ਹੈਦਰਾਬਾਦ: ਸਾਲ 2024 ਵਿੱਚ ਹੀ ਜੀਓ, ਏਅਰਟਲ ਅਤੇ ਵੋਡਾਫੋਨ ਆਈਡੀਆ ਨੇ ਆਪਣੇ ਰਿਚਾਰਜ ਪਲੈਨ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਸੀ, ਜਿਸ ਤੋਂ ਬਾਅਦ BSNL ਦੇ ਗ੍ਰਾਹਕਾਂ ਦੀ ਗਿਣਤੀ 'ਚ ਵਾਧਾ ਹੋਣ ਲੱਗਾ। ਇਸ ਲਈ ਹੁਣ BSNL ਆਪਣੇ ਯੂਜ਼ਰਸ ਨੂੰ ਖੁਸ਼ ਕਰਨ ਲਈ ਆਏ ਦਿਨ ਨਵੀਆਂ ਸੁਵਿਧਾਵਾਂ ਪੇਸ਼ ਕਰਦਾ ਰਹਿੰਦਾ ਹੈ। ਇਨ੍ਹਾਂ ਵਿੱਚੋ ਹੀ ਇੱਕ 5G ਸੁਵਿਧਾ ਵੀ ਹੈ। ਦੱਸ ਦੇਈਏ ਕਿ ਹੁਣ ਕਈ BSNL ਯੂਜ਼ਰਸ ਇਹ ਸ਼ਿਕਾਇਤਾਂ ਕਰਦੇ ਹਨ ਕਿ ਉਨ੍ਹਾਂ ਦਾ ਇੰਟਰਨੈੱਟ ਸਹੀਂ ਨਹੀਂ ਚੱਲ ਰਿਹਾ ਅਤੇ ਹੋਰ ਵੀ ਕਈ ਸਮੱਸਿਆਵਾਂ ਆ ਰਹੀਆਂ ਹਨ ਪਰ 5G ਸੁਵਿਧਾ ਦੇ ਆਉਣ ਤੋਂ ਬਾਅਦ ਕਾਲਿੰਗ ਦੀ ਗੁਣਵੱਤਾ ਅਤੇ ਤੇਜ਼ ਸਪੀਡ ਇੰਟਰਨੈੱਟ ਦਾ ਤੁਸੀਂ ਮਜ਼ਾ ਲੈ ਸਕੋਗੇ।
BSNL 5G ਬਾਰੇ ਜੋਤੀਰਾਦਿਤਿਆ ਸਿੰਧੀਆ ਨੇ ਕਿਹਾ ਕਿ ਅਗਲੇ ਸਾਲ ਮਈ-ਜੂਨ 'ਚ ਕੰਪਨੀ 4G ਟਾਵਰਾਂ ਨੂੰ ਇੰਸਟਾਲ ਕਰੇਗੀ ਅਤੇ ਇਸ ਤੋਂ ਤਰੁੰਤ ਬਾਅਦ 5G ਨੂੰ ਲਾਂਚ ਕਰਨ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਦੱਸ ਦੇਈਏ ਕਿ ਵਰਤਮਾਨ ਸਮੇਂ 'ਚ BSNL ਕੁਝ ਚੁਣੇ ਹੋਏ ਇਲਾਕਿਆਂ 'ਚ 5G ਸੁਵਿਧਾ ਲਈ ਟੈਸਟਿੰਗ ਕਰ ਰਹੀ ਹੈ ਅਤੇ ਆਉਣ ਵਾਲੇ ਕੁਝ ਸਾਲਾਂ 'ਚ ਇਸਨੂੰ ਦੇਸ਼ਭਰ 'ਚ ਲਾਂਚ ਕਰ ਦਿੱਤਾ ਜਾਵੇਗਾ।-ਜੋਤੀਰਾਦਿਤਿਆ ਸਿੰਧੀਆ
ਕਦੋ ਮਿਲੇਗੀ BSNL ਦੀ 5G ਸੁਵਿਧਾ?
ਜੋਤੀਰਾਦਿਤਿਆ ਸਿੰਧੀਆ ਨੇ ਕਿਹਾ ਕਿ ਅਗਲੇ ਸਾਲ ਮਈ-ਜੂਨ 'ਚ ਕੰਪਨੀ 4G ਟਾਵਰਾਂ ਨੂੰ ਇੰਸਟਾਲ ਕਰੇਗੀ ਅਤੇ ਇਸ ਤੋਂ ਬਾਅਦ 5G ਨੂੰ ਲਾਂਚ ਕਰਨ 'ਤੇ ਕੰਮ ਕਰੇਗੀ। ਵਰਤਮਾਨ 'ਚ ਕੰਪਨੀ ਚੁਣੇ ਹੋਏ ਇਲਾਕਿਆਂ 'ਚ 5G ਸੁਵਿਧਾ ਲਈ ਟੈਸਟਿੰਗ ਕਰ ਰਹੀ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ BSNL ਦੀ 5G ਸੁਵਿਧਾ ਨੂੰ ਦੇਸ਼ਭਰ 'ਚ ਲਾਂਚ ਕੀਤਾ ਜਾਵੇਗਾ।
ਦੱਸ ਦੇਈਏ ਕਿ ਬੀਐਸਐਨਐਲ ਦੇ 4ਜੀ ਅਤੇ 5ਜੀ ਟਾਵਰਾਂ ਵਿੱਚ ਵਰਤੇ ਜਾਣ ਵਾਲੇ ਸਾਰੇ ਉਪਕਰਣ ਭਾਰਤ ਵਿੱਚ ਬਣੇ ਹਨ। BSNL ਦੇ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੂਰਸੰਚਾਰ ਉਪਕਰਨਾਂ ਦੇ ਘਰੇਲੂ ਉਤਪਾਦਨ 'ਤੇ ਜ਼ੋਰ ਦੇ ਰਹੀ ਹੈ। ਕੇਂਦਰ ਸਰਕਾਰ 'ਮੇਡ ਇਨ ਇੰਡੀਆ' ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਤੋਂ ਨਿਰਯਾਤ ਕੀਤੇ ਗਏ ਸਮਾਰਟਫ਼ੋਨ ਦੀ ਗਿਣਤੀ ਖਾਸ ਤੌਰ 'ਤੇ ਆਈਫੋਨ ਦੀ ਬਰਾਮਦ 'ਚ ਚੰਗਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ:-