ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਆਪਣੇ ਯੂਜ਼ਰਸ ਲਈ 'Suggested Contacts' ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਹ ਫੀਚਰ ਤੁਹਾਨੂੰ ਉਹ ਕੰਟੈਕਟਸ ਦਿਖਾਵੇਗਾ, ਜਿਨ੍ਹਾਂ ਨਾਲ ਤੁਸੀਂ ਚੈਟ ਨਹੀਂ ਕਰਦੇ। 'Suggested Contacts' ਫੀਚਰ ਬਾਰੇ WABetaInfo ਨੇ ਜਾਣਕਾਰੀ ਦਿੱਤੀ ਹੈ। WABetaInfo ਨੇ ਇਸ ਫੀਚਰ ਦਾ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ 'Suggested Contacts' ਦਾ ਆਪਸ਼ਨ ਚੈਟ ਲਿਸਟ 'ਚ ਮਿਲੇਗਾ।
'Suggested Contacts' ਫੀਚਰ 'ਚ ਕੀ ਹੋਵੇਗਾ ਖਾਸ? ਇਸ ਫੀਚਰ ਦੀ ਖਾਸ ਗੱਲ ਹੈ ਕਿ ਇਹ ਤੁਹਾਨੂੰ ਉਨ੍ਹਾਂ ਕੰਟੈਕਟਸ ਨਾਲ ਚੈਟ ਕਰਨ ਦੀ ਯਾਦ ਦਿਵਾਉਦਾ ਹੈ, ਜਿਨ੍ਹਾਂ ਨਾਲ ਯੂਜ਼ਰਸ ਗੱਲ ਨਹੀਂ ਕਰਦੇ। ਇਸ ਤਰ੍ਹਾਂ ਤੁਸੀਂ ਅਜਿਹੇ ਲੋਕਾਂ ਨਾਲ ਵੀ ਜੁੜ ਸਕੋਗੇ। ਜ਼ਿਆਦਾਤਰ ਹਰ ਕੋਈ ਗਿਣਤੀ ਦੇ ਲੋਕਾਂ ਨਾਲ ਹੀ ਵਟਸਐਪ 'ਤੇ ਚੈਟ ਕਰਦਾ ਹੈ। ਅਜਿਹੇ ਲੋਕਾਂ ਦਾ ਨਾਮ ਚੈਟ ਲਿਸਟ 'ਚ ਉੱਪਰ ਹੁੰਦਾ ਹੈ ਅਤੇ ਬਾਕੀ ਕੰਟੈਕਟਸ ਥੱਲੇ ਚਲੇ ਜਾਂਦੇ ਹਨ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ 'Suggested Contacts' ਫੀਚਰ: WABetaInfo ਨੇ ਇਸ ਨਵੇਂ ਫੀਚਰ ਨੂੰ WhatsApp beta for iOS 24.8.10.70 'ਚ ਦੇਖਿਆ ਹੈ। ਇਹ ਅਪਡੇਟ ਟੈਸਟ ਫਲਾਈਟ ਐਪ 'ਤੇ ਉਪਲਬਧ ਹੈ। ਕੰਪਨੀ ਨੇ ਇਸ ਫੀਚਰ ਨੂੰ ਅਜੇ ਉਨ੍ਹਾਂ ਬੀਟਾ ਯੂਜ਼ਰਸ ਲਈ ਰੋਲਆਊਟ ਕੀਤਾ ਹੈ, ਜੋ ਟੈਸਟ ਫਲਾਈਟ ਐਪ ਤੋਂ ਵਟਸਐਪ ਫਾਰ IOS ਦੇ ਨਵੇਂ ਵਰਜ਼ਨ ਨੂੰ ਇੰਸਟਾਲ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਬੀਟਾ ਟੈਸਟਿੰਗ ਤੋਂ ਬਾਅਦ IOS ਦੇ ਗਲੋਬਲ ਯੂਜ਼ਰਸ ਲਈ ਵੀ ਇਸ ਫੀਚਰ ਨੂੰ ਪੇਸ਼ ਕਰ ਸਕਦੀ ਹੈ।
'Disable link preview' ਫੀਚਰ: ਵਟਸਐਪ ਆਪਣੇ ਯੂਜ਼ਰਸ ਲਈ ਲਗਾਤਾਰ ਕਈ ਨਵੇਂ ਫੀਚਰ ਪੇਸ਼ ਕਰ ਰਿਹਾ ਹੈ। 'Suggested Contacts'ਤੋਂ ਇਲਾਵਾ, ਕੰਪਨੀ ਯੂਜ਼ਰਸ ਲਈ 'Disable link preview' ਫੀਚਰ ਵੀ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਨੂੰ ਆਮ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। 'Disable link preview' ਫੀਚਰ ਦੀ ਮਦਦ ਨਾਲ ਯੂਜ਼ਰਸ ਦੇ IP address ਨੂੰ ਥਰਡ ਪਾਰਟੀ ਐਪ ਤੋਂ ਬਚਾਇਆ ਜਾ ਸਕੇਗਾ। WABetaInfo ਨੇ ਇੱਕ ਸਕ੍ਰੀਨਸ਼ਾਰਟ ਸ਼ੇਅਰ ਕਰਕੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ।