ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ 'ਚ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਆਪਣੇ ਯੂਜ਼ਰਸ ਲਈ ਟੈਗ ਫੀਚਰ ਨੂੰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਕੰਟੈਕਟਸ ਨੂੰ ਨਿੱਜੀ ਤੌਰ 'ਤੇ ਟੈਗ ਕਰਨ ਆਪਸ਼ਨ ਮਿਲੇਗਾ। ਇਹ ਇੰਸਟਾਗ੍ਰਾਮ ਦੇ ਮੈਂਸ਼ਨ ਫੀਚਰ ਵਰਗਾ ਹੋਵੇਗਾ। ਵਟਸਐਪ ਦਾ ਟੈਗ ਫੀਚਰ ਮੈਂਸ਼ਨ ਦੀ ਤਰ੍ਹਾਂ ਹੀ ਸਟੇਟਸ ਲਗਾਉਦੇ ਸਮੇਂ ਚੁਣੇ ਹੋਏ ਕੰਟੈਕਟਸ ਨੂੰ ਸਟੋਰੀ 'ਚ ਸ਼ਾਮਲ ਕਰਨ ਦਾ ਆਪਸ਼ਨ ਦੇਵੇਗਾ। ਇਹ ਟੈਗ ਪ੍ਰਾਈਵੇਟ ਰਹੇਗਾ ਅਤੇ ਸਟੇਟਸ ਦੇ ਹੋਰ ਦਰਸ਼ਕ ਇਸਨੂੰ ਦੇਖ ਨਹੀਂ ਪਾਉਣਗੇ। ਕਿਸੇ ਸਟੇਟਸ 'ਚ ਟੈਗ ਕੀਤੇ ਜਾਣ 'ਤੇ ਯੂਜ਼ਰਸ ਨੂੰ ਇਸਦੀ ਜਾਣਕਾਰੀ ਨੋਟੀਫਿਕੇਸ਼ਨ ਤੋਂ ਮਿਲ ਜਾਵੇਗੀ।
ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਹੁਣ ਸਟੇਟਸ 'ਚ ਕੰਟੈਕਟਸ ਨੂੰ ਨਿੱਜੀ ਤੌਰ 'ਤੇ ਕਰ ਸਕੋਗੇ ਟੈਗ - WhatsApp Tag Feature - WHATSAPP TAG FEATURE
WhatsApp New Feature: ਵਟਸਐਪ ਆਪਣੇ ਗ੍ਰਾਹਕਾਂ ਲਈ ਜਲਦ ਹੀ ਨਵਾਂ ਫੀਚਰ ਪੇਸ਼ ਕਰਨ ਜਾ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਹਾਨੂੰ ਆਪਣੇ ਕੰਟੈਕਟਸ ਨੂੰ ਨਿੱਜੀ ਤੌਰ 'ਤੇ ਟੈਗ ਕਰਨ ਦਾ ਆਪਸ਼ਨ ਮਿਲੇਗਾ। ਵਟਸਐਪ ਦਾ ਟੈਗ ਫੀਚਰ ਮੈਂਸ਼ਨ ਦੀ ਤਰ੍ਹਾਂ ਹੀ ਸਟੇਟਸ ਲਗਾਉਦੇ ਸਮੇਂ ਚੁਣੇ ਗਏ ਕੰਟੈਕਟਸ ਨੂੰ ਸਟੋਰੀ 'ਚ ਸ਼ਾਮਲ ਕਰਨ ਦਾ ਆਪਸ਼ਨ ਦੇਵੇਗਾ।
Published : Apr 3, 2024, 4:17 PM IST
|Updated : Apr 3, 2024, 4:46 PM IST
WABetaInfo ਨੇ ਦਿੱਤੀ ਟੈਗ ਫੀਚਰ ਬਾਰੇ ਜਾਣਕਾਰੀ: WABetaInfo ਨੇ ਵਟਸਐਪ ਦੇ ਟੈਗ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਫਿਲਹਾਲ, ਵਟਸਐਪ ਦੇ ਟੈਗ ਫੀਚਰ ਦੀ ਅਜੇ ਟੈਸਟਿੰਗ ਚੱਲ ਰਹੀ ਹੈ। ਕੰਪਨੀ ਇਸ ਫੀਚਰ ਨੂੰ ਵਟਸਐਪ ਬੀਟਾ ਫਾਰ ਐਂਡਰਾਈਡ ਵਰਜ਼ਨ 2.24.6.19 'ਚ ਆਫ਼ਰ ਕਰ ਰਹੀ ਹੈ। ਰਿਪੋਰਟ ਅਨੁਸਾਰ, ਇਹ ਫੀਚਰ IOS ਲਈ ਵੀ ਰੋਲਆਊਟ ਹੋਵੇਗਾ। ਬੀਟਾ ਟੈਸਟਿੰਗ ਤੋਂ ਬਾਅਦ ਇਹ ਫੀਚਰ ਸਟੈਬਲ ਵਰਜ਼ਨ 'ਚ ਵੀ ਜਾਰੀ ਕੀਤਾ ਜਾ ਸਕਦਾ ਹੈ।
- ਵਟਸਐਪ ਨੇ ਲਿਆ ਵੱਡਾ ਐਕਸ਼ਨ, 75 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ ਨੂੰ ਕੀਤਾ ਬੈਨ - 75 lakh WhatsApp accounts banned
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਹੁਣ ਲਿੰਕਡ ਡਿਵਾਈਸਾਂ 'ਚ ਵੀ ਚੈਟ ਪੜ੍ਹਨ ਲਈ ਦੇਣਾ ਹੋਵੇਗਾ Secret ਕੋਡ - WhatsApp New Feature
- ਵਟਸਐਪ ਨੇ ਆਪਣੇ ਯੂਜ਼ਰਸ ਲਈ ਪੇਸ਼ ਕੀਤਾ ਨਵਾਂ ਅਪਡੇਟ, ਬਦਲ ਗਿਆ ਪੂਰਾ ਲੁੱਕ - WhatsApp Update
ਵਟਸਐਪ ਨੇ ਲਿਆ ਵੱਡਾ ਐਕਸ਼ਨ:ਇਸ ਤੋਂ ਇਲਾਵਾ, ਵਟਸਐਪ ਨੇ ਇੱਕ ਵੱਡੀ ਕਾਰਵਾਈ ਵੀ ਕੀਤੀ ਹੈ। ਵਟਸਐਪ ਨੇ 76 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਨਵੇਂ IT ਰੂਲ 2021 ਦੇ ਤਹਿਤ ਆਪਣੀ ਪਾਲਣਾ ਰਿਪੋਰਟ ਜਾਰੀ ਕੀਤੀ ਹੈ। ਵਟਸਐਪ ਨੇ ਕਿਹਾ ਹੈ ਕਿ 1 ਤੋਂ 29 ਫਰਵਰੀ ਦੇ ਵਿਚਕਾਰ 7,628,000 ਵਟਸਐਪ ਅਕਾਊਂਟਸ 'ਤੇ ਬੈਨ ਲਗਾ ਦਿੱਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਐਪ ਨੂੰ ਫਰਵਰੀ ਮਹੀਨੇ 'ਚ ਰਿਕਾਰਡ 16,618 ਸ਼ਿਕਾਇਤਾਂ ਮਿਲੀਆ ਸੀ।