ਹੈਦਰਾਬਾਦ: ਪੰਜਾਬ ਵਿੱਚ ਸਾਲ ਦੇ ਆਖਰੀ ਮਹੀਨੇ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ। ਇਹ ਚੋਣਾਂ ਪੰਜ ਨਗਰ ਨਿਗਮਾਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਫ਼ਗਵਾੜਾ ਵਿੱਚ ਹੋਣੀਆਂ ਹਨ, ਜਿੱਥੇ ਵੋਟਿੰਗ 21 ਦਸੰਬਰ (ਸ਼ਨੀਵਾਰ) ਨੂੰ ਹੋਵੇਗੀ ਅਤੇ ਨਤੀਜੇ ਵੀ ਉਸੇ ਦਿਨ ਐਲਾਨੇ ਜਾਣਗੇ। ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਅਤੇ ਅਕਾਲ ਦਲ ਵਲੋਂ ਆਪੋ-ਆਪਣੇ ਉਮੀਦਵਾਰਾਂ ਲਈ ਪੂਰੀ ਵਾਹ ਲਾ ਕੇ ਚੋਣ ਪ੍ਰਚਾਰ ਕੀਤਾ ਗਿਆ। ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ, ਜਿਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਖੁਦ ਲੁਧਿਆਣਾ ਵਿੱਚ ਉਮੀਦਵਾਰ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ।
ਅੱਜ ਮੁੱਖ ਮੰਤਰੀ ਮਾਨ ਲੁਧਿਆਣਾ ਵਿੱਚ ਕਰਨਗੇ ਚੋਣ ਪ੍ਰਚਾਰ
ਲੁਧਿਆਣਾ ਵਿੱਚ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਅਤੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਰੋਡ ਸ਼ੋ ਕਰਨਗੇ। ਇਨ੍ਹਾਂ ਵਲੋਂ ਆਪ ਉਮੀਦਵਾਰਾਂ ਦੇ ਹੱਕ ਵਿੱਚ ਆੜਤੀ ਚੌਂਕ ਤੋਂ ਰੋਡ ਸ਼ੋ ਕੱਢਿਆ ਜਾਵੇਗਾ।
ਅੱਜ CM @BhagwantMann ਜੀ ਨੇ ਰੋਡ ਸ਼ੋਅ ਕਰਦੇ ਹੋਏ ਜਲੰਧਰ ਵਿਖੇ ਮਿਉਂਸਿਪਲ ਕਾਰਪੋਰੇਸ਼ਨ ਦੀ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ!
— AAP Punjab (@AAPPunjab) December 18, 2024
ਇਸ ਦੌਰਾਨ CM ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਝਾੜੂ ਦਾ ਬਟਨ ਦੱਬ ਕੇ ਜਲੰਧਰ ‘ਚ ‘ਆਪ’ ਦੀ ਕਾਰਪੋਰੇਸ਼ਨ ਬਣਾਉਣ ਦੀ ਕੀਤੀ ਅਪੀਲ। pic.twitter.com/GkySFhHDOh
ਇਸ ਮੌਕੇ ਉਮੀਦਵਾਰਾਂ ਦੇ ਹੱਕਵਿੱਚ ਪ੍ਰਚਾਰ ਕਰਨ ਲਈ ਨਾਲ ਐਮਐਲਏ ਵੀ ਮੌਜੂਦ ਰਹਿਣਗੇ। ਇਸ ਤੋਂ ਬਾਅਦ, ਪਟਿਆਲਾ ਵਿੱਚ ਵੀ ਮੁੱਖ ਮੰਤਰੀ ਮਾਨ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਜਾ ਸਕਦੇ ਹਨ।
ਅੱਜ CM @BhagwantMann ਜੀ ਨੇ ਫਗਵਾੜਾ ਵਿਖੇ ਰੋਡ ਸ਼ੋਅ ਕਰਦੇ ਹੋਏ 21 ਦਸੰਬਰ ਨੂੰ ਹੋਣ ਵਾਲੀਆਂ ਮਿਉਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਲਈ ਪ੍ਰਚਾਰ ਦੀ ਕੀਤੀ ਸ਼ੁਰੂਆਤ
— AAP Punjab (@AAPPunjab) December 18, 2024
ਫਗਵਾੜਾ ਵਿਖੇ ਕਾਰਪੋਰੇਸ਼ਨ ਬਣਨ 'ਤੇ ਸ਼ਹਿਰ ਦਾ ਕਾਇਆ ਪਲਟ ਹੋਵੇਗਾ। 'ਆਪ' ਦੀ ਸਰਕਾਰ ਅਤੇ 'ਆਪ' ਦੀ ਕਾਰਪੋਰੇਸ਼ਨ ਹੋਣ ਨਾਲ਼ ਸ਼ਹਿਰ 'ਚ ਵਿਕਾਸ ਦੇ ਕੰਮ ਦੁਗਣੀ ਰਫ਼ਤਾਰ… pic.twitter.com/QOxPQXAJDz
ਬੀਤੇ ਦਿਨ ਭਗਵੰਤ ਮਾਨ ਵਲੋਂ ਜਲੰਧਰ ਅਤੇ ਫਗਵਾੜਾ ਵਿੱਚ ਆਪਣੀ ਪਾਰਟੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦਾ ਅੱਜ ਦਾ ਪਲਾਨ
ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਮਜੀਠੀਆ ਅੱਜ (ਵੀਰਵਾਰ) ਦੁਪਹਿਰ 1.15 ਵਜੇ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕਰਨਗੇ।
21 ਦਸੰਬਰ ਚੋਣ ਨਿਸ਼ਾਨ ਤੱਕੜੀ @BhagwantMann 👍 pic.twitter.com/k1ocZxAUtS
— Bikram Singh Majithia (@bsmajithia) December 18, 2024
ਅਕਾਲੀ ਦਲ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਸ਼ੇਅਰ ਕੀਤੀ। ਇਸ ਵਿੱਚ ਪ੍ਰਚਾਰ ਕਰਦੇ ਹੋਏ ਤੱਕੜੀ ਕਹਿਣ ਲੱਗੇ ਸੀਐਮ ਮਾਨ ਨੂੰ ਨਿਸ਼ਾਨੇ ਉੱਤੇ ਲਿਆ ਅਤੇ ਲਿਖਿਆ ਕਿ '21 ਦਸੰਬਰ ਚੋਣ ਨਿਸ਼ਾਨ ਤੱਕੜੀ'
ਕਾਂਗਰਸ ਵਲੋਂ ਵੀ ਅੱਜ ਚੋਣ ਪ੍ਰਚਾਰ
ਕਾਂਗਰਸ ਦੇ ਉਮੀਦਵਾਰਾਂ ਲਈ ਲੁਧਿਆਣਾ ਤੋਂ ਐਮਪੀ ਰਾਜਾ ਵੜਿੰਗ ਅੱਜ ਪੱਛਮੀ ਲੁਧਿਆਣਾ ਵਿੱਚ ਚੋਣ ਪ੍ਰਚਾਰ ਕਰਨਗੇ।ਬੀਤੇ ਦਿਨ ਰਾਜਾ ਵੜਿੰਗ ਵਲੋਂ ਸੰਜੇ ਤਲਵਾੜ ਨਾਲ ਲੁਧਿਆਣਾ ਪੂਰਬੀ ਦੇ ਵਾਰਡ 29, 7 ਅਤੇ 11 ਵਿੱਚ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਗਿਆ।
Campaigned throughout Ward 29, 7, and 11 of Ludhiana East with Sanjay Talwar ji today in favour of candidate Kulwinder Kaur ji w/o Ravinderpal Singh Raja ji, Ravinder Monu Khinda ji, and Davinder Kaur Chhabrra ji w/o Gurcharan Singh Chhabra ji. The residents have come out in… pic.twitter.com/ObDm6IXExF
— Amarinder Singh Raja Warring (@RajaBrar_INC) December 18, 2024
ਭਾਜਪਾ ਵਲੋਂ ਚੋਣ ਪ੍ਰਚਾਰ
ਦੂਜੇ ਪਾਸੇ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਵੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ, ਜੋ ਬੀਤੇ ਦਿਨ ਬੁੱਧਵਾਰ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਕਈ ਵਾਰਡਾਂ ਵਿੱਚ ਉਮੀਦਵਾਰਾਂ ਤੇ ਲੋਕਾਂ ਵਿੱਚ ਨਜ਼ਰ ਆਏ।
अमृतसर के वार्ड नंबर 63 से भाजपा प्रत्याशी श्रीमती ज्योति जी (धर्मपत्नी श्री शशि गिल जी) के समर्थन में आयोजित नुक्कड़ सभा को संबोधित किया और उपस्थित जनमानस से आग्रह किया कि उन्हें भारी बहुमत से विजयी बनाकर क्षेत्र के विकास में योगदान दें। pic.twitter.com/eyxEF7mTDa
— Tarun Chugh (@tarunchughbjp) December 18, 2024
अमृतसर के वार्ड नं. 51 के मेरे हृदय प्रिय साथी श्री सतनाम सट्टी जी के निवास पर बैठक कर नगर निगम चुनाव में भाजपा को प्रचंड बहुमत से जिताने के लिए चर्चा की। pic.twitter.com/zdovnOssIx
— Tarun Chugh (@tarunchughbjp) December 18, 2024
ਤਰੁਣ ਚੁੱਘ ਨੇ ਬੁੱਧਵਾਰ ਨੂੰ ਵਾਰਡ ਨੰਬਰ 51 ਅਤੇ 63 ਵਿੱਚ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ।
आज अमृतसर के कटरा भाई संत सिंह मंडल के मंडल अध्यक्ष एवं भाजपा के कर्मठ कार्यकर्ता, मेरे बड़े भाई श्री रोमी चौपड़ा जी के निवास पर संगठनात्मक बैठक संपन्न हुई।
— Tarun Chugh (@tarunchughbjp) December 18, 2024
इस अवसर पर नगर निगम चुनाव से संबंधित विभिन्न महत्वपूर्ण मुद्दों पर विस्तृत चर्चा की और संगठन को मजबूत बनाने के लिए… pic.twitter.com/FdGqAT6H0D
ਇਸ ਤੋਂ ਇਲਾਵਾ, ਅੰਮ੍ਰਿਤਸਰ ਦੇ ਕਟੜਾ ਭਾਈ ਸੰਤ ਸਿੰਘ ਮੰਡਲ ਦੇ ਮੰਡਲ ਪ੍ਰਧਾਨ ਅਤੇ ਭਾਜਪਾ ਵਰਕਰ ਰੋਮੀ ਚੋਪੜਾ ਦੇ ਘਰ ਮੀਟਿੰਗ ਕੀਤੀ ਗਈ। ਇਸ ਮੌਕੇ ਨਗਰ ਨਿਗਮ ਚੋਣਾਂ ਸਬੰਧੀ ਵੱਖ-ਵੱਖ ਅਹਿਮ ਮੁੱਦਿਆਂ 'ਤੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਥੇਬੰਦੀ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਚੋਣਾਂ ਖ਼ਤਮ ਹੋਣ ਤੱਕ ਡ੍ਰਾਈ ਡੇਅ ਰਹੇਗਾ
ਨਗਰ ਨਿਗਮ ਚੋਣਾਂ ਲਈ ਵੋਟਾਂ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣੀਆਂ ਹਨ। ਇੱਕ ਘੰਟੇ ਵਿੱਚ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਜਿਸ ਕਾਰਨ ਅੱਜ ਸ਼ਾਮ 4 ਵਜੇ ਇਹ ਚੋਣ ਪ੍ਰਚਾਰ ਰੁਕ ਜਾਵੇਗਾ। ਲਾਊਡਸਪੀਕਰਾਂ ਨਾਲ ਚੱਲਣ ਵਾਲੇ ਆਟੋ, ਢੋਲ ਨਾਲ ਸ਼ੋਰ ਮਚਾਉਣ ਵਾਲੇ ਉਮੀਦਵਾਰ ਅਤੇ ਲਾਊਡਸਪੀਕਰਾਂ 'ਤੇ ਚੋਣ ਪ੍ਰਚਾਰ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ। ਇਸ ਦੇ ਨਾਲ ਹੀ ਚੋਣਾਂ ਖ਼ਤਮ ਹੋਣ ਤੱਕ ਡਰਾਈ ਡੇਅ ਰਹੇਗਾ।
ਕਿੰਨੇ ਨਗਰ ਨਿਗਮ ਮੈਂਬਰ ਤੇ ਕਿੰਨੇ ਨਗਰ ਕੌਂਸਲਾਂ ਵਿੱਚ ਮੈਂਬਰ ਚੁਣੇ ਜਾਣਗੇ ?
ਨਗਰ ਨਿਗਮ ਵਿੱਚ 381 ਮੈਂਬਰ ਚੁਣੇ ਜਾਣਗੇ, ਜਦਕਿ ਨਗਰ ਕੌਂਸਲਾਂ ਵਿੱਚ 598 ਮੈਂਬਰ ਚੁਣੇ ਜਾਣਗੇ। ਪੰਜਾਬ ਰਾਜ ਚੋਣ ਕਮਿਸ਼ਨ ਨੇ 5 ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫਗਵਾੜਾ ਦੀਆਂ 43 ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਪੰਜਾਬ ਦੀਆਂ ਵੱਖ-ਵੱਖ ਨਗਰ ਪਾਲਿਕਾਵਾਂ ਦੀਆਂ 52 ਜ਼ਿਮਨੀ ਚੋਣਾਂ ਲਈ ਵੋਟਰ ਸੂਚੀਆਂ ਵਿੱਚ ਸੋਧ ਕਰਨ ਲਈ ਸ਼ਡਿਊਲ ਜਾਰੀ ਕੀਤਾ ਹੈ।