਾਂ ਆਈਫੋਨਜ਼ 'ਤੇ ਵਟਸਐਪ ਨੂੰ ਚਾਲੂ ਰੱਖੇਗਾ ਪਰ ਉਪਰੋਕਤ ਦੱਸੇ ਗਏ ਐਂਡਰਾਇਡ ਫੋਨਾਂ 'ਤੇ ਵਟਸਐਪ ਅਗਲੇ ਸਾਲ ਹੀ ਬੰਦ ਹੋ ਜਾਵੇਗਾ।
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਟਸਐਪ ਨੇ ਪੁਰਾਣੇ ਡਿਵਾਈਸਾਂ ਲਈ ਵਟਸਐਪ ਨੂੰ ਬੰਦ ਕੀਤਾ ਹੈ। ਇਸ ਤੋਂ ਪਹਿਲਾਂ 2020 ਵਿੱਚ ਕੰਪਨੀ ਨੇ Android 2.3.7 ਜਾਂ ਇਸ ਤੋਂ ਪੁਰਾਣੇ ਅਤੇ iOS 8 ਜਾਂ ਇਸ ਤੋਂ ਪੁਰਾਣੇ ਵਰਜ਼ਨ ਵਾਲੇ ਫੋਨਾਂ 'ਤੇ ਵੀ ਵਟਸਐਪ ਨੂੰ ਬੰਦ ਕੀਤਾ ਸੀ।
ਇਹ ਵੀ ਪੜ੍ਹੋ:-