ਪੰਜਾਬ

punjab

ETV Bharat / technology

Realme Narzo 70 Pro 5G ਦਾ ਇੰਤਜ਼ਾਰ ਖਤਮ, ਅੱਜ ਹੋ ਜਾਵੇਗਾ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ ਲਾਂਚ - Price of Realme Narzo 70 Pro 5G

Realme Narzo 70 Pro 5G Launch Date: Realme ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Realme Narzo 70 Pro 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ।

Realme Narzo 70 Pro 5G Launch Date
Realme Narzo 70 Pro 5G Launch Date

By ETV Bharat Tech Team

Published : Mar 19, 2024, 10:39 AM IST

ਹੈਦਰਾਬਾਦ:Realme ਆਪਣੇ ਗ੍ਰਾਹਕਾਂ ਲਈ Realme Narzo 70 Pro 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਫੋਨ ਅੱਜ ਭਾਰਤ 'ਚ ਪੇਸ਼ ਕਰ ਦਿੱਤਾ ਜਾਵੇਗਾ। ਇਸ ਫੋਨ ਨੂੰ ਕੰਪਨੀ ਏਅਰ ਗੈਸਚਰ ਫੀਚਰ ਦੇ ਨਾਲ ਲਿਆ ਰਹੀ ਹੈ। ਏਅਰ ਗੈਸਚਰ ਫੀਚਰ ਦੀ ਮਦਦ ਨਾਲ ਹਵਾਂ 'ਚ ਹੱਥਾਂ ਦੇ ਇਸ਼ਾਰੇ ਨਾਲ ਇਹ ਫੋਨ ਕੰਮ ਕਰਨ ਲੱਗੇਗਾ। ਇਸ ਤੋਂ ਇਲਾਵਾ, Realme Narzo 70 Pro 5G 'ਚ ਹੋਰ ਵੀ ਕਈ ਸ਼ਾਨਦਾਰ ਫੀਚਰਸ ਮਿਲਣਗੇ।

Realme Narzo 70 Pro 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 2000nits ਪੀਕ ਬ੍ਰਾਈਟਨੈੱਸ ਦੇ ਨਾਲ ਸਭ ਤੋਂ ਬ੍ਰਾਈਟ ਡਿਸਪਲੇ ਮਿਲ ਸਕਦੀ ਹੈ। ਇਸ ਫੋਨ ਨੂੰ ਗਲਾਸ ਡਿਜ਼ਾਈਨ ਦੇ ਨਾਲ ਲਿਆਂਦਾ ਜਾ ਰਿਹਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7050 5G ਚਿਪਸੈੱਟ ਮਿਲ ਸਕਦੀ ਹੈ। ਇਸ ਸਮਾਰਟਫੋਨ ਨੂੰ 8GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾਵੇਗਾ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ Sony IMX890 OIS ਕੈਮਰੇ ਦੇ ਨਾਲ ਲਿਆਂਦਾ ਜਾ ਰਿਹਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Realme Narzo 70 Pro 5G ਦੀ ਖਰੀਦਦਾਰੀ: Realme Narzo 70 Pro 5G ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ ਤੋਂ ਅੱਜ ਦੁਪਹਿਰ 12 ਵਜੇ ਲਾਂਚ ਤੋਂ ਬਾਅਦ ਪਹਿਲੀ ਸੇਲ 'ਚ ਤੁਸੀਂ ਖਰੀਦ ਸਕੋਗੇ। ਇਸ ਤੋਂ ਇਲਾਵਾ, ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਵੀ ਇਹ ਫੋਨ ਖਰੀਦਣ ਲਈ ਉਪਲਬਧ ਹੋਵੇਗਾ। Realme Narzo 70 Pro 5G ਸਮਾਰਟਫੋਨ ਦੇ ਨਾਲ ਗ੍ਰਾਹਕਾਂ ਨੂੰ ਫ੍ਰੀ ਏਅਰਬੱਡਸ ਜਿੱਤਣ ਦਾ ਮੌਕਾ ਵੀ ਮਿਲ ਰਿਹਾ ਹੈ। ਤੁਸੀਂ Buds T300 ਨੂੰ ਜਿੱਤ ਸਕਦੇ ਹੋ। ਹਾਲਾਂਕਿ, ਇਨ੍ਹਾਂ ਏਅਰਬੱਡਸ ਨੂੰ ਜਿੱਤਣ ਲਈ ਨਿਯਮ ਬਣਾਏ ਗਏ ਹਨ। ਇਸ ਬਾਰੇ ਲਾਂਚ ਤੋਂ ਬਾਅਦ ਅਪਡੇਟ ਜਾਰੀ ਕਰ ਦਿੱਤਾ ਜਾਵੇਗਾ।

ABOUT THE AUTHOR

...view details