ਹੈਦਰਾਬਾਦ: ਵਟਸਐਪ ਦਾ ਇਸਤੇਮਾਲ 2 ਬਿਲੀਅਨ ਤੋਂ ਜ਼ਿਆਦਾ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਇਸ ਐਪ ਨੂੰ ਭਾਰਤ ਅਤੇ ਅਮਰੀਕਾ ਸਮੇਤ ਦੁਨੀਆਭਰ ਦੇ ਕਈ ਦੇਸ਼ਾਂ 'ਚ ਇਸਤੇਮਾਲ ਕੀਤਾ ਜਾਂਦਾ ਹੈ। ਵਟਸਐਪ ਆਪਣੇ ਯੂਜ਼ਰਸ ਲਈ ਕੋਈ ਨਾ ਕੋਈ ਨਵੇਂ ਫੀਚਰ ਪੇਸ਼ ਕਰਦਾ ਰਹਿੰਦਾ ਹੈ। ਸਿਰਫ ਮੈਸੇਜਿੰਗ ਜਾਂ ਚੈਟਿੰਗ ਹੀ ਨਹੀਂ, ਇਹ ਐਪ ਵੌਇਸ ਕਾਲਿੰਗ, ਵੀਡੀਓ ਕਾਲਿੰਗ ਵਰਗੀਆਂ ਕਈ ਸੁਵਿਧਾਵਾਂ ਵੀ ਪ੍ਰਦਾਨ ਕਰਦੀ ਹੈ। ਹੁਣ WhatsApp ਯੂਜ਼ਰਸ ਲਈ ਇੱਕ ਹੋਰ ਫਾਇਦੇਮੰਦ ਫੀਚਰ ਲਿਆਉਣ ਜਾ ਰਿਹਾ ਹੈ। ਕੰਪਨੀ ਵੱਲੋ 'Favorite Contact' ਨਾਮ ਦੇ ਫੀਚਰ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਵਟਸਐਪ ਤੁਹਾਡੇ ਪਸੰਦੀਦਾ ਕੰਟੈਕਟ ਦੇ ਬਾਰੇ ਪੁੱਛੇਗਾ। ਵਟਸਐਪ ਤੁਹਾਡੇ ਤੋਂ ਪੁੱਛੇਗਾ ਕਿ ਤੁਹਾਡਾ ਮਨਪਸੰਦ ਕੰਟੈਕਟ ਕਿਹੜਾ ਹੈ। ਤੁਸੀਂ ਜਿਸ ਕੰਟੈਕਟਸ ਨੂੰ ਆਪਣਾ ਪਸੰਦੀਦਾ ਬਣਾਓਗੇ, ਉਸਨੂੰ ਤੁਸੀਂ ਆਸਾਨੀ ਨਾਲ ਕਾਲ ਜਾਂ ਮੈਸੇਜ ਕਰ ਸਕੋਗੇ।
ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Favorite Contact' ਫੀਚਰ, ਜਾਣੋ ਕੀ ਹੋਵੇਗਾ ਖਾਸ - Favorite Contact ਫੀਚਰ ਦੀ ਵਰਤੋ
WhatsApp Favorite Contact Feature: ਵਟਸਐਪ ਆਪਣੇ ਯੂਜ਼ਰਸ ਲਈ 'Favorite Contact' ਨਾਮ ਦਾ ਇੱਕ ਫੀਚਰ ਲੈ ਕੇ ਆਉਣ ਵਾਲਾ ਹੈ।
Published : Feb 4, 2024, 12:05 PM IST
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ 'Favorite Contact' ਫੀਚਰ: ਇਸ ਫੀਚਰ ਨੂੰ ਕੰਪਨੀ ਨੇ ਅਜੇ ਸਿਰਫ਼ IOS ਦੇ ਬੀਟਾ ਵਰਜ਼ਨ ਲਈ ਜਾਰੀ ਕੀਤਾ ਹੈ। ਫਿਲਹਾਲ, ਇਸ ਫੀਚਰ ਦਾ ਇਸਤੇਮਾਲ ਸਿਰਫ਼ ਆਈਫੋਨ ਯੂ਼ਜ਼ਰਸ ਹੀ ਕਰ ਸਕਣਗੇ। 'Favorite Contact' ਫੀਚਰ ਦੀ ਅਜੇ ਟੈਸਟਿੰਗ ਚਲ ਰਹੀ ਹੈ। ਟੈਸਟਿੰਗ ਪੂਰੀ ਹੋਣ ਤੋਂ ਬਾਅਦ ਵਟਸਐਪ ਆਪਣੇ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਪੇਸ਼ ਕਰ ਦੇਵੇਗਾ। ਫਿਲਹਾਲ, ਇਹ ਫੀਚਰ ਕਦੋ ਪੇਸ਼ ਹੋਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
WABetaInfo ਨੇ ਦਿੱਤੀ ਜਾਣਕਾਰੀ:ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ 'Favorite Contact' ਨਾਮ ਦੇ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ, Favorite Contact ਫੀਚਰ ਦੀ ਮਦਦ ਨਾਲ ਤੁਸੀਂ ਇੱਕ ਕਲਿੱਕ ਦੇ ਨਾਲ ਹੀ ਆਪਣੇ ਪਸੰਦੀਦਾ ਕੰਟੈਕਟ ਨੂੰ ਕਾਲ ਕਨੈਕਟ ਕਰ ਸਕੋਗੇ। WABetaInfo ਦੁਆਰਾ ਇਸ ਫੀਚਰ ਦਾ ਇੱਕ ਸਕ੍ਰੀਨਸ਼ੌਟ ਵੀ ਸ਼ੇਅਰ ਕੀਤਾ ਗਿਆ ਹੈ। ਇਹ ਫੀਚਰ ਤੁਹਾਨੂੰ ਚੁਣੇ ਗਏ 'Contact Call' ਟੈਬ ਦੇ ਸਿਖਰ 'ਤੇ ਦਿਖਾਈ ਦੇਵੇਗਾ। ਇਸਦੀ ਮਦਦ ਨਾਲ ਤੁਸੀਂ ਸਿਰਫ ਇੱਕ ਟੈਬ ਵਿੱਚ ਹੀ ਕਾਲ ਕਰ ਸਕੋਗੇ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਹਾਨੂੰ ਕੰਟੈਕਟ ਲਿਸਟ 'ਚ ਜਾ ਕੇ ਕਾਲ ਕਰਨ ਲਈ ਨਾਮ ਸਰਚ ਕਰਨ ਦੀ ਲੋੜ ਨਹੀਂ ਪਵੇਗੀ।