ਹੈਦਰਾਬਾਦ:Vivo ਨੇ ਅੱਜ ਦੁਪਹਿਰ 12 ਵਜੇ Vivo V30e 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਹ ਫੋਨ ਭਾਰਤ 'ਚ ਪੇਸ਼ ਕੀਤਾ ਗਿਆ ਹੈ। ਕੰਪਨੀ ਲੰਬੇ ਸਮੇਂ ਤੋਂ ਇਸ ਫੋਨ ਨੂੰ ਟੀਜ਼ ਕਰ ਰਹੀ ਸੀ, ਜਿਸਦੇ ਚਲਦਿਆਂ ਗ੍ਰਾਹਕਾਂ ਨੂੰ ਇਸ ਫੋਨ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਹੁਣ ਕੰਪਨੀ ਨੇ ਇਸ ਫੋਨ ਨੂੰ ਲਾਂਚ ਕਰਕੇ ਲੋਕਾਂ ਦਾ ਇੰਤਜ਼ਾਰ ਖਤਮ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਨੂੰ Silk Blue ਅਤੇ Velvet Red ਕਲਰ ਆਪਸ਼ਨਾਂ ਦੇ ਨਾਲ ਲਿਆਂਦਾ ਹੈ।
Vivo V30e 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਕੰਪਨੀ ਲਾਂਚਿੰਗ ਤੋਂ ਪਹਿਲਾ ਹੀ ਇਸਦੇ ਫੀਚਰਸ ਬਾਰੇ ਖੁਲਾਸਾ ਕਰ ਚੁੱਕੀ ਹੈ। ਇਸ ਫੋਨ 'ਚ ਅਲਟ੍ਰਾ ਸਲਿੱਮ 3D Curved ਡਿਸਪਲੇ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 6 ਜੇਨ 1 ਆਕਟਾਕੋਰ ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ ਜੇਮ ਕੱਟ ਡਿਜ਼ਾਈਨ ਦੇ ਨਾਲ ਲਿਆਂਦਾ ਗਿਆ ਹੈ। ਇਸ 'ਚ ਸਟਾਈਲਿਸ਼ ਡਿਜ਼ਾਈਨ ਦੇਖਣ ਨੂੰ ਮਿਲੇਗਾ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਪੋਰਟਰੇਟ ਕੈਮਰਾ Sony IMX882 Sensor ਦੇ ਨਾਲ ਮਿਲਦਾ ਹੈ। ਪ੍ਰੋਫੈਸ਼ਨਲ ਪੋਰਟਰੇਟ ਮੋਡ ਦੇ ਨਾਲ ਯੂਜ਼ਰਸ DSLR-ਵਰਗੇ ਵੇਰਵੇ 50mm ਪ੍ਰਾਈਮ ਫੋਕਲ ਲੰਬਾਈ ਪਾ ਸਕਣਗੇ। ਸੈਲਫੀ ਲਈ ਇਸ ਫੋਨ 'ਚ 50 MP Eye AF ਕੈਮਰਾ ਮਿਲਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਫਰੰਟ ਕੈਮਰੇ ਦੇ ਨਾਲ ਯੂਜ਼ਰ ਨੂੰ ਤੇਜ਼ ਅਤੇ ਸਟੀਕ ਆਟੋਫੋਕਸ ਦੀ ਸੁਵਿਧਾ ਦਿੱਤੀ ਗਈ ਹੈ। ਯੂਜ਼ਰਸ ਫਰੰਟ ਕੈਮਰੇ ਰਾਹੀ ਬਿਹਤਰ ਸੈਲਫੀ ਕਲਿੱਕ ਕਰ ਸਕਣਗੇ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਭਾਰਤ ਦਾ ਸਭ ਤੋਂ ਪਤਲਾ ਫੋਨ ਹੈ।