ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਲਈ ਨਵਾਂ ਅਪਡੇਟ ਆਉਣ ਜਾ ਰਿਹਾ ਹੈ। ਇਹ ਅਪਡੇਟ ਥੀਮ ਨਾਲ ਜੁੜਿਆ ਹੋਇਆ ਹੈ। ਇਸ ਫੀਚਰ ਨੂੰ ਪਹਿਲਾ ਆਈਫੋਨ ਯੂਜ਼ਰਸ ਲਈ ਰੋਲਆਊਟ ਕੀਤਾ ਜਾਵੇਗਾ। ਵਟਸਐਪ ਦੀ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ iOS 24.12.10.77 WhatsApp Beta ਅਪਡੇਟ 'ਚ ਥੀਮ ਨਾਲ ਜੁੜੇ ਫੀਚਰ ਦੇ ਸੰਕੇਤ ਮਿਲੇ ਹਨ। ਇਸ ਫੀਚਰ ਦੇ ਆਉਣ ਤੋਂ ਬਾਅਦ ਚੈਟਿੰਗ ਕਰਨਾ ਹੋਰ ਵੀ ਮਜ਼ੇਦਾਰ ਹੋ ਜਾਵੇਗਾ ਅਤੇ ਤੁਸੀਂ ਆਪਣੇ ਪਸੰਦੀਦਾ ਕਲਰ ਨਾਲ ਐਪ ਦਾ ਇਸਤੇਮਾਲ ਕਰ ਸਕੋਗੇ।
ਵਟਸਐਪ ਨੂੰ ਆਪਣੀ ਪਸੰਦੀਦਾ ਥੀਮ 'ਚ ਕਰ ਸਕੋਗੇ ਇਸਤੇਮਾਲ, ਕੰਪਨੀ ਨੇ ਦਿੱਤੇ ਇਹ ਪੰਜ ਕਲਰ ਆਪਸ਼ਨ - WhatsApp Theme Feature - WHATSAPP THEME FEATURE
WhatsApp Theme Feature: ਵਟਸਐਪ ਯੂਜ਼ਰਸ ਨੂੰ ਆਪਣੀ ਪਸੰਦ ਦੀ ਥੀਮ ਸੈੱਟ ਕਰਨ ਦਾ ਆਪਸ਼ਨ ਮਿਲਣ ਜਾ ਰਿਹਾ ਹੈ। ਇਸ ਅਪਡੇਟ ਦੀ ਟੈਸਟਿੰਗ iOS ਐਪ ਤੋਂ ਕੀਤੀ ਗਈ ਹੈ ਅਤੇ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ।
Published : Jun 17, 2024, 2:52 PM IST
iOS ਯੂਜ਼ਰਸ ਲਈ ਚੱਲ ਰਹੀ ਨਵੇਂ ਫੀਚਰ ਦੀ ਟੈਸਟਿੰਗ: ਮਿਲੀ ਜਾਣਕਾਰੀ ਅਨੁਸਾਰ, ਵਟਸਐਪ ਬੀਟਾ ਫਾਰ iOS ਵਰਜ਼ਨ 'ਚ ਪੰਜ ਨਵੇਂ ਕਲਰ ਥੀਮ ਦਿੱਤੇ ਜਾ ਰਹੇ ਹਨ। ਇਸ ਲਈ ਯੂਜ਼ਰਸ ਨੂੰ ਸੈਟਿੰਗ 'ਚ ਜਾ ਕੇ ਥੀਮ ਆਪਸ਼ਨ ਦੀ ਚੋਣ ਕਰਨ 'ਤੇ ਇਨ੍ਹਾਂ ਥੀਮਸ 'ਚੋ ਡਿਫੌਲਟ ਚੁਣਨ ਦਾ ਆਪਸ਼ਨ ਮਿਲੇਗਾ। ਇਹ ਥੀਮ ਨਵੇਂ ਚੈਟ ਵਾਲਪੇਪਰ ਅਤੇ ਚੈਟ ਬਬਲ ਨੂੰ ਦਿਖਾਏਗੀ। ਯੂਜ਼ਰਸ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਥੀਮ ਚੁਣਨ ਅਤੇ ਬਦਲਣ ਦਾ ਆਪਸ਼ਨ ਮਿਲੇਗਾ।
- ਗੂਗਲ ਪਲੇ ਸਟੋਰ 'ਚ ਆ ਰਿਹੈ 'App Auto Open' ਫੀਚਰ, ਇਨ੍ਹਾਂ ਯੂਜ਼ਰਸ ਲਈ ਹੋਵੇਗਾ ਕੰਮ ਦਾ ਫੀਚਰ - Google Play Store App Auto Open
- Google Meet 'ਚ ਆਇਆ ਨਵਾਂ ਫੀਚਰ, ਹੁਣ ਮੀਟਿੰਗ ਕਰਦੇ ਸਮੇਂ ਵੀਡੀਓ ਦੀ ਕੁਆਲਿਟੀ ਨੂੰ ਲੈ ਕੇ ਨਹੀਂ ਹੋਵੇਗੀ ਕੋਈ ਸਮੱਸਿਆ - Google Meet New Feature
- ਸਮਾਰਟਫੋਨ ਪ੍ਰੇਮੀਆਂ ਲਈ ਖੁਸ਼ਖਬਰੀ! ਕੁਝ ਹੀ ਦਿਨਾਂ 'ਚ ਲਾਂਚ ਹੋਣ ਜਾ ਰਹੇ ਨੇ ਇਹ 4 ਸ਼ਾਨਦਾਰ ਸਮਾਰਟਫੋਨ - Upcoming smartphone in June 2024
ਵਟਸਐਪ ਨੇ ਪੇਸ਼ ਕੀਤੇ ਪੰਜ ਕਲਰ ਥੀਮ:ਵਟਸਐਪ ਦਾ ਥੀਮ ਫੀਚਰ ਅਜੇ ਟੈਸਟਿੰਗ ਪੜਾਅ 'ਤੇ ਹੈ। ਇਸਦੀ ਟੈਸਟਿੰਗ ਅਗਲੇ ਕੁਝ ਹਫ਼ਤਿਆਂ 'ਚ ਪੂਰੀ ਹੋ ਜਾਵੇਗੀ। iOS ਤੋਂ ਬਾਅਦ ਐਂਡਰਾਈਡ ਯੂਜ਼ਰਸ ਨੂੰ ਵੀ ਇਹ ਫੀਚਰ ਮਿਲ ਸਕਦਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਵਟਸਐਪ ਨੂੰ classic green, white, blue, pink ਅਤੇ purple ਕਲਰ ਆਪਸ਼ਨਾਂ 'ਚ ਇਸਤੇਮਾਲ ਕਰ ਸਕੋਗੇ।