ਪੰਜਾਬ

punjab

ETV Bharat / technology

Realme 13 Pro ਸੀਰੀਜ਼ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Realme 13 Pro Launch Date - REALME 13 PRO LAUNCH DATE

Realme 13 Pro Launch Date: Realme ਆਪਣੇ ਗ੍ਰਾਹਕਾਂ ਲਈ Realme 13 Pro ਸੀਰੀਜ਼ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਹੁਣ ਕੰਪਨੀ ਨੇ ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ।

Realme 13 Pro Launch Date
Realme 13 Pro Launch Date (Twitter)

By ETV Bharat Tech Team

Published : Jul 15, 2024, 2:52 PM IST

ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme 13 Pro ਸੀਰੀਜ਼ ਨੂੰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ। Realme ਨੇ X 'ਤੇ ਟਵੀਟ ਸ਼ੇਅਰ ਕਰਕੇ ਐਲਾਨ ਕੀਤਾ ਹੈ ਕਿ Realme 13 Pro ਸੀਰੀਜ਼ ਜਲਦ ਹੀ ਭਾਰਤ 'ਚ ਪੇਸ਼ ਕੀਤੀ ਜਾਵੇਗੀ। ਇਸ ਸੀਰੀਜ਼ 'ਚ Realme 13 Pro ਅਤੇ Realme 13 Pro ਪਲੱਸ ਸਮਾਰਟਫੋਨ ਸ਼ਾਮਲ ਹਨ। ਇਹ ਸੀਰੀਜ਼ 30 ਜੁਲਾਈ ਨੂੰ ਦੁਪਹਿਰ 12 ਵਜੇ ਭਾਰਤ 'ਚ ਲਾਂਚ ਕੀਤੀ ਜਾਵੇਗੀ। ਇਸ ਫੋਨ ਦੇ ਲਾਂਚ ਇਵੈਂਟ ਨੂੰ ਕੰਪਨੀ ਦੇ ਅਧਿਕਾਰਿਤ YouTube ਚੈਨਲ ਰਾਹੀ ਲਾਈਵ ਸਟ੍ਰੀਮ ਕੀਤਾ ਜਾਵੇਗਾ।

Realme 13 Pro ਸੀਰੀਜ਼ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਪ੍ਰੋਸੈਸਰ ਦੇ ਤੌਰ 'ਤੇ ਇਸ ਸੀਰੀਜ਼ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ OIS ਦੇ ਨਾਲ 50MP ਦਾ ਪ੍ਰਾਈਮਰੀ ਕੈਮਰਾ ਅਤੇ 3x ਆਪਟੀਕਲ ਜ਼ੂਮ ਦੇ ਨਾਲ 50MP ਦਾ ਪੈਰੀਸਕੋਪ ਟੈਲੀਫੋਟੋ ਕੈਮਰਾ ਮਿਲ ਸਕਦਾ ਹੈ। ਸੈਲਫ਼ੀ ਲਈ ਫੋਨ 'ਚ ਟਾਪ ਪੰਚ-ਹੋਲ ਕੱਟਆਊਟ ਮਿਲ ਸਕਦਾ ਹੈ। ਇਸ ਫੋਨ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Realme 13 Pro ਸੀਰੀਜ਼ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਕੀਮਤ 25,000 ਰੁਪਏ ਤੋਂ 35,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਪਰ ਅਸਲੀ ਕੀਮਤ ਬਾਰੇ ਅਜੇ ਕੰਪਨੀ ਵੱਲੋ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। Realme 13 Pro ਸੀਰੀਜ਼ ਨੂੰ Monet Purple ਅਤੇ Emerald Green ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ABOUT THE AUTHOR

...view details