ਪੰਜਾਬ

punjab

ETV Bharat / technology

ਆਫ਼ਰਸ ਦੇ ਚੱਕਰ 'ਚ ਰਿਚਾਰਜ ਕਰਨਾ ਪੈ ਸਕਦਾ ਹੈ ਭਾਰੀ! TRAI ਨੇ ਦਿੱਤੀ ਚਿਤਾਵਨੀ, ਜਾਣੋ ਬਚਾਅ ਲਈ ਕੀ ਕਰਨਾ ਹੈ? - TRAI ALERTS

ਜੀਓ, ਏਅਰਟਲ ਅਤੇ ਹੋਰ ਟੈਲੀਕਾਮ ਕੰਪਨੀਆਂ ਆਏ ਦਿਨ ਰਿਚਾਰਜ ਲਈ ਆਫ਼ਰਸ ਕਰ ਰਹੀਆਂ ਹਨ, ਜਿਸਦਾ ਗਲਤ ਫਾਇਦਾ ਠੱਗ ਚੁੱਕ ਲੈਂਦੇ ਹਨ।

TRAI ALERTS
TRAI ALERTS (Getty Images)

By ETV Bharat Punjabi Team

Published : Jan 3, 2025, 5:32 PM IST

ਹੈਦਰਾਬਾਦ: ਟਰਾਈ ਨੇ ਯੂਜ਼ਰਸ ਨੂੰ ਨਕਲੀ ਰਿਚਾਰਜ ਆਫ਼ਰਸ ਨੂੰ ਲੈ ਕੇ ਸਖਤ ਚੇਤਾਵਨੀ ਦਿੱਤੀ ਹੈ। ਟਰਾਈ ਨੇ ਦੱਸਿਆ ਹੈ ਕਿ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਲਈ ਠੱਗ ਫ੍ਰੀ ਰਿਚਾਰਜ ਆਫ਼ਰ ਦਾ ਸਹਾਰਾ ਲੈ ਰਹੇ ਹਨ। ਟੈਲੀਕਾਮ ਵਿਭਾਗ ਨੇ ਦੱਸਿਆ ਹੈ ਕਿ ਟਰਾਈ ਵੱਲੋ ਕੋਈ ਵੀ ਆਫ਼ਰਸ ਨਹੀਂ ਦਿੱਤੇ ਜਾਂਦੇ ਅਤੇ ਨਾ ਹੀ ਕਾਲ ਕੀਤੀ ਜਾਂਦੀ ਹੈ। ਦੱਸ ਦਈਏ ਕਿ ਠੱਗ ਖੁਦ ਨੂੰ ਟਰਾਈ ਨਾਲ ਜੁੜਿਆ ਦੱਸਦੇ ਹਨ ਅਤੇ ਪਰਸਨਲ ਜਾਣਕਾਰੀ ਮੰਗਦੇ ਹਨ। ਇਸ ਲਈ ਕੁਝ ਆਫ਼ਰਸ ਦਾ ਲਾਲਚ ਵੀ ਦਿੱਤਾ ਜਾਂਦਾ ਹੈ ਅਤੇ ਲਾਲਚ 'ਚ ਆ ਕੇ ਗ੍ਰਾਹਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਖੁਦ ਨੂੰ ਸੁਰੱਖਿਅਤ ਰੱਖਣ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਲੋਕਾਂ ਨੂੰ ਦਿੱਤਾ ਜਾਂਦਾ ਆਫ਼ਰਸ ਦਾ ਲਾਲਚ

ਠੱਗੀ ਦਾ ਸ਼ਿਕਾਰ ਬਣਾਉਣ ਲਈ ਲੋਕਾਂ ਨੂੰ ਆਫ਼ਰਸ ਦਾ ਲਾਲਚ ਦਿੱਤਾ ਜਾਂਦਾ ਹੈ ਅਤੇ ਲੋਕਾਂ ਦੀ ਨਿੱਜੀ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਟੈਲੀਕਾਮ ਵਿਭਾਗ ਨੇ ਦੱਸਿਆ ਹੈ ਕਿ ਟਰਾਈ ਵੱਲੋਂ ਕਿਸੇ ਵੀ ਤਰ੍ਹਾਂ ਦਾ ਆਫ਼ਰ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਕਾਲ ਕੀਤੀ ਜਾਂਦੀ ਹੈ। ਇਸ ਲਈ ਯੂਜ਼ਰਸ ਨੂੰ ਅਜਿਹੇ ਮੈਸੇਜਾਂ ਜਾਂ ਕਾਲਾਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।

ਨਿੱਜੀ ਜਾਣਕਾਰੀ ਹੋ ਸਕਦੀ ਹੈ ਚੋਰੀ

TRAI ਨੇ ਇੱਕ ਪੋਸਟ 'ਚ ਕਿਹਾ ਹੈ ਕਿ ਆਮ ਯੂਜ਼ਰਸ ਦੇ ਕੋਲ ਨਕਲੀ ਮੋਬਾਈਲ ਰਿਚਾਰਜ ਪਲੈਨ ਵਾਲੇ ਲਿੰਕ ਭੇਜੇ ਜਾ ਰਹੇ ਹਨ, ਜਿਸ ਰਾਹੀ ਯੂਜ਼ਰਸ ਨੂੰ ਲਾਲਚ ਦਿੱਤਾ ਜਾਂਦਾ ਹੈ। ਪਰ ਇਨ੍ਹਾਂ ਲਿੰਕਾਂ ਦਾ ਉਦੇਸ਼ ਬੈਕਿੰਗ ਅਤੇ ਨਿੱਜੀ ਜਾਣਕਾਰੀ ਨੂੰ ਚੋਰੀ ਕਰਨਾ ਹੁੰਦਾ ਹੈ। ਇਨ੍ਹਾਂ ਲਿੰਕਾਂ 'ਚ ਕਿਸੇ ਵੀ ਤਰ੍ਹਾਂ ਦੇ ਆਫ਼ਰਸ ਨਹੀਂ ਹੁੰਦੇ।

ਸੁਰੱਖਿਆ ਲਈ ਕੀ ਕਰਨਾ ਹੈ?

ਟਰਾਈ ਨੇ ਸੁਝਾਅ ਦਿੱਤਾ ਹੈ ਕਿ ਯੂਜ਼ਰਸ ਨੂੰ ਅਜਿਹੇ ਮੈਸੇਜਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਜੇਕਰ ਤੁਹਾਨੂੰ ਕੁਝ ਸ਼ੱਕ ਹੁੰਦਾ ਹੈ ਤਾਂ ਤਰੁੰਤ ਰਿਪੋਰਟ ਕਰੋ। ਤੁਸੀਂ https://Cybercrime.gov.in ਅਤੇ ਸੰਚਾਰ ਸਾਥੀ ਪੋਰਟਲ 'ਤੇ ਸ਼ਿਕਾਇਤ ਕਰ ਸਕਦੇ ਹੋ।

ਇਹ ਵੀ ਪੜ੍ਹੋ:-

ABOUT THE AUTHOR

...view details