ਹੈਦਰਾਬਾਦ: Airtel ਦੀ ਸਿਮ ਦਾ ਦੇਸ਼ ਭਰ ਦੇ ਕਈ ਯੂਜ਼ਰਸ ਇਸਤੇਮਾਲ ਕਰਦੇ ਹਨ। ਹਾਲ ਹੀ ਵਿੱਚ TRAI ਦੇ ਆਦੇਸ਼ਾਂ ਦੇ ਚੱਲਦੇ ਹੋਏ Airtel ਨੇ ਬਿਨ੍ਹਾਂ ਇੰਟਰਨੈੱਟ ਵਾਲੇ ਰੀਚਾਰਜ ਪਲਾਨ ਲਾਂਚ ਕੀਤੇ ਸੀ ਅਤੇ ਇਸ ਤੋਂ ਇਲਾਵਾ, ਪਿਛਲੇ ਸਾਲ ਕੰਪਨੀ ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ 'ਚ ਵਾਧਾ ਵੀ ਕੀਤਾ ਸੀ, ਜਿਸ ਕਰਕੇ ਕਈ ਲੋਕ Airtel ਨੂੰ ਛੱਡ ਕੇ BSNL ਵੱਲ ਜਾਣ ਲੱਗੇ ਸੀ। ਹੁਣ Airtel ਦੇ ਗ੍ਰਾਹਕਾਂ ਲਈ ਇੱਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, Airtel ਦੇ ਰੀਚਾਰਜ ਪਲਾਨ ਇੱਕ ਵਾਰ ਫਿਰ ਤੋਂ ਮਹਿੰਗੇ ਹੋ ਸਕਦੇ ਹਨ। ਇਸ ਬਾਰੇ ਕੰਪਨੀ ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ, "ਇੰਡਸਟਰੀ ਨੂੰ ਵਿੱਤੀ ਰੂਪ ਨਾਲ ਸਥਿਰ ਬਣਾਉਣ ਲਈ ਟੈਰਿਫ 'ਚ ਹੋਰ ਸੁਧਾਰ ਦੀ ਲੋੜ ਹੈ। Airtel ਦੇਸ਼ 'ਚ 80 ਮਿਲੀਅਨ ਪੋਸਟਪੇਡ ਗ੍ਰਾਹਕਾਂ ਨੂੰ ਟਾਰਗੇਟ ਕਰ ਰਿਹਾ ਹੈ।"
ਕੀ Airtel ਦੇ ਰੀਚਾਰਜ ਪਲਾਨ ਮਹਿੰਗੇ ਹੋ ਸਕਦੇ ਹਨ?
ਕੰਪਨੀ ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਗੋਪਾਲ ਵਿੱਠਲ ਨੇ ਇੱਕ ਵਾਰ ਫਿਰ ਤੋਂ ਰੀਚਾਰਜ ਪਲਾਨ ਮਹਿੰਗੇ ਕਰਨ ਦੇ ਸੰਕੇਤ ਦਿੱਤੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਐਕਸਪਰਟਸ ਨਾਲ ਗੱਲ ਕਰਦੇ ਹੋਏ ਕਿਹਾ ਕਿ, "ਅਗਲੇ ਵਿੱਤੀ ਸਾਲ 'ਚ ਉਨ੍ਹਾਂ ਦਾ ਪੂੰਜੀਕਰਨ ਖਰਚ ਘੱਟ ਹੁੰਦਾ ਰਹੇਗਾ, ਕਿਉਂਕਿ 5G ਰੇਡੀਓ ਉਪਕਰਣ ਲਗਾਉਣ ਦਾ ਖਰਚ ਪਹਿਲਾ ਹੀ ਕੀਤਾ ਜਾ ਚੁੱਕਾ ਹੈ।" ਗੱਲ ਕਰਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ ਕਿ," ਫੀਚਰ ਫੋਨ ਤੋਂ ਸਮਾਰਟਫੋਨ ਅਤੇ ਪ੍ਰੀਪੇਡ ਤੋਂ ਪੋਸਟਪੇਡ 'ਚ ਬਦਲਾਅ ਕਰਨ ਵਾਲੇ ਯੂਜ਼ਰਸ ਡੇਟਾ ਖਪਤ ਅਤੇ ਇੰਟਰਨੈਸ਼ਨਲ ਰੋਮਿੰਗ 'ਚ ਵਾਧੇ ਦੇ ਮਜ਼ਬੂਤ ਫੈਕਟਰ ਬਣੇ ਹੋਏ ਹਨ। ਉਨ੍ਹਾਂ ਨੇ ਇੰਡਸਟਰੀ ਨੂੰ ਵਿੱਤੀ ਰੂਪ ਨਾਲ ਸਥਿਰ ਬਣਾਉਣ ਲਈ ਟੈਰਿਫ 'ਚ ਹੋਰ ਸੁਧਾਰ ਕਰਨ ਦੀ ਗੱਲ ਕਹੀ।" ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ Airtel ਦੇ ਰੀਚਾਰਜ ਪਲਾਨ ਮਹਿੰਗੇ ਹੋ ਸਕਦੇ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ Airtel ਦੇਸ਼ 'ਚ 80 ਮਿਲੀਅਨ ਪੋਸਟਪੇਡ ਗ੍ਰਾਹਕਾਂ ਨੂੰ ਟਾਰਗੇਟ ਕਰ ਰਿਹਾ ਹੈ। ਗੋਪਾਲ ਵਿੱਠਲ ਦਾ ਮੰਨਣਾ ਹੈ ਕਿ Airtel ਅਗਲੇ ਕੁਝ ਸਾਲਾਂ 'ਚ 50 ਮਿਲੀਅਨ ਪੋਸਟਪੇਡ ਯੂਜ਼ਰਸ ਨੂੰ ਜੋੜ ਸਕਦਾ ਹੈ। ਦਸੰਬਰ ਦੇ ਅੰਤ 'ਚ ਟੈਲੀਕਾਮ ਕੰਪਨੀਆਂ ਦੇ 120 ਮਿਲੀਅਨ 5G ਗ੍ਰਾਹਕ ਸੀ, ਜੋ Jio ਦੇ 170 ਮਿਲੀਅਨ ਤੋਂ ਘੱਟ ਸੀ।
ਇਹ ਵੀ ਪੜ੍ਹੋ:-