ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਯੂਜ਼ਰਸ ਲਈ 'Video Message Forwarding' ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਸ ਫੀਚਰ ਨੂੰ ਕੁਝ ਚੁਣੇ ਹੋਏ ਬੀਟਾ ਵਰਜ਼ਨ ਦੇ ਯੂਜ਼ਰਸ ਲਈ ਪੇਸ਼ ਕੀਤਾ ਗਿਆ ਸੀ, ਪਰ ਹੁਣ ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਕੰਪਨੀ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਪੇਸ਼ ਕਰਨ ਦੀ ਤਿਆਰੀ 'ਚ ਹੈ।
ਵਟਸਐਪ 'ਚ ਆਇਆ 'Video Message Forwarding' ਫੀਚਰ: ਵਟਸਐਪ ਯੂਜ਼ਰਸ ਲਈ 'Video Message Forwarding' ਫੀਚਰ ਆਇਆ ਹੈ। ਇਸ ਫੀਚਰ ਰਾਹੀ ਤੁਸੀਂ ਹੁਣ ਕਿਸੇ ਵੀ ਦੋਸਤ ਜਾਂ ਰਿਸ਼ਤੇਦਾਰਾਂ ਨੂੰ ਮਿਨੀ ਵੀਡੀਓ ਮੈਸੇਜ ਭੇਜ ਸਕੋਗੇ। ਇਸ ਲਈ ਯੂਜ਼ਰਸ ਨੂੰ ਚੈਟਬਾਕਸ 'ਚ ਟੈਕਸਟ ਟਾਈਪ ਕਰਨ ਵਾਲੇ ਬਾਕਸ ਦੇ ਕੋਲ੍ਹ ਮੌਜ਼ੂਦ ਕੈਮਰੇ ਆਈਕਨ ਨੂੰ ਦਬਾ ਕੇ ਹੋਲਡ ਕਰਨਾ ਪਵੇਗਾ ਅਤੇ ਇਸ ਤੋਂ ਬਾਅਦ ਆਪਣਾ ਵੀਡੀਓ ਮੈਸੇਜ ਭੇਜ ਸਕੋਗੇ। ਇਹ ਮੈਸੇਜ ਚੈਟਬਾਕਸ 'ਚ ਗੋਲਕਾਰ 'ਚ ਨਜ਼ਰ ਆਵੇਗਾ। ਇਸ ਵੀਡੀਓ ਨੂੰ ਤੁਸੀਂ ਆਪਣੇ ਚੈਟਬਾਕਸ 'ਚ ਉਸੇ ਤਰ੍ਹਾਂ ਦੇਖ ਸਕੋਗੇ, ਜਿਵੇ ਮੈਸੇਜ ਅਤੇ ਆਡੀਓ ਮੈਸੇਜ ਦੇਖਦੇ ਹੋ।