ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਵਟਸਐਪ 'ਚ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਨੇ ਪਿਛਲੇ ਸਾਲ ਐਪ 'ਚ 'ਕਮਿਊਨਿਟੀ' ਆਪਸ਼ਨ ਪੇਸ਼ ਕੀਤਾ ਸੀ, ਜਿਸ ਰਾਹੀ ਇੱਕ ਟਾਪਿਕ 'ਤੇ ਬਣੇ ਅਲੱਗ-ਅਲੱਗ ਗਰੁੱਪ ਇਕੱਠੇ ਲਿਆਂਦੇ ਜਾ ਸਕਦੇ ਹਨ। ਇਸ ਨਾਲ ਐਡਮਿਨ ਨੂੰ ਵਾਰ-ਵਾਰ ਪੋਸਟਿੰਗ ਹਰ ਗਰੁੱਪ 'ਚ ਨਹੀਂ ਕਰਨੀ ਪੈਂਦੀ। ਇਸਦੇ ਨਾਲ ਹੀ ਕਮਿਊਨਿਟੀ ਫੀਚਰ ਦੇ ਤਹਿਤ ਯੂਜ਼ਰਸ ਦੀ ਪ੍ਰਾਈਵੇਸੀ ਵੀ ਬਣੀ ਰਹਿੰਦੀ ਹੈ। ਇਸ ਦੌਰਾਨ ਵਟਸਐਪ, ਕਮਿਊਨਿਟੀ ਲਈ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਦੀ ਜਾਣਕਾਰੀ ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ, ਕੰਪਨੀ ਕਮਿਊਨਿਟੀ ਲਈ 'ਪਿੰਨ ਇਵੈਂਟ' ਆਪਸ਼ਨ 'ਤੇ ਕੰਮ ਕਰ ਰਹੀ ਹੈ।
ਵਟਸਐਪ ਯੂਜ਼ਰਸ ਨੂੰ ਮਿਲੇਗਾ 'ਪਿੰਨ ਇਵੈਂਟ' ਫੀਚਰ: 'ਪਿੰਨ ਇਵੈਂਟ' ਆਪਸ਼ਨ ਦੀ ਮਦਦ ਨਾਲ ਜਦੋ ਵੀ ਗਰੁੱਪ 'ਚ ਐਡਮਿਨ ਕੋਈ ਜ਼ਰੂਰੀ ਕਾਲ ਅਤੇ ਮੀਟਿੰਗ ਕਰਦਾ ਹੈ, ਤਾਂ ਵਟਸਐਪ ਆਪਣੇ ਆਪ ਇੱਕ ਇਵੈਂਟ ਕਾਲਮ ਤੁਹਾਡੇ ਲਈ ਬਣਾ ਦੇਵੇਗਾ। ਇਸ ਤੋਂ ਬਾਅਦ ਤੁਹਾਨੂੰ ਕਮਿਊਨਿਟੀ ਆਪਸ਼ਨ ਦੇ ਟਾਪ 'ਚ ਨਜ਼ਰ ਆ ਜਾਵੇਗਾ ਕਿ ਤੁਹਾਨੂੰ ਕਿਹੜਾ ਇਵੈਂਟ ਕਿਹੜੇ ਗਰੁੱਪ 'ਚ ਕਰਨਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਕੋਈ ਜ਼ਰੂਰੀ ਮੀਟਿੰਗ ਅਤੇ ਕਾਲ ਆਦਿ ਨੂੰ ਮਿਸ ਨਹੀਂ ਕਰੋਗੇ।