ਹੈਦਰਾਬਾਦ: ਜੀਓ ਅਤੇ ਏਅਰਟਲ ਦੇ ਰੀਚਾਰਜ ਪਲੈਨ ਦੀਆਂ ਕੀਮਤਾਂ 'ਚ ਵਾਧਾ ਹੋਣ ਤੋਂ ਬਾਅਦ ਲੋਕ ਲਗਾਤਾਰ Vi ਅਤੇ BSNL ਵੱਲ ਵਧੇ ਹਨ। ਇਸ ਲਈ Vi ਅਤੇ BSNL ਆਪਣੇ ਗ੍ਰਾਹਕਾਂ ਦੀ ਗਿਣਤੀ 'ਚ ਹੋਰ ਵਾਧਾ ਕਰਨ ਲਈ ਨਵੀਆਂ ਸੁਵਿਧਾਵਾਂ ਪੇਸ਼ ਕਰਦਾ ਰਹਿੰਦਾ ਹੈ। ਹੁਣ Vi ਨੇ ਆਪਣੇ ਗ੍ਰਾਹਕਾਂ ਲਈ 5G ਸੁਵਿਧਾ ਨੂੰ ਰੋਲਆਊਟ ਕੀਤਾ ਹੈ। ਰਿਪੋਰਟ ਅਨੁਸਾਰ, Vi ਦਾ 5G ਨੈੱਟਵਰਕ 3.3GHz ਅਤੇ 26GHz ਸਪੈਕਟ੍ਰਮ ਹੈ। ਕੰਪਨੀ ਦੀ ਨਵੀਂ ਸੁਵਿਧਾ ਸਿਰਫ਼ 475 ਰੁਪਏ ਵਾਲੇ ਪ੍ਰੀਪੇਡ ਪਲੈਨ ਯੂਜ਼ਰਸ ਲਈ ਉਪਲਬਧ ਹੈ। ਇਸਦੇ ਨਾਲ ਹੀ, REDX 1101 ਪਲੈਨ ਦੇ ਨਾਲ ਪੋਸਟਪੇਡ ਸਬਸਕ੍ਰਾਈਬਰ ਵੀ ਇਸਦਾ ਮਜ਼ਾ ਲੈ ਸਕਦੇ ਹਨ। ਫਿਲਹਾਲ, ਇਸ 'ਚ ਮਿਲਣ ਵਾਲੇ ਲਾਭਾਂ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Vi ਦੀ 5G ਸੁਵਿਧਾ
5G ਸੁਵਿਧਾ ਲਾਂਚ ਕਰਨ ਤੋਂ ਬਾਅਦ Vi ਤੀਜੀ ਅਜਿਹੀ ਕੰਪਨੀ ਬਣੀ ਹੈ ਜੋ ਇਹ ਸੁਵਿਧਾ ਆਫ਼ਰ ਕਰ ਰਹੀ ਹੈ। Vi ਨੇ 5G ਰੋਲਆਊਟ ਦੋ ਸਾਲ ਬਾਅਦ ਕੀਤਾ ਹੈ। ਦੱਸ ਦੇਈਏ ਕਿ Vi ਨੇ ਅਜੇ ਆਪਣੀ 5G ਸੁਵਿਧਾ ਨੂੰ ਚੁਣੇ ਹੋਏ ਸ਼ਹਿਰਾਂ 'ਚ ਰੋਲਆਊਟ ਕੀਤਾ ਹੈ ਅਤੇ ਹੌਲੀ-ਹੌਲੀ ਇਸਦੇ ਹੋਰ ਸ਼ਹਿਰਾਂ 'ਚ ਵੀ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਫਿਲਹਾਲ, ਹਰ ਕੋਈ ਇਸ ਸੁਵਿਧਾ ਦਾ ਮਜ਼ਾ ਨਹੀਂ ਲੈ ਸਕਦਾ ਹੈ।
Vi (Vodafone idea) is rolling out 5G in selected cities across India!
— Abhishek Yadav (@yabhishekhd) December 15, 2024
Check if 5G is available in your area and share screenshots showing Vi 5G connectivity at your location.#Vi #Vi5G #telecom pic.twitter.com/GOq6VF0G8T
ਕੀ ਮਿਲਣਗੇ ਲਾਭ?
ਮਿਲੀ ਜਾਣਕਾਰੀ ਅਨੁਸਾਰ, 5G ਨੈੱਟਵਰਕ 3.3GHz ਅਤੇ 26GHz ਸਪੈਕਟ੍ਰਮ 'ਤੇ ਤਾਇਨਾਤ ਹੈ। ਇਸ ਤੋਂ ਇਲਾਵਾ ਕੰਪਨੀ ਦੀ ਨਵੀਂ ਸੁਵਿਧਾ ਸਿਰਫ਼ 475 ਰੁਪਏ ਵਾਲੇ ਪ੍ਰੀਪੇਡ ਪਲੈਨ ਯੂਜ਼ਰਸ ਲਈ ਉਪਲਬਧ ਹੈ। ਇਸ 'ਚ REDX 1101 ਪਲੈਨ ਦੇ ਨਾਲ ਪੋਸਟਪੇਡ ਸਬਸਕ੍ਰਾਈਬਰ ਵੀ ਇਸਦਾ ਮਜ਼ਾ ਲੈ ਸਕਦੇ ਹਨ। ਫਿਲਹਾਲ, ਜ਼ਿਆਦਾ ਲਾਭਾਂ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਨ੍ਹਾਂ ਸ਼ਹਿਰਾਂ 'ਚ ਰੋਲਆਊਟ ਹੋਈ Vi ਦੀ 5G ਸੁਵਿਧਾ
- ਪੰਜਾਬ: ਜਲੰਧਰ
- ਰਾਜਸਥਾਨ: ਜੈਪੁਰ
- ਹਰਿਆਣਾ: ਕਰਨਾਲ
- ਕੋਲਕਾਤਾ
- ਕੇਰਲਾ
- ਲਖਨਊ
- ਆਗਰਾ
- ਮੱਧ ਪ੍ਰਦੇਸ਼: ਇੰਦੌਰ
- ਗੁਜਰਾਤ: ਅਹਿਮਦਾਬਾਦ
- ਆਂਧਰਾ ਪ੍ਰਦੇਸ਼: ਹੈਦਰਾਬਾਦ
- ਪੱਛਮੀ ਬੰਗਾਲ: ਸਿਲੀਗੁੜੀ
- ਬਿਹਾਰ: ਪਟਨਾ
- ਮੁੰਬਈ: ਵਰਲੀ, ਮਰੋਲ ਅੰਧੇਰੀ ਈਸਟ
- ਕਰਨਾਟਕ: ਬੈਂਗਲੁਰੂ
- ਤਾਮਿਲਨਾਡੂ: ਚੇਨਈ
- ਮਹਾਰਾਸ਼ਟਰ: ਪੁਣੇ
- ਦਿੱਲੀ: ਓਖਲਾ ਉਦਯੋਗਿਕ ਖੇਤਰ
ਇਹ ਵੀ ਪੜ੍ਹੋ:-
- ਹੁਣ ਆਸਾਨ ਨਹੀਂ ਹੋਵੇਗਾ ਠੱਗੀ ਕਰਨਾ, ਲਾਂਚ ਹੋ ਸਕਦੀ ਹੈ ਇਹ ਐਪ, ਸ਼ਿਕਾਇਤ ਤੋਂ ਬਾਅਦ ਔਨਲਾਈਨ ਹੀ ਖਤਮ ਹੋ ਜਾਵੇਗਾ ਸਾਰਾ ਪੰਗਾ
- ਰੀਚਾਰਜ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਆਪਣਾ ਸਿਮ ਬਦਲਣਾ ਚਾਹੁੰਦੇ ਹੋ? ਇਸ ਤਰ੍ਹਾਂ ਆਸਾਨੀ ਨਾਲ ਕਰੋ Jio-Airtel ਸਿਮ ਨੂੰ BSNL 'ਚ ਪੋਰਟ
- ਚੋਰੀ ਜਾਂ ਗੁਆਚ ਗਏ ਫੋਨ ਦਾ ਆਸਾਨੀ ਨਾਲ ਲੱਗੇਗਾ ਪਤਾ, ਗੂਗਲ ਦਾ ਇਹ ਫੀਚਰ ਆਵੇਗਾ ਤੁਹਾਡੇ ਕੰਮ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ