ਹੈਦਰਾਬਾਦ: LinkedIn ਦਾ ਇਸਤੇਮਾਲ ਦੇਸ਼ ਭਰ 'ਚ ਕਈ ਯੂਜ਼ਰਸ ਕਰਦੇ ਹਨ। ਇਸ ਐਪ ਦਾ ਇਸਤੇਮਾਲ ਨੌਕਰੀਆਂ ਲੱਭਣ ਲਈ ਕੀਤਾ ਜਾਂਦਾ ਹੈ। ਇਸ ਲਈ ਕੰਪਨੀ ਆਪਣੇ ਯੂਜ਼ਰਸ ਦਾ ਅਨੁਭਵ ਬਿਹਤਰ ਬਣਾਉਣ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਐਂਡਰਾਈਡ ਯੂਜ਼ਰਸ ਲਈ ਨਵਾਂ ਫੀਚਰ ਰੋਲਆਊਟ ਕੀਤਾ ਹੈ। ਇਹ ਫੀਚਰ ਇੰਸਟਾਗ੍ਰਾਮ ਰੀਲ ਦੀ ਤਰ੍ਹਾਂ ਕੰਮ ਕਰਦਾ ਹੈ। ਇਸ 'ਚ ਸ਼ਾਰਟ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਇਸ ਫੀਚਰ ਬਾਰੇ LinkedIn ਇੰਡੀਆਂ ਦੇ ਮਾਰਕੀਟਿੰਗ ਹੈੱਡ ਅਜੈ ਦੱਤਾ ਨੇ ਜਾਣਕਾਰੀ ਦਿੱਤੀ ਹੈ।
ਇੰਸਟਾਗ੍ਰਾਮ ਰੀਲ ਵਾਂਗ ਕਰੇਗਾ ਕੰਮ: LinkedIn ਨੇ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ LinkedIn 'ਤੇ ਚੁਣੇ ਹੋਏ ਯੂਜ਼ਰਸ ਨੂੰ ਇੱਕ ਵੀਡੀਓ ਟੈਬ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਇਸ ਫੀਚਰ ਨੂੰ ਪੇਸ਼ ਕਰਨ ਪਿੱਛੇ ਕੰਪਨੀ ਦਾ ਉਦੇਸ਼ ਯੂਜ਼ਰਸ ਦੀ ਸ਼ਮੂਲੀਅਤ ਨੂੰ ਵਧਾਉਣਾ ਹੈ। ਨਵੇਂ ਫੀਚਰ ਬਾਰੇ LinkedIn ਇੰਡੀਆਂ ਦੇ ਪ੍ਰੋਡਕਟ ਹੈੱਡ ਅਜੈ ਦੱਤ ਨੇ ਐਲਾਨ ਕੀਤਾ ਹੈ। LinkedIn ਦਾ ਇਹ ਫੀਚਰ ਇੰਸਟਾਗ੍ਰਾਮ ਰੀਲ ਨਾਲ ਮਿਲਦਾ ਹੈ।