ਹੈਦਰਾਬਾਦ: ਅੱਜ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਜਾ ਰਿਹਾ ਹੈ। ਤਸਵੀਰਾਂ ਦਾ ਹਰ ਕਿਸੇ ਦੀ ਜ਼ਿੰਦਗੀ 'ਚ ਅਹਿਮ ਹਿੱਸਾ ਹੁੰਦਾ ਹੈ। ਇਸ ਰਾਹੀ ਲੋਕ ਆਪਣੇ ਇਤਿਹਾਸ ਨੂੰ ਦੇਖਦੇ ਅਤੇ ਯਾਦ ਕਰਦੇ ਹਨ। ਤਸਵੀਰਾਂ ਦੇ ਮਹੱਤਵ ਨੂੰ ਸਮਝਣ ਲਈ ਹਰ ਸਾਲ 19 ਅਗਸਤ ਨੂੰ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਜਾਂਦਾ ਹੈ। ਤਸਵੀਰਾਂ ਰਾਹੀ ਅਸੀ ਵਰਤਮਾਨ 'ਚ ਆਪਣੇ ਬੀਤੇ ਹੋਏ ਪਲਾਂ ਨੂੰ ਤਾਜ਼ਾ ਕਰ ਸਕਦੇ ਹਾਂ।
ਪਹਿਲੀ ਤਸਵੀਰ ਖਿੱਚਣ 'ਚ ਕਿੰਨਾ ਸਮੇਂ ਲੱਗਾ?: ਅੱਜ ਦੇ ਸਮੇਂ 'ਚ ਫੋਟੋ ਖਿੱਚਣ ਲਈ ਵਧੀਆਂ ਕੈਮਰਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਕੈਮਰੇ ਸਕਿੰਟਾਂ 'ਚ ਤਸਵੀਰਾਂ ਖਿੱਚ ਲੈਂਦੇ ਹਨ। ਦੱਸ ਦਈਏ ਕਿ ਸਾਲ 1839 'ਚ ਰੌਬਰਟ ਕਾਰਨੇਲੀਅਸ ਨਾਮ ਦੇ ਇੱਕ ਵਿਅਕਤੀ ਨੇ ਫਿਲਾਡੇਲਫੀਆ ਵਿੱਚ ਆਪਣੇ ਪਿਤਾ ਦੀ ਦੁਕਾਨ ਦੀ ਫੋਟੋ ਖਿੱਚਣ ਲਈ ਇੱਕ ਕੈਮਰਾ ਸੈੱਟ ਕੀਤਾ ਸੀ ਅਤੇ ਫਿਰ ਤਸਵੀਰ ਨੂੰ ਕਲਿੱਕ ਕੀਤਾ ਸੀ। ਉਸ ਸਮੇਂ ਫੋਟੋ ਖਿੱਚਣ 'ਚ ਲਗਭਗ 3 ਮਿੰਟ ਲੱਗ ਗਏ ਸੀ।