ਹੈਦਰਾਬਾਦ: Truecaller ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਰਾਹੀ ਅਣਜਾਣ ਨੰਬਰਾਂ ਤੋਂ ਆਏ ਫੋਨਾਂ ਬਾਰੇ ਪਤਾ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਇਹ ਐਪ ਸਿਰਫ਼ ਮੋਬਾਈਲ 'ਚ ਇਸਤੇਮਾਲ ਹੋ ਰਹੀ ਸੀ, ਪਰ ਹੁਣ Truecaller ਨੇ ਭਾਰਤ 'ਚ ਐਂਡਰਾਈਡ ਯੂਜ਼ਰਸ ਲਈ ਵੈੱਬ ਵਰਜ਼ਨ ਨੂੰ ਲਾਂਚ ਕਰ ਦਿੱਤਾ ਹੈ। ਹੁਣ ਇਹ ਐਪ ਵੈੱਬ ਵਰਜ਼ਨ ਵਿੰਡੋ, ਪੀਸੀ ਅਤੇ ਮੈਕ 'ਤੇ ਵੀ ਕੰਮ ਕਰੇਗੀ।
Truecaller ਨੂੰ ਕੀਤਾ ਵੈੱਬ ਵਰਜ਼ਨ 'ਚ ਲਾਂਚ: Truecaller ਕਾਫ਼ੀ ਸਮੇਂ ਤੋਂ ਵੈੱਬਸਾਈਟ 'ਤੇ ਅਣਜਾਣ ਨੰਬਰਾਂ ਨੂੰ ਸਰਚ ਕਰਨ ਦੀ ਸੁਵਿਧਾ ਦੇ ਰਿਹਾ ਹੈ, ਪਰ ਇਹ ਸੁਵਿਧਾ ਸੀਮਿਤ ਗਿਣਤੀ ਦੇ ਨਾਲ ਆਉਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਯੂਜ਼ਰਸ Truecaller ਦੀ ਵੈੱਬਸਾਈਟ 'ਤੇ ਸੀਮਿਤ ਨੰਬਰਾਂ ਦੀ ਹੀ ਡਿਟੇਲ ਸਰਚ ਕਰ ਪਾਉਦੇ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ Truecaller ਦੇ ਨਵੇਂ ਵੈੱਬ ਵਰਜ਼ਨ ਰਾਹੀ ਯੂਜ਼ਰਸ ਜਿਨ੍ਹੇ ਚਾਹੇ ਉਨ੍ਹੇ ਹੀ ਨੰਬਰਾਂ ਨੂੰ ਸਰਚ ਕਰ ਸਕਣਗੇ। Truecaller ਦੇ ਵੈੱਬ ਵਰਜ਼ਨ 'ਚ ਯੂਜ਼ਰਸ ਨੂੰ ਡੈਸਕਟਾਪ 'ਤੇ ਆਉਣ ਵਾਲੀਆਂ ਕਾਲਾਂ ਅਤੇ ਮੈਸੇਜ ਵੀ ਦਿਖਾਈ ਦੇਣਗੇ। ਯੂਜ਼ਰਸ ਇਨ੍ਹਾਂ ਮੈਸੇਜਾਂ ਨੂੰ ਉਸ ਸਮੇਂ ਹੀ ਦੇਖ ਸਕਣਗੇ, ਜਦੋ ਉਨ੍ਹਾਂ ਦਾ ਫੋਨ ਕੋਲ੍ਹ ਨਹੀ ਹੋਵੇਗਾ। ਯੂਜ਼ਰਸ ਮੈਸੇਜ ਰਾਹੀ ਹੋਈ ਗੱਲਬਾਤ ਨੂੰ ਵੀ ਦੇਖ ਸਕਦੇ ਹਨ ਅਤੇ ਜਵਾਬ ਵੀ ਦੇ ਸਕਦੇ ਹਨ।