ਹੈਦਰਾਬਾਦ: ਦੁਨੀਆਂ ਭਰ 'ਚ ਸੈਮਸੰਗ ਦੇ ਲੱਖਾਂ ਯੂਜ਼ਰਸ ਹਨ। ਆਪਣੇ ਗ੍ਰਾਹਕਾਂ ਦੇ ਬਿਹਤਰ ਅਨੁਭਵ ਲਈ ਕੰਪਨੀ ਲਗਾਤਾਰ ਨਵੀਆਂ ਡਿਵਾਈਸਾਂ ਨੂੰ ਪੇਸ਼ ਕਰਦੀ ਰਹਿੰਦੀ ਹੈ। ਇਸਦੇ ਚਲਦਿਆਂ ਹੀ ਹੁਣ ਕੰਪਨੀ ਨੇ ਆਪਣੇ Galaxy Unpacked ਇਵੈਟ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। Galaxy Unpacked ਇਵੈਂਟ 10 ਜੁਲਾਈ ਨੂੰ ਸ਼ੁਰੂ ਹੋ ਰਿਹਾ ਹੈ। ਇਸ ਇਵੈਂਟ 'ਚ ਗਲੈਕਸੀ Z ਫੋਲਡ 6 ਅਤੇ ਗਲੈਕਸੀ Z ਫਲਿੱਪ 6 ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ, ਕੰਪਨੀ ਇਸ ਇਵੈਂਟ 'ਚ ਟੈਬਲੇਟ, ਗਲੈਕਸੀ ਵਾਚ 7 ਸੀਰੀਜ਼, ਗਲੈਕਸੀ ਰਿੰਗ ਅਤੇ ਨਵੇਂ ਏਅਰਫੋਨ ਨੂੰ ਵੀ ਲਿਆ ਸਕਦੀ ਹੈ।
Galaxy Unpacked ਇਵੈਂਟ ਦੀ ਤਰੀਕ ਆਈ ਸਾਹਮਣੇ, ਹੋਣਗੇ ਕਈ ਪ੍ਰੋਡਕਟਸ ਲਾਂਚ - Galaxy Unpacked Event
Galaxy Unpacked Event: ਸੈਮਸੰਗ ਦੇ ਸਾਲਾਨਾ Galaxy Unpacked ਇਵੈਂਟ ਦੀ ਤਰੀਕ ਸਾਹਮਣੇ ਆ ਗਈ ਹੈ। ਇਹ ਇਵੈਂਟ 10 ਜੁਲਾਈ ਨੂੰ ਹੋਣ ਜਾ ਰਿਹਾ ਹੈ। ਇਸ ਇਵੈਂਟ 'ਚ ਸੈਮਸੰਗ ਆਪਣੇ ਖਾਸ ਅਤੇ ਪ੍ਰੀਮੀਅਮ ਪ੍ਰੋਡਕਟਸ ਨੂੰ ਲਾਂਚ ਕਰੇਗਾ।
Published : Jun 26, 2024, 4:41 PM IST
Galaxy Unpacked ਇਵੈਂਟ ਦੀ ਤਰੀਕ: ਕੰਪਨੀ ਨੇ ਆਪਣੇ Galaxy Unpacked ਇਵੈਂਟ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਹ ਇਵੈਂਟ 10 ਜੁਲਾਈ ਨੂੰ ਪੈਰਿਸ 'ਚ ਦੁਪਹਿਰ 3 ਵਜੇ ਅਤੇ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਆਯੋਜਿਤ ਕੀਤਾ ਜਾਵੇਗਾ। ਇਸ ਇਵੈਂਟ ਨੂੰ ਤੁਸੀਂ ਅਧਿਕਾਰਿਤ ਸੈਮਸੰਗ ਦੇ YouTube ਚੈਨਲ 'ਤੇ ਲਾਈਵ ਦੇਖ ਸਕੋਗੇ।
- Moto Razr 50 Ultra ਸਮਾਰਟਫੋਨ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਕੀਮਤ ਅਤੇ ਫੀਚਰਸ ਬਾਰੇ ਜਾਣੋ - Moto Razr 50 Ultra Launch Date
- ਗੂਗਲ ਨੇ ਜੀਮੇਲ ਲਈ ਰੋਲਆਊਟ ਕੀਤਾ Gemini, ਹੁਣ ਕਈ ਕੰਮ ਹੋਣਗੇ ਆਸਾਨ - Google Gemini on Gmail
- Infinix Note 40 5G ਦੀ ਪਹਿਲੀ ਸੇਲ ਲਾਈਵ, ਸਮਾਰਟਫੋਨ ਖਰੀਦਣ ਤੋਂ ਪਹਿਲਾ ਜਾਣੋ ਡਿਸਕਾਊਂਟ ਬਾਰੇ - Infinix Note 40 5G Sale
ਕਈ ਪ੍ਰੋਡਕਟਸ ਹੋਣਗੇ ਲਾਂਚ: ਇਸ ਇਵੈਂਟ 'ਚ ਕੰਪਨੀ ਸੈਮਸੰਗ ਗਲੈਕਸੀ Z ਫੋਲਡ 6 ਅਤੇ ਗਲੈਕਸੀ Z ਫਲਿੱਪ 6 ਨੂੰ ਲਾਂਚ ਕਰ ਸਕਦੀ ਹੈ। ਆਉਣ ਵਾਲੇ ਸਮਾਰਟਫੋਨ ਲਈ ਪ੍ਰੀ-ਬੁੱਕਿੰਗ 26 ਜੂਨ ਤੋਂ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ, ਕੰਪਨੀ ਇਵੈਂਟ 'ਚ ਸੈਮਸੰਗ ਗਲੈਕਸੀ ਟੈਬ S10 ਸੀਰੀਜ਼ ਨੂੰ ਵੀ ਲਿਆ ਸਕਦੀ ਹੈ। ਇਸਦੇ ਨਾਲ ਹੀ, ਗਲੈਕਸੀ ਵਾਚ 7, ਗਲੈਕਸੀ ਵਾਚ ਅਲਟ੍ਰਾ, ਗਲੈਕਸੀ ਬਡਸ 3 ਸੀਰੀਜ਼ ਅਤੇ ਗਲੈਕਸੀ ਰਿੰਗ ਨੂੰ ਵੀ ਇਵੈਂਟ 'ਚ ਲਾਂਚ ਕੀਤਾ ਜਾ ਸਕਦਾ ਹੈ।