ਹੈਦਰਾਬਾਦ: ਸੈਮਸੰਗ ਅੱਜ ਆਪਣੇ ਕਈ ਸਾਰੇ ਪ੍ਰੋਡਕਟਸ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਦਾ ਅੱਜ ਸਾਲਾਨਾ ਅਨਪੈਕਡ ਈਵੈਂਟ ਸ਼ੁਰੂ ਹੋਣ ਜਾ ਰਿਹਾ ਹੈ, ਜਿਸਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਸ ਈਵੈਂਟ ਦੌਰਾਨ ਕਈ ਡਿਵਾਈਸਾਂ ਲਾਂਚ ਹੋਣਗੀਆਂ। ਕੰਪਨੀ ਨੇ ਪਹਿਲਾ ਹੀ ਪੁਸ਼ਟੀ ਕਰ ਦਿੱਤੀ ਹੈ ਕਿ ਲਾਂਚ ਈਵੈਂਟ ਦੌਰਾਨ Galaxy Watch 7, Buds 3, Galaxy Z Fold 6 ਅਤੇ Galaxy Z Flip 6 ਸਮਾਰਟਫੋਨ ਲਾਂਚ ਕੀਤੇ ਜਾਣਗੇ। ਇਹ ਈਵੈਂਟ ਪੈਰਿਸ 'ਚ ਹੋ ਰਿਹਾ ਹੈ। ਇਵੈਂਟ ਦੌਰਾਨ ਕੰਪਨੀ ਲਾਂਚ ਹੋਣ ਵਾਲੇ ਸਾਰੇ ਪ੍ਰੋਡਕਟਸ ਦੀ ਕੀਮਤ ਦਾ ਵੀ ਖੁਲਾਸਾ ਕਰੇਗੀ।
ਸੈਮਸੰਗ ਗਲੈਕਸੀ ਅਨਪੈਕਡ ਈਵੈਂਟ ਇਸ ਤਰ੍ਹਾਂ ਦੇਖੋ: ਸੈਮਸੰਗ ਅੱਜ ਪੈਰਿਸ 'ਚ ਆਪਣਾ ਗਲੈਕਸੀ ਅਨਪੈਕਡ ਈਵੈਂਟ ਆਯੋਜਿਤ ਕਰਨ ਜਾ ਰਿਹਾ ਹੈ। ਇਹ ਈਵੈਂਟ ਦੁਪਹਿਰ 3 ਵਜੇ ਅਤੇ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। ਯੂਜ਼ਰਸ ਇਸ ਈਵੈਂਟ ਨੂੰ ਸੈਮਸੰਗ ਦੇ ਸੋਸ਼ਲ ਮੀਡੀਆ ਪਲੇਟਫਾਰਮ Youtube ਅਤੇ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਲਾਈਵ ਦੇਖ ਸਕਣਗੇ।
ਸੈਮਸੰਗ ਗਲੈਕਸੀ ਅਨਪੈਕਡ ਈਵੈਂਟ 'ਚ ਕੀ ਹੋਵੇਗਾ ਲਾਂਚ?: ਸੈਮਸੰਗ ਨੇ ਪਹਿਲਾ ਹੀ ਪੁਸ਼ਟੀ ਕਰ ਦਿੱਤੀ ਹੈ ਕਿ ਸੈਮਸੰਗ ਗਲੈਕਸੀ ਅਨਪੈਕਡ ਈਵੈਂਟ ਦੌਰਾਨ Galaxy Z Fold 6, Galaxy Z Flip 6, Galaxy Watch 7 ਸੀਰੀਜ਼ ਅਤੇ Galaxy Buds 3 ਨੂੰ ਲਾਂਚ ਕੀਤਾ ਜਾਵੇਗਾ। ਈਵੈਂਟ ਦੌਰਾਨ ਕੰਪਨੀ ਗਲੈਕਸੀ ਰਿੰਗ ਨੂੰ ਵੀ ਪੇਸ਼ ਕਰ ਸਕਦੀ ਹੈ।
Galaxy Z Fold 6: ਈਵੈਂਟ ਦੌਰਾਨ Galaxy Z Fold 6 ਸਮਾਰਟਫੋਨ ਨੂੰ ਵੀ ਲਾਂਚ ਕੀਤਾ ਜਾਵੇਗਾ। ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 7.6 ਇੰਚ ਦੀ ਵੱਡੀ AMOLED 2x ਇਨਰ ਡਿਸਪਲੇ ਅਤੇ 6.3 ਇੰਚ ਦੀ ਆਊਟਰ ਸਕ੍ਰੀਨ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਡਿਸਪਲੇ 'ਚ ਕਾਰਨਿੰਗ ਗੋਰਿਲਾ ਗਲਾਸ 2 ਪ੍ਰੋਟੈਕਸ਼ਨ ਵੀ ਮਿਲੇਗਾ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲਣ ਦੀ ਉਮੀਦ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦਾ ਪ੍ਰਾਈਮਰੀ ਸੈਂਸਰ, 12MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ 3x ਆਪਟੀਕਲ ਜ਼ੂਮ ਦੇ ਨਾਲ 10MP ਦਾ ਟੈਲੀਫੋਟੋ ਕੈਮਰਾ ਮਿਲ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 10MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 4,400mAh ਦੀ ਬੈਟਰੀ ਮਿਲ ਸਕਦੀ ਹੈ।
Galaxy Z Flip 6: ਸੈਮਸੰਗ ਆਪਣੇ ਗ੍ਰਾਹਕਾਂ ਲਈ ਈਵੈਂਟ ਦੌਰਾਨ Galaxy Z Flip 6 ਸਮਾਰਟਫੋਨ ਨੂੰ ਵੀ ਲਾਂਚ ਕਰੇਗਾ। ਇਸ ਫੋਨ 'ਚ 6.7 ਇੰਚ ਦੀ ਫੁੱਲ HD+ਮੇਨ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ 'ਚ ਦੋਹਰਾ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP ਦਾ ਪ੍ਰਾਈਮਰੀ ਸੈਂਸਰ ਅਤੇ 12MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਸ਼ਾਮਲ ਹੋ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 10MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 4,400mAh ਬੈਟਰੀ ਮਿਲਣ ਦੀ ਉਮੀਦ ਹੈ, ਜੋ ਕਿ 35 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰ ਸਕਦੀ ਹੈ।