ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਥੀਮ ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਫੀਚਰ ਬਾਰੇ ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਜਾਣਕਾਰੀ ਦਿੱਤੀ ਹੈ। ਇਸਦੇ ਨਾਲ ਹੀ, ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। WABetaInfo ਨੇ ਨਵੇਂ ਫੀਚਰ ਨੂੰ ਗੂਗਲ ਪਲੇ ਸਟੋਰ 'ਤੇ ਮੌਜ਼ੂਦ ਵਟਸਐਪ ਬੀਟਾ ਫਾਰ ਐਂਡਰਾਈਡ 2.24.18.6 'ਚ ਦੇਖਿਆ ਹੈ।
ਵਟਸਐਪ ਦਾ ਬਦਲੇਗਾ ਰੰਗ, ਹੁਣ ਯੂਜ਼ਰਸ ਆਪਣੀ ਪਸੰਦ ਦੇ ਹਿਸਾਬ ਨਾਲ ਸੈੱਟ ਕਰ ਸਕਣਗੇ ਐਪ ਦਾ ਕਲਰ, ਆ ਰਿਹਾ ਨਵਾਂ ਅਪਡੇਟ - WhatsApp Theme Feature
WhatsApp Theme Feature: ਵਟਸਐਪ ਆਪਣੇ ਯੂਜ਼ਰਸ ਲਈ ਇੱਕ ਨਵਾਂ ਥੀਮ ਫੀਚਰ ਰੋਲਆਊਟ ਕਰਨ ਵਾਲਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਐਪ ਦੇ ਕਲਰ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਸੈੱਟ ਕਰ ਸਕਣਗੇ।
Published : Aug 21, 2024, 6:53 PM IST
ਐਪ ਦਾ ਰੰਗ ਬਦਲ ਸਕੋਗੇ: WaBetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਐਪ ਦੇ ਮੇਨ ਬ੍ਰੈਂਡਿੰਗ ਕਲਰ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਸੈੱਟ ਕਰ ਸਕਣਗੇ। ਰਿਪੋਰਟ ਅਨੁਸਾਰ, ਕੰਪਨੀ ਇਸ ਫੀਚਰ ਨੂੰ ਅਜੇ ਟੈਸਟ ਕਰ ਰਹੀ ਹੈ। ਇਸ ਲਈ ਕੰਪਨੀ ਨੇ ਐਪ ਦੇ ਮੇਨ ਗ੍ਰੀਨ ਕਲਰ ਨੂੰ ਦੋ ਅਲੱਗ ਥੀਮ 'ਚ ਬਦਲ ਦਿੱਤਾ ਹੈ। WABetaInfo ਅਨੁਸਾਰ, ਵਟਸਐਪ ਦੇ ਲਾਈਟ ਥੀਮ 'ਚ ਗ੍ਰੀਨ ਨੂੰ ਬਲੈਕ ਅਤੇ ਡਾਰਕ ਥੀਮ 'ਚ ਮੇਨ ਕਲਰ ਨੂੰ ਵਾਈਟ ਨਾਲ ਬਦਲਿਆ ਜਾ ਸਕਦਾ ਹੈ।
- ਵਟਸਐਪ ਯੂਜ਼ਰਸ ਲਈ ਆ ਰਿਹਾ ਐਡਵਾਂਸ ਯੂਜ਼ਰਨੇਮ ਫੀਚਰ, ਫੋਨ ਨੰਬਰ ਸ਼ੇਅਰ ਕਰਨ ਦੀ ਜ਼ਰੂਰਤ ਹੋਵੇਗੀ ਖਤਮ - WhatsApp Advance Username Feature
- WhatsApp ਨੇ ਯੂਜ਼ਰਸ ਲਈ ਪੇਸ਼ ਕੀਤਾ ਨਵਾਂ ਫੀਚਰ, ਗਰੁੱਪ ਅਤੇ ਕੰਟੈਕਟਸ ਨੂੰ ਪਸੰਦੀਦਾ ਚੈਟਾਂ 'ਚ ਕੀਤਾ ਜਾ ਸਕੇਗਾ ਐਡ - WhatsApp New Update
- ਵਟਸਐਪ 'ਚ ਆਇਆ ਸਟੇਟਸ ਨਾਲ ਜੁੜਿਆ ਨਵਾਂ ਫੀਚਰ, ਇੰਸਟਾਗ੍ਰਾਮ ਦੇ ਇਸ ਫੀਚਰ ਵਾਂਗ ਕਰੇਗਾ ਕੰਮ - WhatsApp Like Reaction Feature
ਐਂਡਵਾਂਸ ਯੂਜ਼ਰਨੇਮ ਫੀਚਰ:ਇਸ ਤੋਂ ਇਲਾਵਾ, ਕੰਪਨੀ ਐਡਵਾਂਸ ਯੂਜ਼ਰਨੇਮ ਫੀਚਰ 'ਤੇ ਵੀ ਕੰਮ ਕਰ ਰਹੀ ਹੈ। ਇਸ ਬਾਰੇ ਵੀ WABetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ। ਰਿਪੋਰਟ ਅਨੁਸਾਰ, ਕੰਪਨੀ ਜਲਦੀ ਹੀ ਗਲੋਬਲ ਯੂਜ਼ਰਸ ਲਈ ਪਿੰਨ ਸਪੋਰਟ ਦੇ ਨਾਲ ਐਡਵਾਂਸ ਯੂਜ਼ਰਨੇਮ ਫੀਚਰ ਨੂੰ ਰੋਲਆਊਟ ਕਰ ਸਕਦੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਲੋਕ ਤੁਹਾਡੇ ਯੂਜ਼ਰਨੇਮ ਰਾਹੀ ਤੁਹਾਡੇ ਨਾਲ ਵਟਸਐਪ 'ਤੇ ਜੁੜ ਸਕਣਗੇ।