ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਦੋ ਹੋਰ ਨਵੇਂ ਫੀਚਰਸ ਲਿਆਉਣ ਦੀ ਤਿਆਰੀ ਵਿੱਚ ਹੈ। ਇਸ ਵਾਰ ਵਟਸਐਪ ਅਜਿਹੇ ਫੀਚਰਸ 'ਤੇ ਕੰਮ ਕਰ ਰਿਹਾ ਹੈ, ਜਿਸ ਰਾਹੀਂ ਯੂਜ਼ਰਸ ਚੈਟ 'ਚ ਖੁਦ ਈਵੈਂਟਸ ਦਾ ਆਯੋਜਨ ਕਰ ਸਕਣਗੇ ਅਤੇ ਫੋਟੋ ਪੋਲ ਦੀ ਵਰਤੋਂ ਵੀ ਕਰ ਸਕਣਗੇ।
ਵਟਸਐਪ ਦਾ ਫੋਟੋ ਪੋਲ ਫੀਚਰ
WABetaInfo ਨੇ ਐਂਡਰਾਈਡ ਦੇ ਲੇਟੈਸਟ ਬੀਟਾ ਅਪਡੇਟ 'ਚ ਇਨ੍ਹਾਂ ਫੀਚਰਸ ਨੂੰ ਸਪੌਟ ਕੀਤਾ ਹੈ। ਰਿਪੋਰਟ ਮੁਤਾਬਕ, ਇਸ ਫੀਚਰ ਨੂੰ ਐਂਡਰਾਈਡ 2.25.1.17 ਅਪਡੇਟ ਲਈ ਵਟਸਐਪ ਬੀਟਾ 'ਚ ਦੇਖਿਆ ਗਿਆ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਕੰਪਨੀ ਪੋਲ ਆਪਸ਼ਨ 'ਚ ਫੋਟੋਆਂ ਅਟੈਚ ਕਰਨ ਦੇ ਫੀਚਰ 'ਤੇ ਕੰਮ ਕਰ ਰਹੀ ਹੈ। ਵੈੱਬਸਾਈਟ ਮੁਤਾਬਕ, ਯੂਜ਼ਰਸ ਰੈਗੂਲਰ ਚੈਟ 'ਚ ਹਰ ਵਟਸਐਪ ਪੋਲ 'ਤੇ ਫੋਟੋ ਵੀ ਅਟੈਚ ਕਰ ਸਕਣਗੇ। ਉਸ ਪੋਲ 'ਤੇ ਵੋਟ ਪਾਉਣ ਵਾਲੇ ਵੋਟਰਾਂ ਨੂੰ ਹਰੇਕ ਚੋਣ ਵਿਕਲਪ ਲਈ ਵਿਜ਼ੂਅਲ ਪ੍ਰਤੀਨਿਧਤਾ ਮਿਲੇਗੀ ਤਾਂ ਜੋ ਉਹ ਆਸਾਨੀ ਨਾਲ ਸਮਝ ਸਕਣ ਕਿ ਉਹ ਕਿਸ ਵਿਕਲਪ 'ਤੇ ਆਪਣੀ ਵੋਟ ਪਾ ਰਹੇ ਹਨ।
ਚੋਣਾਂ ਵਿੱਚ ਵੋਟ ਪਾਉਣ ਵਾਲੇ ਵੋਟਰਾਂ ਨੂੰ ਕਈ ਵਾਰ ਸਿਰਫ਼ ਟੈਕਸਟ ਰਾਹੀਂ ਵਿਕਲਪਾਂ ਨੂੰ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ। ਅਜਿਹੀ ਸਥਿਤੀ ਵਿੱਚ ਪੋਲ ਵਿੱਚ ਫੋਟਆਂ ਨੂੰ ਅਟੈਚ ਕਰਨ ਦਾ ਨਵਾਂ ਫੀਚਰ ਉਪਭੋਗਤਾਵਾਂ ਨੂੰ ਦਿੱਤੇ ਵਿਕਲਪਾਂ ਨੂੰ ਸਮਝਣ ਵਿੱਚ ਬਹੁਤ ਮਦਦ ਕਰ ਸਕਦਾ ਹੈ। ਵਰਤਮਾਨ ਵਿੱਚ ਇਹ ਫੀਚਰ ਵਿਕਾਸ ਅਧੀਨ ਹੈ ਪਰ ਜਲਦ ਹੀ ਇਸਨੂੰ ਸਾਰੇ ਉਪਭੋਗਤਾਵਾਂ ਲਈ ਰੋਲਆਊਟ ਕਰ ਦਿੱਤਾ ਜਾਵੇਗਾ। ਕੁਝ ਰਿਪੋਰਟਾਂ ਦੇ ਅਨੁਸਾਰ, ਇਹ ਫੀਚਰ ਸ਼ੁਰੂ ਵਿੱਚ ਸਿਰਫ ਵਟਸਐਪ ਚੈਨਲ 'ਤੇ ਸ਼ੁਰੂ ਕੀਤਾ ਜਾਵੇਗਾ ਪਰ ਬਾਅਦ ਵਿੱਚ ਇਸ ਨੂੰ ਗਰੁੱਪ ਚੈਟ ਅਤੇ ਨਿੱਜੀ ਚੈਟ ਲਈ ਵੀ ਸ਼ੁਰੂ ਕੀਤਾ ਜਾਵੇਗਾ।