ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ iOS ਯੂਜ਼ਰਸ ਲਈ ਵਟਸਐਪ ਗ੍ਰੀਨ ਇੰਟਰਫੇਸ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। WABetaInfo ਨੇ ਕੁਝ ਦਿਨ ਪਹਿਲਾ ਵਟਸਐਪ ਫਾਰ iOS 24.9.4 'ਚ ਨਵੇਂ ਇੰਟਰਫੇਸ ਨੂੰ ਦੇਖਿਆ ਸੀ। ਵਟਸਐਪ ਨਵੇਂ ਇੰਟਰਫੇਸ 'ਚ ਗ੍ਰੀਨ ਕਲਰ ਥੀਮ ਦੇ ਨਾਲ ਮਾਡਰਨ ਆਈਕਨ ਵੀ ਆਫ਼ਰ ਕਰ ਰਿਹਾ ਹੈ। ਐਪ ਸਟੋਰ 'ਤੇ ਮੌਜ਼ੂਦ ਅਧਿਕਾਰਿਤ ਚੇਂਜਲੌਗ ਦੇ ਅਨੁਸਾਰ, ਨਵੇਂ ਅਪਡੇਟ 'ਚ ਕੰਪਨੀ ਵੀਡੀਓ ਕਾਲਿੰਗ ਦੌਰਾਨ ਸਕ੍ਰੀਨ ਸ਼ੇਅਰਿੰਗ ਲਈ ਆਡੀਓ ਸਪੋਰਟ ਵੀ ਦੇ ਰਹੀ ਹੈ।
ਆਈਫੋਨ ਯੂਜ਼ਰਸ ਲਈ ਬਦਲਿਆ ਵਟਸਐਪ ਦਾ ਲੁੱਕ, ਇੱਥੇ ਜਾਣੋ ਕੀ ਹੋਇਆ ਬਦਲਾਅ - WhatsApp For iOS Users - WHATSAPP FOR IOS USERS
WhatsApp For iOS Users: ਮੈਟਾ ਨੇ ਹਾਲ ਹੀ ਵਿੱਚ iOS ਯੂਜ਼ਰਸ ਦੇ ਵਟਸਐਪ 'ਚ ਬਦਲਾਅ ਕੀਤਾ ਹੈ। ਹੁਣ ਕੰਪਨੀ ਨੇ ਵਟਸਐਪ ਦੇ ਨਵੇਂ ਇੰਟਰਫੇਸ 'ਚ ਗ੍ਰੀਨ ਕਲਰ ਥੀਮ ਦੇ ਨਾਲ ਮਾਡਰਨ ਆਈਕਨ ਵੀ ਆਫ਼ਰ ਕੀਤਾ ਹੈ।
Published : May 6, 2024, 12:40 PM IST
ਇਸ ਫੀਚਰ ਨੂੰ ਵਟਸਐਪ ਬੀਟਾ ਫਾਰ 23.15.10.72 'ਚ ਦੇਖਿਆ ਗਿਆ ਸੀ। ਵਟਸਐਪ ਦੇ ਨਵੇਂ ਇੰਟਰਫੇਸ 'ਚ ਤੁਹਾਨੂੰ ਗ੍ਰੀਨ ਬਟਨ ਦੇਖਣ ਨੂੰ ਮਿਲਣਗੇ। ਕੰਪਨੀ ਇਸ ਅਪਡੇਟ ਨੂੰ ਕਾਫ਼ੀ ਸਮੇਂ ਤੋਂ ਬੀਟਾ ਵਰਜ਼ਨ ਲਈ ਟੈਸਟ ਕਰ ਰਹੀ ਸੀ। ਕੰਪਨੀ ਇਸ ਅਪਡੇਟ ਨੂੰ ਹੌਲੀ-ਹੌਲੀ ਰੋਲਆਊਟ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਹ ਅਪਡੇਟ iOS ਯੂਜ਼ਰਸ ਲਈ ਪੇਸ਼ ਕਰ ਦਿੱਤਾ ਜਾਵੇਗਾ।
ਚੈਟ ਫਿਲਟਰਿੰਗ ਫੀਚਰ: ਇਸ ਤੋਂ ਇਲਾਵਾ, ਕੰਪਨੀ ਵਟਸਐਪ ਯੂਜ਼ਰਸ ਲਈ ਚੈਟ ਫਿਲਟਰਿੰਗ ਫੀਚਰ ਵੀ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਦੀ ਸਟੋਰੇਜ ਨੂੰ ਲੈ ਕੇ ਸਮੱਸਿਆ ਕਾਫ਼ੀ ਹੱਦ ਤੱਕ ਦੂਰ ਹੋ ਜਾਵੇਗੀ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਆਪਣੀਆਂ ਚੈਟਾਂ ਨੂੰ ਫਿਲਟਰ ਲਗਾ ਕੇ ਸਰਚ ਕਰ ਸਕਣਗੇ ਅਤੇ ਸਟੋਰੇਜ ਮੈਨੇਜ ਕਰਨਾ ਵੀ ਆਸਾਨ ਹੋਵੇਗਾ।