ਪੰਜਾਬ

punjab

ETV Bharat / technology

JioCinema ਨੇ ਦੋ ਨਵੇਂ ਪਲੈਨ ਕੀਤੇ ਲਾਂਚ, ਘੱਟ ਰੁਪਇਆਂ 'ਚ ਮਿਲਣਗੇ ਇਹ ਸਾਰੇ ਲਾਭ - JioCinema New Plans - JIOCINEMA NEW PLANS

JioCinema New Plans: JioCinema ਨੇ ਦੋ ਨਵੇਂ ਪਲੈਨ ਲਾਂਚ ਕੀਤੇ ਹਨ। ਇਨ੍ਹਾਂ ਪਲੈਨਾਂ ਦੀ ਕੀਮਤ ਸਿਰਫ਼ 29 ਰੁਪਏ ਪ੍ਰਤੀ ਮਹੀਨੇ ਤੋਂ ਸ਼ੁਰੂ ਹੁੰਦੀ ਹੈ। 29 ਰੁਪਏ 'ਚ ਯੂਜ਼ਰਸ ਨੂੰ ਕਈ ਲਾਭ ਦਿੱਤੇ ਜਾ ਰਹੇ ਹਨ।

JioCinema New Plans
JioCinema New Plans

By ETV Bharat Punjabi Team

Published : Apr 25, 2024, 11:38 AM IST

ਹੈਦਰਾਬਾਦ:JioCinema ਯੂਜ਼ਰਸ ਲਈ ਖੁਸ਼ਖਬਰੀ ਸਾਹਮਣੇ ਆਈ ਹੈ। JioCinema ਨੇ ਕੁਝ ਦਿਨ ਪਹਿਲਾ ਹੀ ਐਲਾਨ ਕੀਤਾ ਸੀ ਕਿ 25 ਅਪ੍ਰੈਲ ਤੋਂ ਕੁਝ ਨਵੇਂ ਪਲੈਨ ਲੈ ਕੇ ਆ ਰਹੇ ਹਾਂ। ਹੁਣ ਜੀਓ ਨੇ ਅੱਜ ਆਪਣੇ ਨਵੇਂ ਪਲੈਨ ਬਾਰੇ ਐਲਾਨ ਕਰ ਦਿੱਤਾ ਹੈ। JioCinema 'ਚ ਦੋ ਪ੍ਰੀਮੀਅਮ ਪਲੈਨ ਪੇਸ਼ ਕੀਤੇ ਗਏ ਹਨ। ਪਹਿਲੇ ਪਲੈਨ ਦਾ ਨਾਮ ਪ੍ਰੀਮੀਅਮ ਅਤੇ ਦੂਜੇ ਦਾ ਫੈਮਿਲੀ ਹੈ।

JioCinema ਦਾ ਪ੍ਰੀਮੀਅਮ ਪਲੈਨ: JioCinema ਦਾ ਪ੍ਰੀਮੀਅਮ ਪਲੈਨ ਇੱਕ ਮਹੀਨਾਵਾਰ ਪਲੈਨ ਹੈ। ਇਸ ਪਲੈਨ ਦੀ ਕੀਮਤ 59 ਰੁਪਏ ਪ੍ਰਤੀ ਮਹੀਨਾ ਹੈ, ਪਰ ਕੰਪਨੀ ਨੇ ਸਪੈਸ਼ਲ ਆਫ਼ਰ ਦੇ ਤਹਿਤ ਇਸ ਪਲੈਨ 'ਤੇ 51 ਫੀਸਦੀ ਦਾ ਆਫ਼ ਦਿੱਤਾ ਹੈ। ਇਸ ਤੋਂ ਬਾਅਦ ਪਲੈਨ ਦੀ ਕੀਮਤ ਸਿਰਫ਼ 29 ਰੁਪਏ ਪ੍ਰਤੀ ਮਹੀਨਾ ਹੋ ਜਾਂਦੀ ਹੈ। ਇਸ ਪਲੈਨ 'ਚ ਯੂਜ਼ਰਸ ਨੂੰ ਕਈ ਲਾਭ ਦਿੱਤੇ ਜਾ ਰਹੇ ਹਨ।

JioCinema ਦੇ ਪ੍ਰੀਮੀਅਮ ਪਲੈਨ 'ਚ ਮਿਲ ਰਹੇ ਨੇ ਲਾਭ: JioCinema ਦੇ ਪ੍ਰੀਮੀਅਮ ਪਲੈਨ 'ਚ ਕਈ ਲਾਭ ਦਿੱਤੇ ਜਾ ਰਹੇ ਹਨ।ਇਸ ਪਲੈਨ 'ਚ ਸਪੋਰਟ ਅਤੇ ਲਾਈਵ ਕੰਟੈਟ ਨੂੰ ਛੱਡ ਕੇ ਐਂਡ ਫ੍ਰੀ ਕੰਟੈਟ ਦੇਖਣ ਨੂੰ ਮਿਲੇਗਾ। ਇਸ ਪਲੈਨ 'ਚ ਯੂਜ਼ਰਸ ਪ੍ਰੀਮੀਅਮ ਕੰਟੈਟ ਨੂੰ ਦੇਖ ਸਕਣਗੇ। ਇਸ ਪਲੈਨ ਰਾਹੀ ਯੂਜ਼ਰਸ ਇੱਕ ਸਮੇਂ 'ਤੇ ਇੱਕ ਹੀ ਡਿਵਾਈਸ 'ਚ ਸਾਰੇ ਪ੍ਰੀਮੀਅਮ ਕੰਟੈਟ ਨੂੰ ਦੇਖ ਸਕਣਗੇ। ਯੂਜ਼ਰਸ ਨੂੰ 4K ਗੁਣਵੱਤਾ ਤੱਕ ਦੇ ਸਾਰੇ ਪ੍ਰੀਮੀਅਮ ਕੰਟੈਟਾਂ ਨੂੰ ਦੇਖਣ 'ਚ ਮਦਦ ਮਿਲੇਗੀ। ਯੂਜ਼ਰਸ ਇਸ ਪਲੈਨ ਰਾਹੀ JioCinema 'ਤੇ ਮੌਜ਼ੂਦ ਕੰਟੈਟ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹਨ।

JioCinema ਦਾ ਫੈਮਿਲੀ ਪਲੈਨ: JioCinema ਦਾ ਫੈਮਿਲੀ ਪਲੈਨ ਵੀ ਇੱਕ ਮਹੀਨਾਵਰ ਪਲੈਨ ਹੈ। ਇਸ ਪਲੈਨ ਦੀ ਕੀਮਤ 149 ਰੁਪਏ ਪ੍ਰਤੀ ਮਹੀਨਾ ਹੈ। ਕੰਪਨੀ ਨੇ ਇਸ ਪਲੈਨ 'ਤੇ 40 ਫੀਸਦੀ ਤੱਕ ਦੀ ਛੋਟ ਦਿੱਤੀ ਹੈ। ਇਸ ਛੋਟ ਤੋਂ ਬਾਅਦ JioCinema ਦੇ ਫੈਮਿਲੀ ਪਲੈਨ ਦੀ ਕੀਮਤ 89 ਰੁਪਏ ਪ੍ਰਤੀ ਮਹੀਨਾ ਹੋ ਜਾਂਦੀ ਹੈ। ਇਸ ਪਲੈਨ 'ਚ ਵੀ ਯੂਜ਼ਰਸ ਉਹ ਲਾਭ ਲੈ ਸਕਣਗੇ, ਜੋ JioCinema ਦੇ ਪ੍ਰੀਮੀਅਮ ਪਲੈਨ 'ਚ ਮਿਲ ਰਹੇ ਹਨ। ਇਸ ਤੋਂ ਇਲਾਵਾ, JioCinema ਦੇ ਫੈਮਿਲੀ ਪਲੈਨ ਦੇ ਨਾਲ ਯੂਜ਼ਰਸ ਇਕੱਠੇ ਚਾਰ ਡਿਵਾਈਸਾਂ 'ਚ ਪ੍ਰੀਮਿਅਮ ਕੰਟੈਟ ਨੂੰ ਦੇਖ ਸਕਣਗੇ।

ABOUT THE AUTHOR

...view details