ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਆਏ ਦਿਨ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਯੂਜ਼ਰਸ ਲਈ 'Favorite Contact' ਨਾਮ ਦਾ ਇੱਕ ਫੀਚਰ ਰੋਲਆਊਟ ਕੀਤਾ ਜਾ ਰਿਹਾ ਹੈ। ਇਸ ਫੀਚਰ ਬਾਰੇ ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਜਾਣਕਾਰੀ ਦਿੱਤੀ ਹੈ। ਇਸ ਫੀਚਰ ਰਾਹੀ ਵਟਸਐਪ ਯੂਜ਼ਰਸ ਚੈਟਿੰਗ ਐਪ 'ਤੇ ਆਪਣੇ ਖਾਸ ਲੋਕਾਂ ਨੂੰ Favorite ਸ਼੍ਰੇਣੀ 'ਚ ਐਡ ਕਰ ਸਕਣਗੇ।
ਵਟਸਐਪ ਯੂਜ਼ਰਸ ਲਈ ਰੋਲਆਊਟ ਹੋਇਆ ਨਵਾਂ ਫੀਚਰ, ਹੁਣ ਪਸੰਦੀਦਾ ਕੰਟੈਕਟਸ ਦੀ ਇਸ ਤਰ੍ਹਾਂ ਬਣਾ ਸਕੋਗੇ ਅਲੱਗ ਤੋਂ ਲਿਸਟ - WhatsApp Favorite Contact Feature - WHATSAPP FAVORITE CONTACT FEATURE
WhatsApp Favorite Contact: ਵਟਸਐਪ ਯੂਜ਼ਰਸ ਲਈ ਇੱਕ ਨਵਾਂ ਫੀਚਰ ਰੋਲਆਊਟ ਕੀਤਾ ਜਾ ਰਿਹਾ ਹੈ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਚਾਟਿੰਗ ਐਪ 'ਤੇ ਆਪਣੇ ਖਾਸ ਲੋਕਾਂ ਨੂੰ Favorites ਸ਼੍ਰੈਣੀ 'ਚ ਐਡ ਕਰ ਸਕਦੇ ਹਨ।
Published : Jul 17, 2024, 12:54 PM IST
'Favorite Contact' ਫੀਚਰ ਕੀ ਹੈ?: 'Favorite Contact' ਫੀਚਰ ਰਾਹੀ ਯੂਜ਼ਰਸ ਨੂੰ ਆਪਣੀ ਲੰਬੀ ਕੰਟੈਕਟ ਲਿਸਟ 'ਚੋ ਉਨ੍ਹਾਂ ਲੋਕਾਂ ਨੂੰ ਚੁਣਨ ਦੀ ਸੁਵਿਧਾ ਮਿਲੇਗੀ, ਜੋ ਉਨ੍ਹਾਂ ਲਈ ਖਾਸ ਹਨ। ਯੂਜ਼ਰਸ ਆਪਣੇ ਪਰਿਵਾਰ, ਜੀਵਨਸਾਥੀ ਅਤੇ ਖਾਸ ਦੋਸਤਾਂ ਨੂੰ ਇਸ ਸ਼੍ਰੇਣੀ 'ਚ ਐਡ ਕਰ ਸਕਦੇ ਹਨ। ਜਦੋ ਇੱਕ ਵਾਰ ਕਿਸੇ ਨੂੰ 'Favorite Contact' ਦੀ ਸ਼੍ਰੇਣੀ 'ਚ ਐਡ ਕਰ ਲਿਆ ਜਾਂਦਾ ਹੈ, ਤਾਂ ਉਹ ਵਟਸਐਪ ਚੈਟ ਅਤੇ ਕਾਲਿੰਗ ਦੋਨੋ ਹੀ ਟੈਬਾਂ ਦੇ ਨਾਲ ਇਨ੍ਹਾਂ ਕੰਟੈਕਟਸ ਨੂੰ ਲਿਸਟ 'ਚ ਟਾਪ 'ਤੇ ਪਾਉਣਗੇ।
- LinkedIn ਯੂਜ਼ਰਸ ਨੂੰ ਮਿਲਿਆ ਵੀਡੀਓ ਫੀਚਰ, ਇੰਸਟਾਗ੍ਰਾਮ ਦੇ ਇਸ ਫੀਚਰ ਵਾਂਗ ਕਰੇਗਾ ਕੰਮ - LinkedIn Video Feature
- ਵਟਸਐਪ ਯੂਜ਼ਰਸ ਨੂੰ ਝਟਕਾ, ਇਨ੍ਹਾਂ ਸਮਾਰਟਫੋਨਾਂ 'ਚ ਨਹੀਂ ਚੱਲੇਗੀ ਐਪ, ਦੇਖੋ ਲਿਸਟ - WhatsApp Stop Working
- ਵਟਸਐਪ ਯੂਜ਼ਰਸ ਲਈ ਆਇਆ 'AI Studio' ਫੀਚਰ, ਆਪਣੇ ਪਸੰਦੀਦਾ ਚੈਟਬੋਟ ਤੋਂ ਪੁੱਛ ਸਕੋਗੇ ਕੋਈ ਵੀ ਸਵਾਲ - WhatsApp AI Studio Feature
'Favorite Contact' ਫੀਚਰ ਦੀ ਵਰਤੋ: ਇਸ ਫੀਚਰ ਨੂੰ ਯੂਜ਼ਰਸ ਵਟਸਐਪ ਖੋਲ੍ਹਦੇ ਹੀ All, Unread, Groups ਦੇ ਨਾਲ ਨਵੇਂ ਟੈਬ Favorite ਦੇ ਨਾਲ ਇਸਤੇਮਾਲ ਕਰ ਸਕੋਗੇ। ਅਜੇ ਇਸ ਫੀਚਰ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਫੀਚਰ ਨੂੰ ਇਸਤੇਮਾਲ ਕਰਨ ਦਾ ਤਰੀਕਾ ਪਹਿਲਾ ਹੀ ਸਾਹਮਣੇ ਆ ਗਿਆ ਹੈ। ਇਸ ਫੀਚਰ ਨੂੰ ਸੈਟਿੰਗ 'ਚ ਜਾ ਕੇ ਮੈਨੇਜ ਕੀਤਾ ਜਾ ਸਕੇਗਾ। ਇਸ ਫੀਚਰ ਦੀ ਵਰਤੋ ਲਈ ਸਭ ਤੋਂ ਪਹਿਲਾ ਵਟਸਐਪ ਖੋਲ੍ਹੋ। ਇਸ ਤੋਂ ਬਾਅਦ ਟਾਪ 'ਤੇ ਸੱਜੇ ਪਾਸੇ ਨਜ਼ਰ ਆ ਰਹੇ ਤਿੰਨ ਡਾਟ 'ਤੇ ਕਲਿੱਕ ਕਰਕੇ Settings 'ਚ ਜਾਓ। ਹੁਣ Favorite ਆਪਸ਼ਨ ਨਜ਼ਰ ਆਵੇਗਾ। ਇਸ ਆਪਸ਼ਨ 'ਤੇ ਟੈਪ ਕਰੋ। ਇੱਥੇ ਜਾ ਕੇ Add to Favorite ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਹੁਣ ਕੰਟੈਕਟ ਲਿਸਟ 'ਚੋ ਆਪਣੇ ਪਸੰਦੀਦਾ ਕੰਟੈਕਟਸ ਨੂੰ ਚੁਣੋ।