ਹੈਦਰਾਬਾਦ: ਆਧਾਰ ਕਾਰਡ ਦੀ ਡਿਟੇਲ ਨੂੰ ਫ੍ਰੀ ਵਿੱਚ ਅਪਡੇਟ ਕਰਨ ਦੀ ਆਖਰੀ ਤਰੀਕ ਵਧਾ ਦਿੱਤੀ ਗਈ ਹੈ। ਪਹਿਲਾ ਆਖਰੀ ਤਰੀਕ 14 ਸਤੰਬਰ 2024 ਸੀ, ਪਰ ਹੁਣ UIDAI ਨੇ ਇਸ ਤਰੀਕ ਨੂੰ ਤਿੰਨ ਮਹੀਨੇ ਲਈ ਵਧਾ ਦਿੱਤਾ ਹੈ। UIDAI ਨੇ X ਪੋਸਟ 'ਚ ਦੱਸਿਆ ਹੈ ਕਿ ਫ੍ਰੀ ਔਨਲਾਈਨ ਦਸਤਾਵੇਜ਼ ਅਪਲੋਡ ਕਰਨ ਦੀ ਸੁਵਿਧਾ ਨੂੰ 14 ਦਸੰਬਰ 2024 ਤੱਕ ਵਧਾ ਦਿੱਤਾ ਗਿਆ ਹੈ। ਇਹ ਸੁਵਿਧਾ ਸਿਰਫ਼ myAadhaar ਪੋਰਟਲ ਲਈ ਹੈ।
ਆਧਾਰ ਨੰਬਰ ਹੋਲਡਰਸ ਨੂੰ ਹਰ 10 ਸਾਲ 'ਚ ਦਸਤਾਵੇਜ਼ਾਂ ਨੂੰ ਅਪਡੇਟ ਕਰ ਲੈਣਾ ਚਾਹੀਦਾ ਹੈ। ਆਧਾਰ ਨਾਲ ਜੁੜੇ ਧੋਖਾਧੜੀ ਤੋਂ ਬਚਣ ਲਈ ਇਸਨੂੰ ਅਪਡੇਟ ਕਰਕੇ ਰੱਖਣਾ ਜ਼ਰੂਰੀ ਹੈ। ਆਧਾਰ ਇੱਕ ਯੂਨਿਕ ਨੰਬਰ ਹੈ ਅਤੇ ਇਸਨੂੰ ਹਰ ਨਾਗਰਿਕ ਦੇ ਬਾਇਓਮੈਟ੍ਰਿਕਸ ਨਾਲ ਲਿੰਕ ਕੀਤਾ ਗਿਆ ਹੈ।
ਫ੍ਰੀ ਵਿੱਚ ਆਧਾਰ ਕਾਰਡ ਅਪਡੇਟ ਕਰਨ ਦਾ ਤਰੀਕਾ:
- ਸਭ ਤੋਂ ਪਹਿਲਾ myaadhaar.uidai.gov.in 'ਤੇ ਜਾਓ।
- ਹੁਣ ਆਪਣਾ ਆਧਾਰ ਨੰਬਰ ਟਾਈਪ ਕਰੋ ਅਤੇ ਰਜਿਸਟਰਡ ਮੋਬਾਈਲ ਨੰਬਰ 'ਤੇ ਆਏ OTP ਨੂੰ ਭਰੋ।
- ਪ੍ਰੋਫਾਈਲ 'ਤੇ ਡਿਸਪਲੇ ਹੋ ਰਹੀ Identity ਅਤੇ ਪਤੇ ਨੂੰ ਚੈੱਕ ਕਰੋ।
- 'I verify that the above details are correct' ਵਾਲੇ ਆਪਸ਼ਨ 'ਤੇ ਕਲਿੱਕ ਕਰੋ।
- ਡਰੋਪ ਡਾਊਨ ਮੇਨੂ ਤੋਂ ਉਸ ਦਸਤਾਵੇਜ਼ ਨੂੰ ਚੁਣੋ, ਜਿਸਨੂੰ ਤੁਸੀਂ Identity ਅਤੇ ਦਸਤਾਵੇਜ਼ ਵੈਰੀਫਿਕੇਸ਼ਨ ਲਈ ਜਮ੍ਹਾਂ ਕਰਵਾਉਣਾ ਚਾਹੁੰਦੇ ਹੋ।
- ਇਸ ਤੋਂ ਬਾਅਦ ਤੁਹਾਨੂੰ ਚੁਣੇ ਹੋਏ ਦਸਤਾਵੇਜ਼ਾਂ ਨੂੰ ਅਪਲੋਡ ਕਰਨਾ ਹੈ।
- ਸਾਰੀ ਜਾਣਕਾਰੀ ਨੂੰ ਇੱਕ ਵਾਰ ਚੈੱਕ ਕਰਕੇ ਆਧਾਰ ਡਿਟੇਲ ਨੂੰ ਅਪਡੇਟ ਕਰਨ ਲਈ ਸਬਮਿਟ ਕਰ ਦਿਓ।
- ਇਸ ਤੋਂ ਬਾਅਦ ਸਰਵਿਸ ਬੇਨਤੀ ਨੰਬਰ ਨੂੰ ਟ੍ਰੈਕਿੰਗ ਲਈ ਸੇਵ ਕਰ ਲਓ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਆਮ ਤੌਰ 'ਤੇ ਆਧਾਰ ਕਾਰਡ ਅਪਡੇਟ ਕਰਵਾਉਣ ਲਈ 50 ਰੁਪਏ ਲੱਗਦੇ ਹਨ, ਪਰ 14 ਦਸੰਬਰ ਤੱਕ ਤੁਸੀਂ ਇਹ ਫ੍ਰੀ ਕਰ ਸਕਦੇ ਹੋ। ਅਧਾਰ ਨਾਲ ਜੁੜੇ ਕਿਸੇ ਵੀ ਸਵਾਲ ਦਾ ਜਵਾਬ ਪਾਉਣ ਲਈ ਟੋਲ ਫ੍ਰੀ ਨੰਬਰ 1947 'ਤੇ ਕਾਲ ਕਰ ਸਕਦੇ ਹੋ ਅਤੇ help@uidai.gov.in 'ਤੇ ਮੇਲ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ:-