ਹੈਦਰਾਬਾਦ: RBI ਨੇ ਬੁੱਧਵਾਰ ਨੂੰ ਪੇਟੀਐਮ ਪੇਮੈਂਟਸ ਬੈਂਕ ਲਿਮਿਟੇਡ 'ਤੇ 29 ਫਰਵਰੀ 2024 ਤੋਂ ਪਾਬੰਧੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਹੁਣ 29 ਫਰਵਰੀ 2024 ਤੋਂ ਪੇਟੀਐਮ ਪੇਮੈਂਟਸ ਬੈਂਕ ਲਿਮਿਟੇਡ ਨਵੇਂ ਗ੍ਰਾਹਕਾਂ ਨੂੰ ਸ਼ਾਮਲ ਕਰਨ, ਕਿਸੇ ਵੀ ਗ੍ਰਾਹਕ ਦਾ ਖਾਤਾ, ਵਾਲੈਟ ਅਤੇ FASTags 'ਚ ਜਮ੍ਹਾਂ ਅਤੇ ਟਾਪ-ਅੱਪ ਸਵੀਕਾਰ ਕਰਨ 'ਤੇ ਰੋਕ ਲਗਾ ਦਿੱਤੀ ਜਾਵੇਗੀ। ਹਾਲਾਂਕਿ, RBI ਨੇ ਆਪਣੀ ਵੈੱਬਸਾਈਚ 'ਤੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਕਿ ਪੇਟੀਐਮ ਦੀਆਂ ਕੁਝ ਸੇਵਾਵਾਂ ਦੀ ਆਗਿਆ ਦਿੱਤੀ ਜਾਵੇਗੀ, ਜਿਵੇਂ ਕਿ ਵਾਲੈਟ 'ਚ ਬਚੀ ਕੀਮਤ ਨੂੰ ਗ੍ਰਾਹਕ ਆਪਣੇ ਬਚਤ ਖਾਤੇ 'ਚ ਟ੍ਰਾਂਸਫਰ ਕਰ ਸਕਣਗੇ।
RBI ਨੇ Paytm ਦੀਆਂ ਸੇਵਾਵਾਂ 'ਤੇ ਲਗਾਈ ਪਾਬੰਧੀ, ਭੁਗਤਾਨ ਕਰਨ ਲਈ ਹੁਣ ਇਨ੍ਹਾਂ ਐਪਾਂ ਦਾ ਇਸਤੇਮਾਲ ਕਰ ਸਕਣਗੇ ਗ੍ਰਾਹਕ - ਪੇਟੀਐਮ ਪੇਮੈਂਟ ਬੈਂਕ
Paytm Payment Ban: RBI ਨੇ ਪੇਟੀਐਮ ਪੇਮੈਂਟ ਬੈਂਕ ਦੀਆਂ ਜ਼ਿਆਦਾਤਰ ਸੇਵਾਵਾਂ 'ਤੇ ਪਾਬੰਧੀ ਲਗਾ ਦਿੱਤੀ ਹੈ। ਹੁਣ ਤੁਸੀਂ ਆਨਲਾਈਨ ਭੁਗਤਾਨ ਕਰਨ ਲਈ ਕੁਝ ਹੀ ਐਪਾਂ ਦਾ ਇਸਤੇਮਾਲ ਕਰ ਸਕਦੇ ਹੋ।
Published : Feb 1, 2024, 10:09 AM IST
|Updated : Feb 1, 2024, 11:23 AM IST
ਪੇਟੀਐਮ ਗ੍ਰਾਹਕ ਕਰ ਸਕਣਗੇ ਇਹ ਕੰਮ: RBI ਦੀ ਵੈੱਬਸਾਈਟ ਅਨੁਸਾਰ, ਪੇਟੀਐਮ ਦੇ ਗ੍ਰਾਹਕ ਬਿਨਾਂ ਕਿਸੇ ਪਾਬੰਦੀ ਦੇ ਗ੍ਰਾਹਕ ਬਚਤ ਬੈਂਕ ਖਾਤੇ, ਚਾਲੂ ਖਾਤੇ, ਪ੍ਰੀਪੇਡ ਯੰਤਰਾਂ, ਫਾਸਟੈਗ ਅਤੇ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਵਿੱਚ ਬਾਕੀ ਬਚੀ ਰਕਮ ਕਢਵਾਉਣ ਜਾਂ ਵਰਤਣ ਦੇ ਯੋਗ ਹੋਣਗੇ। RBI ਦੁਆਰਾ ਜਾਰੀ ਕੀਤੇ ਗਏ ਨੋਟੀਫਿਕੇਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਪਾਈਪਲਾਈਨ ਟ੍ਰਾਂਜੈਕਸ਼ਨਾਂ ਅਤੇ ਨੋਡਲ ਅਕਾਊਂਟਸ 29 ਫਰਵਰੀ ਨੂੰ ਜਾਂ ਇਸ ਤੋਂ ਪਹਿਲਾਂ ਸ਼ੁਰੂ ਕੀਤੇ ਗਏ ਸਾਰੇ ਲੈਣ-ਦੇਣ ਨੂੰ ਪੂਰਾ ਕਰਨ ਦਾ ਸਮਾਂ 15 ਮਾਰਚ ਤੱਕ ਪੂਰਾ ਕੀਤਾ ਜਾ ਸਕੇਗਾ ਅਤੇ ਉਸ ਤੋਂ ਬਾਅਦ ਕੋਈ ਲੈਣ-ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਆਨਲਾਈਨ ਭੁਗਤਾਨ ਕਰਨ ਲਈ ਇਨ੍ਹਾਂ ਐਪਾਂ ਦਾ ਕਰ ਸਕੋਗੇ ਇਸਤੇਮਾਲ: ਭਾਰਤ 'ਚ ਆਨਲਾਈਨ ਭੁਗਤਾਨ ਕਰਨ ਵਾਲੇ ਯੂਜ਼ਰਸ ਲਈ ਪੇਟੀਐਮ ਇੱਕ ਵੱਡਾ ਆਪਸ਼ਨ ਹੁੰਦਾ ਸੀ। ਪੇਟੀਐਮ ਰਾਹੀ ਲੱਖਾਂ ਲੋਕ ਰੋਜ਼ਾਨਾ ਭੁਗਤਾਨ ਕਰਦੇ ਹਨ। ਅਜਿਹੇ 'ਚ ਹੁਣ ਪੇਟੀਐਮ ਪੇਮੈਂਟਸ ਬੈਂਕ ਦੀ ਜ਼ਿਆਦਾਤਰ ਸੁਵਿਧਾਵਾਂ 'ਤੇ ਪਾਬੰਧੀ ਲਗਾਉਣ ਤੋਂ ਬਾਅਦ ਯੂਜ਼ਰਸ ਨੂੰ ਦੂਜੇ ਪੇਮੈਂਟ ਐਪ ਅਤੇ ਪਲੇਟਫਾਰਮ ਦਾ ਇਸਤੇਮਾਲ ਕਰਨਾ ਹੋਵੇਗਾ। 29 ਫਰਵਰੀ ਤੋਂ ਬਾਅਦ ਤੁਸੀਂ ਹੇਠਾਂ ਦਿੱਤੀਆਂ ਐਪਾਂ ਰਾਹੀ ਭੁਗਤਾਨ ਕਰ ਸਕੋਗੇ।
- PhonePe
- Google Pay
- AmazonPay
- WhatsApp Pay
- Mobikwik
- Freecharge
- Airtel Money
- Jio Money