ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ iOS ਯੂਜ਼ਰਸ ਲਈ ਵਟਸਐਪ ਦਾ ਰੰਗ ਬਦਲ ਦਿੱਤਾ ਹੈ। ਇਹ ਰੰਗ ਬਲੂ ਤੋਂ ਗ੍ਰੀਨ ਹੋ ਗਿਆ ਹੈ, ਜਿਸ ਤੋਂ ਬਾਅਦ ਹਰ ਕੋਈ X 'ਤੇ ਵਟਸਐਪ ਦੇ ਇਸ ਅਪਡੇਟ ਨੂੰ ਲੈ ਕੇ ਗੱਲ ਕਰ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਯੂਜ਼ਰਸ ਲਈ ਇਹ ਬਦਲਾਅ ਇਸ ਸਾਲ ਫਰਵਰੀ ਮਹੀਨੇ ਹੀ ਰੋਲਆਊਟ ਹੋਇਆ ਸੀ। ਹਾਲਾਂਕਿ, ਭਾਰਤ 'ਚ ਰਹਿਣ ਵਾਲੇ ਯੂਜ਼ਰਸ ਨੂੰ ਇਹ ਅਪਡੇਟ ਹੁਣ ਦੇਖਣ ਨੂੰ ਮਿਲ ਰਿਹਾ ਹੈ।
ਯੂਜ਼ਰਸ ਦੇ ਰਹੇ ਪ੍ਰਤੀਕਿਰੀਆਂ: ਵਟਸਐਪ ਦੇ ਨਵੇਂ ਲੁੱਕ ਨੂੰ ਲੈ ਕੇ ਲੋਕ ਆਪਣੀ ਅਲੱਗ-ਅਲੱਗ ਪ੍ਰਤੀਕਿਰੀਆ ਦੇ ਰਹੇ ਹਨ। ਵਟਸਐਪ 'ਚ ਹੋਏ ਇਸ ਬਦਲਾਅ ਨੂੰ ਲੋਕ ਬਿਲਕੁਲ ਵੀ ਪਸੰਦ ਨਹੀਂ ਕਰ ਰਹੇ। ਦੱਸ ਦਈਏ ਕਿ ਐਂਡਰਾਈਡ ਯੂਜ਼ਰਸ ਨੂੰ ਪਹਿਲਾ ਤੋਂ ਹੀ ਵਟਸਐਪ ਗ੍ਰੀਨ ਕਲਰ 'ਚ ਮਿਲਦਾ ਹੈ ਅਤੇ ਆਈਫੋਨ ਯੂਜ਼ਰਸ ਦਾ ਵਟਸਐਪ ਬਲੂ ਕਲਰ 'ਚ ਹੁੰਦਾ ਸੀ, ਜੋ ਕਿ ਹੁਣ ਗ੍ਰੀਨ 'ਚ ਕਰ ਦਿੱਤਾ ਗਿਆ ਹੈ।