ਹੈਦਰਾਬਾਦ: ਭਾਰਤ ਦੇ ਪ੍ਰਮੁੱਖ ਘਰੇਲੂ ਇਲੈਕਟ੍ਰਿਕ ਵਾਹਨ ਨਿਰਮਾਤਾਵਾਂ ਵਿੱਚੋਂ ਇੱਕ ਓਬੇਨ ਇਲੈਕਟ੍ਰਿਕ ਨੇ ਆਪਣੀ ਬਹੁ-ਉਡੀਕ ਇਲੈਕਟ੍ਰਿਕ ਮੋਟਰਸਾਈਕਲ Oben Rorr EZ ਦਾ ਨਵੀਨਤਮ ਟੀਜ਼ਰ ਜਾਰੀ ਕੀਤਾ ਹੈ। ਇਸ ਟੀਜ਼ਰ 'ਚ ਕੰਪਨੀ ਨੇ ਇਲੈਕਟ੍ਰਿਕ ਮੋਟਰਸਾਈਕਲ ਨੂੰ 7 ਨਵੰਬਰ 2024 ਨੂੰ ਲਾਂਚ ਕਰਨ ਬਾਰੇ ਜਾਣਕਾਰੀ ਦਿੱਤੀ ਹੈ।
ਕੰਪਨੀ ਇਸ ਬਾਈਕ ਨੂੰ ਡੇਲੀ ਕਮਿਊਟਰ ਸੈਗਮੈਂਟ 'ਚ ਲਾਂਚ ਕਰਨ ਜਾ ਰਹੀ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਇਸ ਸੈਗਮੈਂਟ 'ਚ ਕ੍ਰਾਂਤੀ ਲਿਆ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਇਲੈਕਟ੍ਰਿਕ ਬਾਈਕ ਮੌਜੂਦਾ ਸਥਿਤੀਆਂ ਨੂੰ ਚੁਣੌਤੀ ਦੇਣ ਅਤੇ ਇਲੈਕਟ੍ਰਿਕ ਮੋਬਿਲਿਟੀ 'ਚ ਨਵੀਨਤਾ ਅਤੇ ਉਤਸ਼ਾਹ ਦੀ ਨਵੀਂ ਲਹਿਰ ਲਿਆਉਣ ਵਾਲੀ ਹੈ।
ਇਸ ਦਾ ਉਦੇਸ਼ ਇਲੈਕਟ੍ਰਿਕ ਆਉਣ-ਜਾਣ ਦੇ ਭਵਿੱਖ ਨੂੰ ਮੁੜ ਪਰਿਭਾਸ਼ਿਤ ਕਰਨਾ ਹੈ। Rorr EZ ਅਤਿ-ਆਧੁਨਿਕ ਪੇਟੈਂਟ ਉੱਚ-ਪ੍ਰਦਰਸ਼ਨ ਵਾਲੀ LFP ਬੈਟਰੀ ਤਕਨਾਲੋਜੀ ਦੀ ਵਰਤੋਂ ਕਰਦr ਹੈ, ਜੋ ਕਿ ਭਾਰਤ ਦੇ ਵਿਭਿੰਨ ਮਾਹੌਲ ਵਿੱਚ ਬੇਮਿਸਾਲ ਗਰਮੀ ਪ੍ਰਤੀਰੋਧ, ਲੰਬੀ ਉਮਰ ਅਤੇ ਭਰੋਸੇਯੋਗਤਾ ਲਈ ਜਾਣੀ ਜਾਂਦੀ ਹੈ। ਓਬੇਨ ਇਲੈਕਟ੍ਰਿਕ ਨੇ ਇਲੈਕਟ੍ਰਿਕ ਦੋ-ਪਹੀਆ ਵਾਹਨਾਂ ਵਿੱਚ LFP ਕੈਮਿਸਟਰੀ ਬੈਟਰੀਆਂ ਦੀ ਸ਼ੁਰੂਆਤ ਕੀਤੀ ਹੈ।