ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਸਟੇਟਸ ਅਪਡੇਟ ਦਾ ਲੁੱਕ ਬਦਲਣ ਵਾਲਾ ਹੈ। ਵਟਸਐਪ ਦੇ ਆਉਣ ਵਾਲੇ ਇਸ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। WABetaInfo ਨੇ X ਪੋਸਟ 'ਚ ਇਸ ਆਉਣ ਵਾਲੇ ਫੀਚਰ ਦਾ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।
ਵਟਸਐਪ ਸਟੇਟਸ ਦਾ ਬਦਲੇਗਾ ਲੁੱਕ, ਕਾਲ ਕਰਨਾ ਵੀ ਹੋਵੇਗਾ ਹੋਰ ਮਜ਼ੇਦਾਰ - WhatsApp Latest News - WHATSAPP LATEST NEWS
WhatsApp Latest News: ਵਟਸਐਪ ਸਟੇਟਸ ਅਪਡੇਟ ਲਈ ਨਵਾਂ ਇੰਟਰਫੇਸ ਆਉਣ ਵਾਲਾ ਹੈ। ਇਸ 'ਚ ਯੂਜ਼ਰਸ ਨੂੰ ਅਲੱਗ-ਅਲੱਗ ਮੀਡੀਆ ਫਾਰਮੈਂਟ ਨੂੰ ਚੁਣਨ ਦਾ ਆਪਸ਼ਨ ਮਿਲੇਗਾ।
Published : Mar 27, 2024, 2:25 PM IST
WABetaInfo ਨੇ ਦਿੱਤੀ ਜਾਣਕਾਰੀ: WABetaInfo ਅਨੁਸਾਰ, ਨਵਾਂ ਇੰਟਰਫੇਸ ਗੂਗਲ ਪਲੇ ਸਟੋਰ 'ਤੇ ਮੌਜ਼ੂਦ ਵਟਸਐਪ ਬੀਟਾ ਫਾਰ ਐਂਡਰਾਈਡ 2.24.7.16 'ਚ ਆਫ਼ਰ ਕੀਤਾ ਜਾ ਰਿਹਾ ਹੈ। ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਦੇਖਿਆ ਜਾ ਸਕਦਾ ਹੈ ਕਿ ਵਟਸਐਪ ਸਟੇਟਸ ਅਪਡੇਟ ਲਈ ਨਵਾਂ ਕੰਪੋਜਰ ਆਫ਼ਰ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ 'ਚ ਯੂਜ਼ਰਸ ਨੂੰ ਅਲੱਗ-ਅਲੱਗ ਮੀਡੀਆ ਫਾਰਮੈਂਟ ਨੂੰ ਚੁਣਨ ਦਾ ਆਪਸ਼ਨ ਮਿਲੇਗਾ। ਕੰਪਨੀ ਯੂਜ਼ਰਸ ਦੇ ਟੈਕਸਟ, ਵੀਡੀਓ ਅਤੇ ਫੋਟੋ ਸ਼ੇਅਰਿੰਗ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨਵੇਂ ਫੀਚਰ ਦੀ ਅਜੇ ਟੈਸਟਿੰਗ ਚੱਲ ਰਹੀ ਹੈ। ਕੰਪਨੀ ਜਲਦ ਹੀ ਇਸ ਫੀਚਰ ਦੀ ਬੀਟਾ ਟੈਸਟਿੰਗ ਸ਼ੁਰੂ ਕਰੇਗੀ। ਬੀਟਾ ਟੈਸਟਿੰਗ ਸ਼ੁਰੂ ਹੋਣ ਤੋਂ ਬਾਅਦ ਇਸ ਫੀਚਰ ਨੂੰ ਸਟੇਬਲ ਵਰਜ਼ਨ ਲਈ ਰੋਲਆਊਟ ਕੀਤਾ ਜਾਵੇਗਾ।
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'ਮੀਡੀਆ ਅਪਲੋਡ ਕੁਆਲਿਟੀ' ਫੀਚਰ, ਫੋਟੋ ਅਤੇ ਵੀਡੀਓ ਦੀ ਕੁਆਲਿਟੀ ਨੂੰ ਕਰ ਸਕੋਗੇ ਮੈਨੇਜ - Media Upload Quality Feature
- Apple WWDC 2024 ਇਵੈਂਟ ਦੀਆਂ ਤਰੀਕਾਂ ਦਾ ਹੋਇਆ ਐਲਾਨ, ਹੋਣਗੇ ਕਈ ਵੱਡੇ ਐਲਾਨ - Apple WWDC 2024
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ AI ਐਡੀਟਿੰਗ ਫੀਚਰ, ਹੁਣ ਤਸਵੀਰਾਂ ਨੂੰ ਐਡਿਟ ਕਰਨਾ ਹੋਵੇਗਾ ਆਸਾਨ - WhatsApp AI Editing Feature
ਕਾਲ ਕਰਨਾ ਵੀ ਹੋਵੇਗਾ ਹੋਰ ਮਜ਼ੇਦਾਰ: ਇਸ ਤੋਂ ਇਲਾਵਾ, ਵਟਸਐਪ ਯੂਜ਼ਰਸ ਦੇ ਕਾਲਿੰਗ ਅਨੁਭਵ ਨੂੰ ਮਜ਼ੇਦਾਰ ਬਣਾਉਣ ਲਈ ਵੀ ਇੱਕ ਫੀਚਰ ਰੋਲਆਊਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਫੀਚਰ ਵਟਸਐਪ ਬੀਟਾ ਫਾਰ ਐਂਡਰਾਈਡ 2.24.7.18 'ਚ ਦਿੱਤਾ ਜਾ ਰਿਹਾ ਹੈ। WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਤੁਸੀਂ ਦੇਖ ਸਕਦੇ ਹੋ ਕਿ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਕੰਟੈਕਟ ਅਤੇ ਗਰੁੱਪ ਲਿਸਟ 'ਚ ਪਸੰਦੀਦਾ ਕੰਟੈਕਟ ਦੀ ਚੋਣ ਕਰਨ ਦਾ ਆਪਸ਼ਨ ਦਿੱਤਾ ਗਿਆ ਹੈ। ਪਸੰਦੀਦਾ ਕੰਟੈਕਟ ਚੁਣਨ ਤੋਂ ਬਾਅਦ ਯੂਜ਼ਰਸ ਨੂੰ ਇਹ ਕੰਟੈਕਟ ਕਾਲ ਟੈਬ 'ਚ ਦਿਖਣ ਲੱਗਣਗੇ। ਇਸ ਨਾਲ ਯੂਜ਼ਰਸ ਇਨ੍ਹਾਂ ਕੰਟੈਕਟਸ ਨੂੰ ਜਲਦੀ ਕਾਲ ਕਰ ਸਕਣਗੇ। ਕੰਪਨੀ ਦਾ ਇਹ ਨਵਾਂ ਫੀਚਰ ਅਜੇ ਕੁਝ ਬੀਟਾ ਟੈਸਟਰਾਂ ਲਈ ਜਾਰੀ ਹੋਇਆ ਹੈ।