ਹੈਦਰਾਬਾਦ:ਐਲੋਨ ਮਸਕ ਨੇ ਵਟਸਐਪ 'ਤੇ ਡਾਟਾ ਚੋਰੀ ਕਰਨ ਦਾ ਦੋਸ਼ ਲਗਾਇਆ ਸੀ। ਹੁਣ ਵਟਸਐਪ ਦੇ ਹੈੱਡ Will Cathcart ਨੇ ਐਲੋਨ ਮਸਕ ਨੂੰ ਇਸ ਗੱਲ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ X 'ਤੇ ਮਸਕ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ,"ਵਟਸਐਪ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਈ ਲੋਕ ਕਹਿ ਚੁੱਕੇ ਹਨ। ਇਹ ਦੱਸਣਾ ਜ਼ਰੂਰੀ ਹੈ ਕਿ ਇਹ ਸਹੀ ਨਹੀਂ ਹੈ। ਅਸੀ ਯੂਜ਼ਰਸ ਦੀ ਸੁਰੱਖਿਆ ਨੂੰ ਹਲਕੇ 'ਚ ਨਹੀਂ ਲੈਂਦੇ। ਇਸੀ ਕਾਰਨ ਅਸੀ ਯੂਜ਼ਰਸ ਦੇ ਮੌਸੇਜ ਨੂੰ ਐਂਡ-ਟੂ-ਐਂਡ ਐਨਕ੍ਰਿਪਟਡ ਰੱਖਦੇ ਹਾਂ। ਜੇਕਰ ਤੁਸੀਂ ਵਟਸਐਪ ਮੈਸੇਜ ਦਾ ਬੈਕਅੱਪ ਨਹੀਂ ਚਾਹੁੰਦੇ, ਤਾਂ ਤੁਸੀਂ ਆਪਣੇ ਕਲਾਊਡ ਪ੍ਰੋਵਾਈਡਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਵੀ ਤੁਸੀਂ ਐਂਡ-ਟੂ-ਐਂਡ ਐਨਕ੍ਰਿਪਟਡ ਇਸਤੇਮਾਲ ਕਰ ਸਕਦੇ ਹੋ।" ਪੋਸਟ ਸ਼ੇਅਰ ਕਰਨ ਤੋਂ ਬਾਅਦ Will Cathcart ਨੇ ਐਂਡ-ਟੂ-ਐਂਡ ਐਨਕ੍ਰਿਪਟਡ ਔਨ ਕਰਨ ਲਈ ਪੋਸਟ 'ਚ ਹੀ ਇੱਕ ਲਿੰਕ ਵੀ ਸ਼ੇਅਰ ਕੀਤਾ ਹੈ।
- ਵਟਸਐਪ ਯੂਜ਼ਰਸ ਲਈ ਆਇਆ ਮਜ਼ੇਦਾਰ ਫੀਚਰ, ਹੁਣ ਸਟੇਟਸ 'ਚ ਸ਼ੇਅਰ ਕਰ ਸਕੋਗੇ 1 ਮਿੰਟ ਦੇ ਵਾਈਸ ਨੋਟ - WhatsApp New Update
- ਵਟਸਐਪ ਕਰ ਰਿਹਾ ਨਵੇਂ ਟੂਲ 'ਤੇ ਕੰਮ, ਹੁਣ AI ਦੀ ਮਦਦ ਨਾਲ ਬਣਾ ਸਕੋਗੇ ਪ੍ਰੋਫਾਈਲ ਫੋਟੋ - WhatsApp AI Generated Profile
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Clear Unread When App Opens' ਦਾ ਆਪਸ਼ਨ, ਜਾਣੋ ਕੀ ਹੋਵੇਗਾ ਖਾਸ - Clear Unread When App Opens