ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਆਪਣੇ ਯੂਜ਼ਰਸ ਨੂੰ 'Favorite Contacts' ਫੀਚਰ ਦੇਣ ਜਾ ਰਹੀ ਹੈ। ਚੈਟ ਲਿਸਟ 'ਚ ਬਹੁਤ ਸਾਰੇ ਅਜਿਹੇ ਮੈਸੇਜ ਹੁੰਦੇ ਹਨ, ਜੋ ਥੱਲੇ ਚਲੇ ਜਾਂਦੇ ਹਨ। ਇਨ੍ਹਾਂ ਨਾਲ ਦੁਬਾਰਾ ਗੱਲ ਸ਼ੁਰੂ ਕਰਨ ਲਈ ਸਾਨੂੰ ਨੰਬਰ ਸਰਚ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਖਤਮ ਕਰਨ ਲਈ ਹੁਣ ਕੰਪਨੀ 'Favorite Contacts' ਫੀਚਰ ਨੂੰ ਪੇਸ਼ ਕਰਨ ਜਾ ਰਹੀ ਹੈ।
ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Favorite Contacts' ਫੀਚਰ, ਜਾਣੋ ਕੀ ਹੋਵੇਗਾ ਖਾਸ - Favorite Contacts Feature - FAVORITE CONTACTS FEATURE
Favorite Contacts Feature: ਵਟਸਐਪ ਯੂਜ਼ਰਸ ਨੂੰ ਇੱਕ ਨਵਾਂ ਫੀਚਰ ਮਿਲਣ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਪਸੰਦੀਦਾ ਕੰਟੈਕਟਸ ਨੂੰ ਇਕੱਠੇ ਜੋੜ ਸਕੋਗੇ। ਫਿਰ ਜਦੋ ਵੀ ਤੁਹਾਡੇ ਪਸੰਦੀਦਾ ਕੰਟੈਕਟ ਦਾ ਮੈਸੇਜ ਆਵੇਗਾ, ਤਾਂ ਉਹ ਮੈਸੇਜ ਤੁਹਡੇ ਕੋਲ੍ਹ ਤਰੁੰਤ ਪਹੁੰਚ ਜਾਵੇਗਾ।
Published : Apr 23, 2024, 12:48 PM IST
WABetaInfo ਨੇ ਸ਼ੇਅਰ ਕੀਤੀ 'Favorite Contacts' ਫੀਚਰ ਬਾਰੇ ਜਾਣਕਾਰੀ: WABetaInfo ਨੇ ਆਪਣੀ ਰਿਪੋਰਟ 'ਚ ਨਵੇਂ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਵਟਸਐਪ ਸੈਟਿੰਗਸ ਦੇ ਅੰਦਰ ਇੱਕ Favorite ਟੈਬ ਨੂੰ ਜੋੜਨ ਦੀ ਤਿਆਰੀ ਕਰ ਰਿਹਾ ਹੈ। ਇਹ ਫੀਚਰ ਐਂਡਰਾਈਡ 2.24.7.18 ਅਪਡੇਟ ਲਈ ਵਟਸਐਪ 'ਚ ਦੇਖਿਆ ਗਿਆ ਹੈ। ਇਹ ਫੀਚਰ ਸੈਟਿੰਗਸ 'ਚ ਜਾ ਕੇ ਅਕਾਊਂਟ ਅਤੇ ਪ੍ਰਾਈਵੇਸੀ ਆਪਸ਼ਨ ਦੇ ਵਿਚਕਾਰ ਦਿਖਾਈ ਦੇਵੇਗਾ। ਜਦੋ ਤੁਸੀਂ ਇਸ ਆਪਸ਼ਨ 'ਤੇ ਟੈਪ ਕਰੋਗੇ, ਤਾਂ ਨਵੀਂ ਸਕ੍ਰੀਨ ਖੁੱਲ੍ਹ ਜਾਵੇਗੀ। ਇਸ ਸਕ੍ਰੀਨ 'ਚ ਤੁਸੀਂ ਆਪਣੇ ਪਸੰਦੀਦਾ ਕੰਟੈਕਟਸ ਨੂੰ ਇਕੱਠੇ ਜੋੜ ਸਕੋਗੇ। ਇਸ ਤਰ੍ਹਾਂ ਜਦੋ ਵੀ ਤੁਹਾਨੂੰ ਕਿਸੇ ਪਸੰਦੀਦਾ ਕੰਟੈਕਟ ਦਾ ਮੈਸੇਜ ਆਵੇਗਾ, ਤਾਂ ਇਹ ਮੈਸੇਜ ਤਰੁੰਤ ਤੁਹਾਡੇ ਕੋਲ੍ਹ ਪਹੁੰਚ ਜਾਵੇਗਾ।
- ਵਟਸਐਪ ਦੇ ਬਿਜ਼ਨੇਸ ਯੂਜ਼ਰਸ ਨੂੰ ਮਿਲੇਗਾ 'Contact Notes' ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp Contact Notes Feature
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'People Nearby' ਫੀਚਰ, ਨੰਬਰ ਸ਼ੇਅਰ ਕੀਤੇ ਬਿਨ੍ਹਾਂ ਫਾਈਲਸ ਟ੍ਰਾਂਸਫਰ ਕਰਨਾ ਹੋਵੇਗਾ ਆਸਾਨ - WhatsApp People Nearby Feature
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Quick Reactions' ਫੀਚਰ, ਸਟੇਟਸ ਅਪਡੇਟ 'ਤੇ ਪ੍ਰਤੀਕਿਰੀਆਂ ਦੇਣਾ ਹੋਵੇਗਾ ਆਸਾਨ - WhatsApp Quick Reactions Feature
ਵਟਸਐਪ ਯੂਜ਼ਰਸ ਨੂੰ ਮਿਲੇਗਾ 'Contact Notes' ਫੀਚਰ: ਇਸ ਤੋਂ ਇਲਾਵਾ, ਵਟਸਐਪ ਆਪਣੇ ਯੂਜ਼ਰਸ ਲਈ 'Contact Notes' ਫੀਚਰ ਨੂੰ ਵੀ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਹ ਫੀਚਰ ਵੈੱਬ ਯੂਜ਼ਰਸ ਨੂੰ ਦਿੱਤਾ ਜਾਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਬਿਜ਼ਨੇਸ ਅਕਾਊਂਟਸ 'ਚ ਗ੍ਰਾਹਕਾਂ ਦੇ ਸੰਪਰਕ ਅਤੇ ਉਨ੍ਹਾਂ ਦੇ ਨਾਲ ਗੱਲਬਾਤ 'ਚ ਮਿਲੀ ਜਾਣਕਾਰੀ ਨੂੰ ਸੇਵ ਕਰ ਸਕਣਗੇ।