ਹੈਦਰਾਬਾਦ: iQOO ਨੇ 16 ਮਈ ਨੂੰ ਆਪਣੇ ਭਾਰਤੀ ਗ੍ਰਾਹਕਾਂ ਲਈ iQOO Z9X 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਕੱਲ੍ਹ ਇਸ ਫੋਨ ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਬਾਰੇ ਕੰਪਨੀ ਨੇ ਖੁਦ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਸੇਲ 'ਚ ਇਹ ਫੋਨ 12 ਹਜ਼ਾਰ ਰੁਪਏ ਤੋਂ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਮਿਲੇਗਾ।
ਕੱਲ੍ਹ ਲਾਈਵ ਹੋਵੇਗੀ iQOO Z9X 5G ਦੀ ਪਹਿਲੀ ਸੇਲ, ਜਾਣੋ ਕੀਮਤ - iQOO Z9X 5G First Sale - IQOO Z9X 5G FIRST SALE
iQOO Z9X 5G First Sale: iQOO ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ iQOO Z9X 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਕੱਲ੍ਹ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ।
Published : May 20, 2024, 10:49 AM IST
iQOO Z9X 5G ਦੀ ਸੇਲ: iQOO Z9X 5G ਸਮਾਰਟਫੋਨ ਦੀ ਪਹਿਲੀ ਸੇਲ ਕੱਲ੍ਹ ਦੁਪਹਿਰ 12 ਵਜੇ ਲਾਈਵ ਹੋਵੇਗੀ। ਇਸ ਸੇਲ 'ਚ ਤੁਸੀਂ iQOO Z9X 5G ਸਮਾਰਟਫੋਨ 'ਤੇ ਕਈ ਸ਼ਾਨਦਾਰ ਆਫ਼ਰਸ ਪਾ ਸਕਦੇ ਹੋ। ਜੇਕਰ ਤੁਸੀਂ ਕੋਈ ਫੋਨ ਖਰੀਦਣ ਦੀ ਸੋਚ ਰਹੇ ਹੋ, ਤਾਂ iQOO Z9X 5G ਇੱਕ ਵਧੀਆਂ ਆਪਸ਼ਨ ਹੋ ਸਕਦਾ ਹੈ। ਇਸ ਸੇਲ 'ਚ ਤੁਸੀਂ iQOO Z9X 5G ਨੂੰ 11,999 ਰੁਪਏ 'ਚ ਖਰੀਦ ਸਕੋਗੇ।
- ਕੱਲ੍ਹ ਹੋਵੇਗੀ Realme ਦੇ ਇਸ ਸ਼ਾਨਦਾਰ ਸਮਾਰਟਫੋਨ ਦੀ ਸਪੈਸ਼ਲ ਸੇਲ, ਜਾਣੋ ਪੂਰੀ ਡਿਟੇਲ - Realme Savings Day
- ਸੈਮਸੰਗ ਯੂਜ਼ਰਸ ਨੂੰ ਝਟਕਾ, ਅੱਜ ਨਹੀਂ ਲਾਂਚ ਹੋ ਰਿਹੈ Samsung Galaxy F55 ਸਮਾਰਟਫੋਨ, ਜਾਣੋ ਨਵੀਂ ਲਾਂਚ ਡੇਟ - Samsung Galaxy F55 Launch Date
- ਭਾਰਤੀ ਗ੍ਰਾਹਕਾਂ ਦਾ ਇੰਤਜ਼ਾਰ ਜਲਦ ਹੋਵੇਗਾ ਖਤਮ! Realme GT 6T ਸਮਾਰਟਫੋਨ ਲਾਂਚ ਹੋਣ 'ਚ ਸਿਰਫ਼ 4 ਦਿਨ ਬਾਕੀ - Realme GT 6T Launch Date
iQOO Z9X 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.72 ਇੰਚ ਦੀ ਵੱਡੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1,000nits ਹਾਈ ਬ੍ਰਾਈਟਨੈੱਸ ਮੋਡ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 8GB ਰੈਮ ਅਤੇ 128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ ਦੋ ਕੈਮਰੇ ਮਿਲਦੇ ਹਨ, ਜਿਸ 'ਚ 50MP ਦੇ ਮੇਨ ਲੈਂਸ ਦੇ ਨਾਲ 2MP ਦਾ ਸੈਕੰਡਰੀ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। iQOO Z9X 5G ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ ਸਿੰਗਲ ਚਾਰਜ਼ 'ਤੇ 2 ਦਿਨ ਦੀ ਬੈਟਰੀ ਲਾਈਫ਼ ਦੇ ਨਾਲ ਆਉਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 44ਵਾਟ ਦੀ ਫਲੈਸ਼ ਚਾਰਜਿੰਗ ਨੂੰ ਸਪੋਰਟ ਕਰਦੀ ਹੈ।