ਹੈਦਰਾਬਾਦ: ਭਾਰਤ ਦੇ ਦੋ ਵੱਡੇ ਈ-ਕਾਮਰਸ ਪਲੇਟਫਾਰਮ ਐਮਾਜ਼ਾਨ ਅਤੇ ਫਲਿੱਪਕਾਰਟ ਅਕਸਰ ਆਪਣੇ-ਆਪਣੇ ਗ੍ਰਾਹਕਾਂ ਲਈ ਸੇਲਾਂ ਦਾ ਆਯੋਜਨ ਕਰਦੇ ਰਹਿੰਦੇ ਹਨ। ਇਹ ਦੋਵੇਂ ਕੰਪਨੀਆਂ ਕਿਸੇ ਵੱਡੇ ਮੌਕੇ 'ਤੇ ਸੇਲ ਦਾ ਆਯੋਜਨ ਕਰਦੀਆਂ ਹਨ। ਭਾਰਤ ਵਿੱਚ ਇਸ ਮਹੀਨੇ ਦੀ 26 ਤਰੀਕ ਨੂੰ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਅਜਿਹੇ 'ਚ ਐਮਾਜ਼ਾਨ ਅਤੇ ਫਲਿੱਪਕਾਰਟ ਸੇਲ ਦਾ ਆਯੋਜਨ ਕਰ ਰਹੇ ਹਨ। ਇਸ ਸਾਲ ਵੀ ਇਨ੍ਹਾਂ ਦੋਵਾਂ ਕੰਪਨੀਆਂ ਨੇ ਸੇਲ ਦਾ ਐਲਾਨ ਕਰ ਦਿੱਤਾ ਹੈ। ਇਹ ਸੇਲ ਐਮਾਜ਼ਾਨ ਅਤੇ ਫਲਿੱਪਕਾਰਟ ਦੀ ਨਵੇਂ ਸਾਲ ਦੀ ਪਹਿਲੀ ਸੇਲ ਹੋਵੇਗੀ।
ਐਮਾਜ਼ਾਨ ਦੀ ਸੇਲ ਇਸ ਦਿਨ ਹੋਵੇਗੀ ਸ਼ੁਰੂ
Amazon 'ਤੇ ਆਯੋਜਿਤ ਕੀਤੀ ਜਾ ਰਹੀ ਸੇਲ ਦਾ ਨਾਂ Amazon Great Republic Day Sale 2025 ਹੈ, ਜੋ 13 ਜਨਵਰੀ ਨੂੰ ਦੁਪਹਿਰ 12 ਵਜੇ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ, ਜੇਕਰ ਤੁਸੀਂ ਐਮਾਜ਼ਾਨ ਪ੍ਰਾਈਮ ਉਪਭੋਗਤਾ ਹੋ ਤਾਂ ਤੁਹਾਡੇ ਲਈ ਸੇਲ 12 ਘੰਟੇ ਪਹਿਲਾਂ ਸ਼ੁਰੂ ਹੋਵੇਗੀ। ਕੰਪਨੀ ਨੇ ਅਜੇ ਇਸ ਸੇਲ ਦੇ ਆਖਰੀ ਦਿਨ ਦਾ ਐਲਾਨ ਨਹੀਂ ਕੀਤਾ ਹੈ।
Amazon Great Republic Day Sale starts January 13th. pic.twitter.com/uwORg0kAjI
— Mukul Sharma (@stufflistings) January 7, 2025
ਐਮਾਜ਼ਾਨ ਦੀ ਸੇਲ ਵਿੱਚ ਕੀ ਮਿਲਣਗੇ ਲਾਭ?
ਐਮਾਜ਼ਾਨ ਨੇ ਇਸ ਸੇਲ ਲਈ SBI ਬੈਂਕ ਨਾਲ ਸਾਂਝੇਦਾਰੀ ਕੀਤੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਉਪਭੋਗਤਾ ਕਿਸੇ ਵੀ ਚੀਜ਼ ਨੂੰ ਖਰੀਦਣ ਲਈ SBI ਕ੍ਰੈਡਿਟ ਕਾਰਡ ਜਾਂ EMI ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ 10% ਦੀ ਤੁਰੰਤ ਛੂਟ ਮਿਲੇਗੀ। ਇਸ ਤੋਂ ਇਲਾਵਾ ਜੇਕਰ ਉਪਭੋਗਤਾ ICICI ਐਮਾਜ਼ਾਨ ਪੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਭੁਗਤਾਨ ਕਰਦੇ ਹਨ, ਤਾਂ ਉਨ੍ਹਾਂ ਨੂੰ ਐਕਸਚੇਂਜ ਡਿਸਕਾਉਂਟ ਅਤੇ ਕੂਪਨ ਸਮੇਤ ਕਈ ਆਫਰਸ ਵੀ ਮਿਲ ਸਕਦੇ ਹਨ।
ਐਮਾਜ਼ਾਨ 'ਤੇ ਆਯੋਜਿਤ ਇਸ ਸੇਲ 'ਚ ਤੁਸੀਂ ਸਮਾਰਟਫੋਨ 'ਤੇ 40 ਫੀਸਦੀ ਤੱਕ ਡਿਸਕਾਊਂਟ ਲੈ ਸਕਦੇ ਹੋ। ਇਸ ਦੇ ਨਾਲ ਹੀ ਸਮਾਰਟ ਟੀਵੀ ਅਤੇ ਪ੍ਰੋਜੈਕਟਰ 'ਤੇ 65% ਤੱਕ ਦੀ ਛੋਟ ਮਿਲੇਗੀ। ਇਸ ਤੋਂ ਇਲਾਵਾ ਐਮਾਜ਼ਾਨ ਡਿਵਾਈਸ, ਲੈਪਟਾਪ, ਫੈਸ਼ਨ ਉਤਪਾਦਾਂ ਸਮੇਤ ਕਈ ਆਈਟਮਾਂ 'ਤੇ ਸੇਲ ਦੌਰਾਨ ਕੀਮਤਾਂ 'ਚ ਕਟੌਤੀ ਵੀ ਦੇਖਣ ਨੂੰ ਮਿਲੇਗੀ।
ਸਮਾਰਟਫੋਨਾਂ ਦੀਆਂ ਕੀਮਤਾਂ 'ਚ ਹੋ ਸਕਦੀ ਕਟੌਤੀ
ਐਮਾਜ਼ਾਨ ਸੇਲ 'ਚ ਫੋਨ 'ਤੇ ਮਿਲਣ ਵਾਲੀ ਛੋਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਲਾਂਚ ਹੋਏ OnePlus 13, OnePlus 13R, iQOO 13 5G, iPhone 15 ਅਤੇ Samsung Galaxy M35 5G ਦੀ ਕੀਮਤ 'ਚ ਕਟੌਤੀ ਹੋ ਸਕਦੀ ਹੈ। ਇਸ ਤੋਂ ਇਲਾਵਾ Honor 200 5G, Galaxy S23 Ultra, Realme Narzo N61 ਅਤੇ Redmi Note 14 5G ਵੀ ਡਿਸਕਾਊਂਟ ਦੇ ਨਾਲ ਸੇਲ ਲਈ ਪੇਸ਼ ਕੀਤੇ ਜਾਣਗੇ।
Flipkart Monumental Sale starts from January 14th. pic.twitter.com/XPBTAkgnU3
— Mukul Sharma (@stufflistings) January 7, 2025
ਫਲਿੱਪਕਾਰਟ ਦੀ ਸੇਲ ਇਸ ਦਿਨ ਤੋਂ ਹੋਵੇਗੀ ਸ਼ੁਰੂ
ਐਮਾਜ਼ਾਨ ਦੁਆਰਾ ਸੇਲ ਦਾ ਐਲਾਨ ਕਰਨ ਤੋਂ ਤੁਰੰਤ ਬਾਅਦ ਫਲਿੱਪਕਾਰਟ ਨੇ ਵੀ 2025 ਵਿੱਚ ਹੋਣ ਵਾਲੀ ਆਪਣੀ ਪਹਿਲੀ ਸੇਲ ਦਾ ਐਲਾਨ ਕਰ ਦਿੱਤਾ ਹੈ। ਫਲਿੱਪਕਾਰਟ ਨੇ ਇਸ ਸੇਲ ਨੂੰ 'ਫਲਿੱਪਕਾਰਟ ਮੋਨੂਮੈਂਟਲ ਸੇਲ 2025' ਦਾ ਨਾਂ ਦਿੱਤਾ ਹੈ। ਇਹ ਸੇਲ 14 ਜਨਵਰੀ ਤੋਂ ਸ਼ੁਰੂ ਹੋਵੇਗੀ। ਜੇਕਰ ਤੁਸੀਂ ਫਲਿੱਪਕਾਰਟ ਪਲੱਸ ਦੇ ਮੈਂਬਰ ਹੋ ਤਾਂ ਇਹ ਸੇਲ ਤੁਹਾਡੇ ਲਈ 12 ਘੰਟੇ ਪਹਿਲਾਂ ਯਾਨੀ 13 ਜਨਵਰੀ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।
ਫਲਿੱਪਕਾਰਟ ਦੀ ਸੇਲ 'ਚ ਕੀ ਮਿਲਣਗੇ ਲਾਭ?
ਫਲਿੱਪਕਾਰਟ ਨੇ ਇਸ ਸੇਲ ਲਈ HDFC ਬੈਂਕ ਨਾਲ ਸਾਂਝੇਦਾਰੀ ਕੀਤੀ ਹੈ। ਜੇਕਰ ਉਪਭੋਗਤਾ HDFC ਬੈਂਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਹਨ ਤਾਂ ਉਨ੍ਹਾਂ ਨੂੰ 10% ਦੀ ਤੁਰੰਤ ਛੋਟ ਮਿਲੇਗੀ। ਯੂਜ਼ਰਸ ਨੂੰ EMI ਆਫਰ ਵੀ ਮਿਲਣਗੇ। ਇਸ ਤੋਂ ਇਲਾਵਾ ਜੇਕਰ ਉਪਭੋਗਤਾ ਫਲਿੱਪਕਾਰਟ ਐਕਸਿਸ ਬੈਂਕ ਕਾਰਡ ਨਾਲ ਭੁਗਤਾਨ ਕਰਕੇ ਖਰੀਦਦਾਰੀ ਕਰਦੇ ਹਨ ਤਾਂ ਉਨ੍ਹਾਂ ਨੂੰ ਹਰ ਉਤਪਾਦ 'ਤੇ 5% ਤਤਕਾਲ ਛੋਟ ਮਿਲੇਗੀ।
ਇਨ੍ਹਾਂ ਚੀਜ਼ਾਂ 'ਤੇ ਮਿਲ ਸਕਦਾ ਹੈ ਡਿਸਕਾਊਂਟ
ਫਲਿੱਪਕਾਰਟ ਦੀ ਇਸ ਸੇਲ ਵਿੱਚ ਯੂਜ਼ਰਸ ਟੀਵੀ, ਲੈਪਟਾਪ, ਟੈਬਲੇਟ, ਸਮਾਰਟਫੋਨ, ਈਅਰਫੋਨ, ਬਿਊਟੀ ਪ੍ਰੋਡਕਟਸ, ਫੈਸ਼ਨ, ਹੋਮ ਫਰਨੀਚਰ, ਫਰਿੱਜ, ਵਾਸ਼ਿੰਗ ਮਸ਼ੀਨ, ਇੰਡਕਸ਼ਨ ਦੇ ਨਾਲ-ਨਾਲ ਵੱਖ-ਵੱਖ ਸ਼੍ਰੇਣੀਆਂ ਦੇ ਕਈ ਹੋਰ ਉਤਪਾਦਾਂ 'ਤੇ ਕੀਮਤ ਵਿੱਚ ਕਟੌਤੀ ਅਤੇ ਛੋਟ ਪ੍ਰਾਪਤ ਕਰ ਸਕਦੇ ਹਨ।
ਫਲਿੱਪਕਾਰਟ 'ਤੇ ਮਿਲ ਸਕਦੇ ਨੇ ਇਹ ਵੱਡੇ ਆਫ਼ਰਸ
ਇਸ ਸੇਲ 'ਚ ਉਪਲੱਬਧ ਕੁਝ ਵੱਡੇ ਆਫਰਸ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ iPhone 16 'ਤੇ ਵੱਡਾ ਡਿਸਕਾਊਂਟ ਮਿਲ ਸਕਦਾ ਹੈ। ਯੂਜ਼ਰਸ ਇਸ ਨੂੰ ਫਲਿੱਪਕਾਰਟ ਸੇਲ ਦੌਰਾਨ 63,999 ਰੁਪਏ 'ਚ ਖਰੀਦ ਸਕਦੇ ਹਨ। ਇਸ ਤੋਂ ਇਲਾਵਾ, ਫਲਿੱਪਕਾਰਟ 'ਤੇ ਲਿਸਟਿੰਗ ਦੇ ਅਨੁਸਾਰ ਤੁਸੀਂ 10,990 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਪੂਰੀ ਤਰ੍ਹਾਂ ਆਟੋਮੈਟਿਕ ਵਾਸ਼ਿੰਗ ਮਸ਼ੀਨ ਖਰੀਦ ਸਕਦੇ ਹੋ।
ਉਪਭੋਗਤਾ ਇਸ ਸੇਲ ਤੋਂ ਸੈਮਸੰਗ ਗਲੈਕਸੀ S24 ਪਲੱਸ ਨੂੰ ਸਿਰਫ 59,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਦੇ ਹਨ। ਇਸ ਸੇਲ 'ਚ ਫਲਿੱਪਕਾਰਟ ਨੇ 12 AM ਤੋਂ 12 PM ਨੂੰ ਰਸ਼ ਆਵਰ ਐਲਾਨ ਕੀਤਾ ਹੈ ਅਤੇ ਇਸ ਦੌਰਾਨ ਕੰਪਨੀ ਯੂਜ਼ਰਸ ਨੂੰ ਕੁਝ ਖਾਸ ਡਿਸਕਾਊਂਟ ਦੇ ਸਕਦੀ ਹੈ। ਇਸ ਤੋਂ ਇਲਾਵਾ ਹਰ ਰੋਜ਼ ਸ਼ਾਮ 6 ਵਜੇ ਸਿਰਫ਼ 76 ਰੁਪਏ ਤੋਂ ਡੀਲ ਮਿਲਣੀ ਸ਼ੁਰੂ ਹੋ ਜਾਵੇਗੀ।
ਇਸ ਤਰ੍ਹਾਂ ਤੁਸੀਂ ਆਉਣ ਵਾਲੇ ਹਫ਼ਤੇ ਵਿੱਚ ਐਮਾਜ਼ਾਨ ਅਤੇ ਫਲਿੱਪਕਾਰਟ 'ਤੇ ਆਯੋਜਿਤ ਹੋਣ ਵਾਲੀ 2025 ਦੀ ਪਹਿਲੀ ਸੇਲ ਦਾ ਆਨੰਦ ਲੈ ਸਕਦੇ ਹੋ ਅਤੇ ਭਾਰੀ ਛੋਟਾਂ ਅਤੇ ਹੋਰ ਪੇਸ਼ਕਸ਼ਾਂ ਦਾ ਫਾਇਦਾ ਉਠਾਉਂਦੇ ਹੋਏ ਖਰੀਦਦਾਰੀ ਕਰ ਸਕਦੇ ਹੋ।
ਇਹ ਵੀ ਪੜ੍ਹੋ:-