ਹੈਦਰਾਬਾਦ:ਵਟਸਐਪ ਦਾ ਇਸਤੇਨਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਲਈ 'ਕੈਮਰਾ ਵੀਡੀਓ ਨੋਟ' ਫੀਚਰ ਲੈ ਕੇ ਆਇਆ ਹੈ। ਇਸ ਨਾਲ ਚੈਟਿੰਗ ਕਰਨਾ ਹੋਰ ਵੀ ਮਜ਼ੇਦਾਰ ਹੋ ਜਾਵੇਗਾ। WABetaInfo ਨੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇਸਦਾ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ। ਇਹ ਫੀਚਰ ਯੂਜ਼ਰਸ ਨੂੰ ਚੈਟ 'ਚ ਕੰਟੈਟ ਸ਼ੇਅਰ ਕਰਨ ਲਈ ਨਵਾਂ ਕੈਮਰਾ ਮੋਡ ਆਫ਼ਰ ਕਰ ਰਿਹਾ ਹੈ। ਇਸ ਮੋਡ ਦੀ ਮਦਦ ਨਾਲ ਯੂਜ਼ਰਸ ਵਟਸਐਪ ਕੈਮਰਾ ਇੰਟਰਫੇਸ ਦੇ ਅੰਦਰ ਦੀ ਵੀਡੀਓ ਨੋਟਸ ਨੂੰ ਰਿਕਾਰਡ ਕਰ ਸਕਣਗੇ।
ਵਟਸਐਪ ਲੈ ਕੇ ਆਇਆ 'Camera Video Note' ਫੀਚਰ, ਹੁਣ ਚੈਟ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ - WhatsApp Camera Video Note Feature - WHATSAPP CAMERA VIDEO NOTE FEATURE
WhatsApp Camera Video Note Feature: ਵਟਸਐਪ ਆਪਣੇ ਯੂਜ਼ਰਸ ਲਈ 'ਕੈਮਰਾ ਵੀਡੀਓ ਨੋਟ' ਫੀਚਰ ਲੈ ਕੇ ਆਇਆ ਹੈ। ਕੰਪਨੀ ਯੂਜ਼ਰਸ ਨੂੰ ਚੈਟ 'ਚ ਕੰਟੈਟ ਸ਼ੇਅਰ ਕਰਨ ਲਈ ਨਵਾਂ ਕੈਮਰਾ ਮੋਡ ਆਫ਼ਰ ਕਰ ਰਹੀ ਹੈ। ਇਸ ਮੋਡ ਰਾਹੀ ਯੂਜ਼ਰਸ ਵਟਸਐਪ ਕੈਮਰਾ ਇੰਟਰਫੇਸ ਦੇ ਅੰਦਰ ਹੀ ਵੀਡੀਓ ਨੋਟਸ ਨੂੰ ਰਿਕਾਰਡ ਕਰ ਸਕਣਗੇ।
Published : Jul 3, 2024, 11:40 AM IST
'ਕੈਮਰਾ ਵੀਡੀਓ ਨੋਟ ਫੀਚਰ' ਦਾ ਸਕ੍ਰੀਨਸ਼ਾਰਟ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਯੂਜ਼ਰਸ ਨੂੰ ਵੀਡੀਓ ਰਿਕਾਰਡ ਕਰਨ ਲਈ ਚੈਟ ਬਾਰ 'ਚ ਦਿੱਤੇ ਗਏ ਕੈਮਰਾ ਆਈਕਨ ਨੂੰ ਟੈਪ ਅਤੇ ਹੋਲਡ ਕਰਕੇ ਰੱਖਣਾ ਪੈਂਦਾ ਸੀ, ਪਰ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਅਜਿਹਾ ਨਹੀਂ ਕਰਨਾ ਪਵੇਗਾ। WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ X 'ਤੇ ਸ਼ੇਅਰ ਕੀਤਾ ਹੈ। ਇਸ ਫੀਚਰ ਨੂੰ ਵਟਸਐਪ ਬੀਟਾ ਫਾਰ ਐਂਡਰਾਈਡ 2.24.14.14 'ਚ ਰੋਲਆਊਟ ਕੀਤਾ ਜਾ ਰਿਹਾ ਹੈ। ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਹ ਫੀਚਰ ਗਲੋਬਲੀ ਵੀ ਪੇਸ਼ ਕਰ ਦਿੱਤਾ ਜਾਵੇਗਾ।
- Meta AI 'ਚ ਜਲਦ ਜੁੜੇਗਾ ਨਵਾਂ ਫੀਚਰ, ਹੁਣ ਖੁਦ ਦੀਆਂ AI ਤਸਵੀਰਾਂ ਕਰ ਸਕੋਗੇ ਜਨਰੇਟ - WhatsApp New Feature
- ਸਾਵਧਾਨ! ਜਲਦ ਹੀ ਇਨ੍ਹਾਂ ਸਮਾਰਟਫੋਨਾਂ 'ਚ ਬੰਦ ਹੋ ਸਕਦੈ ਵਟਸਐਪ, ਦੇਖੋ ਲਿਸਟ 'ਚ ਤੁਹਾਡੇ ਫੋਨ ਦਾ ਨਾਮ ਵੀ ਤਾਂ ਨਹੀਂ ਸ਼ਾਮਲ - WhatsApp Latest News
- ਵਟਸਐਪ ਨੇ ਸਟੇਟਸ ਅਪਡੇਟ 'ਚ ਕੀਤਾ ਨਵਾਂ ਬਦਲਾਅ, ਫੀਚਰ ਦਾ ਸਕ੍ਰੀਨਸ਼ਾਰਟ ਵੀ ਆਇਆ ਸਾਹਮਣੇ - WhatsApp Redesigned Preview Feature
ਇਸ ਤੋਂ ਇਲਾਵਾ, ਵਟਸਐਪ ਨੇ ਆਪਣੇ ਯੂਜ਼ਰਸ ਲਈ ਵੀਡੀਓ ਮੈਸੇਜ ਦੇ ਕਵਿੱਕ ਰਿਪਲਾਈ ਵਾਲੇ ਫੀਚਰ ਨੂੰ ਵੀ ਪੇਸ਼ ਕਰ ਦਿੱਤਾ ਹੈ। ਇਸ ਫੀਚਰ 'ਚ ਵੀਡੀਓ ਮੈਸੇਜ ਦੇ ਕੋਲ੍ਹ ਇੱਕ ਸ਼ਾਰਟਕੱਟ ਆਈਕਨ ਨਜ਼ਰ ਆਵੇਗਾ। ਇਸ 'ਤੇ ਟੈਪ ਕਰਕੇ ਬੀਟਾ ਯੂਜ਼ਰਸ ਵੀਡੀਓ ਮੈਸੇਜ ਦਾ ਤਰੁੰਤ ਜਵਾਬ ਦੇ ਸਕਦੇ ਹਨ।