ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਵਟਸਐਪ ਕਾਫ਼ੀ ਸਮੇਂ ਤੋਂ ਵੌਇਸ ਮੈਸੇਜ ਟ੍ਰਾਂਸਕ੍ਰਿਪਸ਼ਨ ਫੀਚਰ 'ਤੇ ਤੰਮ ਕਰ ਰਿਹਾ ਸੀ। ਹੁਣ ਇਸ ਫੀਚਰ ਨੂੰ ਰੋਲਆਊਟ ਕਰ ਦਿੱਤਾ ਗਿਆ ਹੈ। ਇਸ ਫੀਚਰ ਰਾਹੀ ਯੂਜ਼ਰਸ ਵੌਇਸ ਮੈਸੇਜਾਂ ਨੂੰ ਪੜ੍ਹ ਸਕਣਗੇ। ਇਸ ਫੀਚਰ ਰਾਹੀ ਵੌਇਸ ਮੈਸੇਜ ਦਾ ਟੈਕਸਟ ਟ੍ਰਾਂਸਕ੍ਰਿਪਸ਼ਨ ਹੋਵੇਗਾ, ਜਿਸ ਨਾਲ ਤੁਸੀਂ ਮੈਸੇਜ ਨੂੰ ਸੁਣਨ ਦੀ ਜਗ੍ਹਾਂ ਪੜ੍ਹ ਸਕੋਗੇ। ਇਹ ਫੀਚਰ ਐਂਡਰਾਈਡ ਅਤੇ IOS ਦੋਨੋ ਯੂਜ਼ਰਸ ਲਈ ਉਪਲਬਧ ਹੈ।
ਕਿਵੇਂ ਕੰਮ ਕਰੇਗਾ ਵੌਇਸ ਮੈਸੇਜ ਟ੍ਰਾਂਸਕ੍ਰਿਪਸ਼ਨ ਫੀਚਰ?
ਵਟਸਐਪ ਨੇ ਇਸ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਵਟਸਐਪ ਅਨੁਸਾਰ, ਟ੍ਰਾਂਸਕ੍ਰਿਪਸ਼ਨ ਫੀਚਰ ਔਨ-ਡਿਵਾਈਸ ਜਨਰੇਟ ਕੀਤਾ ਜਾਂਦਾ ਹੈ ਅਤੇ ਪੂਰੀ ਤਰ੍ਹਾਂ ਪਰਸਨਲ ਹੈ। ਯਾਨੀ ਕਿ ਇਹ ਮੈਸੇਜ ਸਿਰਫ਼ ਤੁਹਾਡੇ ਫੋਨ 'ਚ ਹੀ ਪ੍ਰੋਸੈਸ ਹੋਣਗੇ। ਵਟਸਐਪ ਵੀ ਇਸਨੂੰ ਐਕਸੈਸ ਨਹੀਂ ਕਰ ਸਕਦਾ ਹੈ।
ਫੀਚਰ ਨੂੰ ਔਨ ਕਿਵੇਂ ਕਰੀਏ?
- ਇਸ ਫੀਚਰ ਨੂੰ ਔਨ ਕਰਨ ਲਈ ਸਭ ਤੋਂ ਪਹਿਲਾ ਸੈਟਿੰਗਸ 'ਚ ਜਾਓ।
- ਫਿਰ Chats 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ Voice Message Transcripts ਨੂੰ ਔਨ ਕਰੋ ਅਤੇ ਆਪਣੀ ਪਸੰਦੀਦਾ ਭਾਸ਼ਾ ਚੁਣੋ।
- ਫਿਰ ਵੌਇਸ ਮੈਸੇਜ 'ਤੇ ਟੈਪ ਅਤੇ ਹੋਲਡ ਕਰੋ ਅਤੇ Transcribe ਵਿਕਲਪ 'ਤੇ ਟੈਪ ਕਰੋ।
- ਟ੍ਰਾਂਸਕ੍ਰਿਪਸ਼ਨ ਨੂੰ ਵਿਸਤਾਰ ਨਾਲ ਦੇਖਣ ਲਈ ਮੈਸੇਜ 'ਤੇ ਨਜ਼ਰ ਆ ਰਹੇ ਐਕਸਪੈਂਡ ਆਈਕਨ 'ਤੇ ਟੈਪ ਕਰੋ।