ਹੈਦਰਾਬਾਦ: ਨਵੇਂ ਸਾਲ ਦੀਆਂ ਕਈ ਲੋਕਾਂ ਨੇ ਜੋਰਾ-ਸ਼ੋਰਾ ਨਾਲ ਤਿਆਰੀਆਂ ਕੀਤੀਆਂ ਸੀ। ਇਸ ਦਿਨ ਕੁਝ ਲੋਕਾਂ ਨੇ ਖੂਬ ਪਾਰਟੀ ਕੀਤੀ ਅਤੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਦੌਰਾਨ ਪਾਰਟੀ ਲਈ ਲੋਕਾਂ ਨੇ ਬਲਿੰਕਿਟ ਅਤੇ ਇੰਸਟਾਮਾਰਟ ਵਰਗੀਆਂ ਐਪਾਂ ਦਾ ਸਹਾਰਾ ਲਿਆ ਅਤੇ ਖੂਬ ਸਾਰਾ ਸਾਮਾਨ ਆਰਡਰ ਕੀਤਾ, ਜਿਸਦੀ ਹੁਣ ਲਿਸਟ ਸਾਹਮਣੇ ਆਈ ਹੈ। ਇਹ ਜਾਣਕਾਰੀ ਬਲਿੰਕਿਟ ਦੇ ਸੀਈਓ ਅਲਬਿੰਦਰ ਢੀਂਡਸਾ ਨੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ।
ਨਵੇਂ ਸਾਲ ਦੀ ਰਾਤ ਕੰਡੋਮ ਤੋਂ ਲੈ ਕੇ ਮਰਦਾਂ ਦੇ ਕੱਛਿਆ ਤੱਕ, ਇਹ 10 ਚੀਜ਼ਾਂ ਕੀਤੀਆਂ ਗਈਆਂ ਨੇ ਸਭ ਤੋਂ ਵੱਧ ਆਰਡਰ, ਦੇਖੋ ਪੂਰੀ ਲਿਸਟ - BLINKIT REVEALS TOP SELLING ITEMS
ਨਵੇਂ ਸਾਲ ਦੀ ਰਾਤ ਲੋਕਾਂ ਨੇ ਖੂਬ ਪਾਰਟੀ ਕੀਤੀ ਹੈ। ਇਸ ਗੱਲ ਦਾ ਅੰਦਾਜ਼ਾ ਬਲਿੰਕਿਟ ਅਤੇ ਇੰਸਟਾਮਾਰਟ ਤੋਂ ਆਰਡਰ ਕੀਤੀਆਂ ਚੀਜ਼ਾਂ ਤੋਂ ਲੱਗਦਾ ਹੈ।
BLINKIT REVEALS TOP SELLING ITEMS (BLINKIT)
Published : Jan 3, 2025, 7:17 PM IST
|Updated : Jan 3, 2025, 7:44 PM IST
ਇਨ੍ਹਾਂ ਚੀਜ਼ਾਂ ਨੂੰ ਨਵੇਂ ਸਾਲ ਦੀ ਰਾਤ ਸਭ ਤੋਂ ਵੱਧ ਕੀਤਾ ਗਿਆ ਆਰਡਰ
- ਕੰਡੋਮ:ਨਵੇਂ ਸਾਲ ਦੀ ਰਾਤ ਕਈ ਲੋਕਾਂ ਨੇ ਕੰਡੋਮ ਵੀ ਆਰਡਰ ਕੀਤੇ। ਕੰਡੋਮ ਨੂੰ ਜ਼ਿਆਦਾ ਗਿਣਤੀ 'ਚ ਆਰਡਰ ਕੀਤਾ ਗਿਆ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਵੇਂ ਸਾਲ ਦੀ ਪਾਰਟੀ ਤੋਂ ਬਾਅਦ ਕੁਝ ਲੋਕਾਂ ਨੇ ਸੈਕਸ ਕਰਨ ਦੌਰਾਨ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਕੰਡੋਮ ਆਰਡਰ ਕੀਤੇ ਹਨ।
- ਮਰਦਾਂ ਦੇ ਕੱਛੇ: ਬਲਿੰਕਿਟ ਦੇ ਸੀਈਓ ਅਨੁਸਾਰ ਮਰਦਾਂ ਦੇ ਕੱਛਿਆ ਦੀ ਮੰਗ 'ਚ ਵੀ ਵਾਧਾ ਦੇਖਣ ਨੂੰ ਮਿਲਿਆ।
- ਅੰਗੂਰ: ਬਲਿੰਕਿਟ ਅਤੇ ਇੰਸਟਾਮਾਰਟ ਤੋਂ ਅੰਗੂਰ ਵੀ ਆਰਡਰ ਕੀਤੇ ਗਏ ਹਨ। ਇਸ ਦੀ ਮੰਗ 'ਚ 7 ਗੁਣਾ ਵਾਧਾ ਹੋਇਆ ਹੈ। ਦੱਸ ਦੇਈਏ ਕਿ ਇਹ ਵਾਧਾ ਨਵੇਂ ਸਾਲ ਦੀ ਇੱਕ ਪਰੰਪਰਾ ਦੇ ਚਲਦੇ ਹੋਇਆ ਹੈ। ਇਸ ਪਰੰਪਰਾ ਦੇ ਤਹਿਤ ਮੰਨਿਆ ਜਾਂਦਾ ਹੈ ਕਿ ਅੱਧੀ ਰਾਤ ਨੂੰ 12 ਅੰਗੂਰ ਖਾਣ ਨਾਲ ਚੰਗੀ ਕਿਸਮਤ ਮਿਲਦੀ ਹੈ।
- ਚਿਪਸ: ਬੱਚੇ ਚਿਪਸ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਲਈ ਨਵੇਂ ਸਾਲ ਦੀ ਰਾਤ ਚਿਪਸ ਵੀ ਆਰਡਰ ਕੀਤੇ ਗਏ ਹਨ। 5 ਲੱਖ ਤੋਂ ਜ਼ਿਆਦਾ ਚਿਪਸ ਦੇ ਪੈਕਟਾਂ ਦੀ ਵਿਕਰੀ ਹੋਈ ਹੈ।
- ਕੋਲਡ ਡਰਿੰਕਸ: ਕੋਲਡ ਡਰਿੰਕਸ ਤੋਂ ਬਿਨ੍ਹਾਂ ਹਰ ਪਾਰਟੀ ਅਧੂਰੀ ਹੁੰਦੀ ਹੈ। ਇਸ ਲਈ ਨਵੇਂ ਸਾਲ ਦੀ ਰਾਤ ਲੋਕਾਂ ਨੇ ਸਵਿੱਗੀ ਤੋਂ ਕੋਲਡ ਡਰਿੰਕਸ ਵੀ ਆਰਡਰ ਕੀਤੀਆਂ ਹਨ।
- ਬਰਫ਼: ਬਲਿੰਕਿਟ ਨੇ ਦੱਸਿਆ ਹੈ ਕਿ ਨਵੇਂ ਸਾਲ ਦੀ ਰਾਤ ਬਰਫ਼ ਦੀ ਵੀ ਕਾਫ਼ੀ ਮੰਗ ਰਹੀ ਹੈ। ਕਈ ਲੋਕਾਂ ਨੇ ਪਾਰਟੀ ਦੌਰਾਨ ਡਰਿੰਕਸ ਨੂੰ ਠੰਢੇ ਰੱਖਣ ਲਈ ਬਰਫ਼ ਦਾ ਵੀ ਇਸਤੇਮਾਲ ਕੀਤਾ ਹੈ।
- ਆਲੂ ਭੁਜੀਆ: ਚਿਪਸ ਤੋਂ ਇਲਾਵਾ ਆਲੂ ਭੁਜੀਆ ਦੀ ਮੰਗ ਵੀ ਲੋਕਾਂ 'ਚ ਦੇਖਣ ਨੂੰ ਮਿਲੀ ਹੈ। ਬਲਿੰਕਿਟ ਅਨੁਸਾਰ, ਆਲੂ ਭੁਜੀਆ ਨੂੰ ਖੂਬ ਆਰਡਰ ਕੀਤਾ ਗਿਆ ਹੈ।
- ਦੁੱਧ ਅਤੇ ਪਨੀਰ: ਦੁੱਧ ਅਤੇ ਪਨੀਰ ਦੀ ਮੰਗ 'ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਾਰਟੀ ਦੌਰਾਨ ਲੋਕਾਂ ਨੇ ਸਿਰਫ਼ ਚਿਪਸ ਜਾਂ ਕੋਲਡ ਡਰਿੰਕਸ ਵਰਗੀਆਂ ਚੀਜ਼ਾਂ ਹੀ ਨਹੀਂ ਸਗੋਂ ਸਿਹਤਮੰਦ ਚੀਜ਼ਾਂ ਨੂੰ ਵੀ ਤਰਜ਼ੀਹ ਦਿੱਤੀ ਹੈ।
- ਨਿੰਬੂ: ਨਿੰਬੂ ਦੇ ਆਰਡਰਾਂ ਦੀ ਗਿਣਤੀ ਵੀ ਵਧੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਦੌਰਾਨ ਕੁਝ ਲੋਕਾਂ ਨੇ ਸ਼ਾਰਟਸ ਅਤੇ ਨਸ਼ਾ ਉਤਾਰਨ ਲਈ ਨਿੰਬੂ ਆਰਡਰ ਕੀਤੇ ਹੋ ਸਕਦੇ ਹਨ।
- ਗੇਮਾਂ: ਨਵੇਂ ਸਾਲ ਦੀ ਪਾਰਟੀ ਦੌਰਾਨ ਲੋਕਾਂ ਨੇ ਗੇਮਾਂ ਵੀ ਖੇਡੀਆਂ ਹਨ, ਕਿਉਕਿ ਇਸ ਦੌਰਾਨ ਗੇਮਾਂ ਦੇ ਆਰਡਰਾਂ 'ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ:-
Last Updated : Jan 3, 2025, 7:44 PM IST