ਹੈਦਰਾਬਾਦ: Realme ਨੇ ਹਾਲ ਹੀ ਵਿੱਚ ਆਪਣੇ ਭਾਰਤੀ ਗ੍ਰਾਹਕਾਂ ਲਈ Realme Narzo 70 Pro 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਸੇਲ 12 ਘੰਟਿਆਂ ਲਈ ਲਾਈਵ ਕਰ ਦਿੱਤੀ ਗਈ ਹੈ। ਸੇਲ ਦੌਰਾਨ ਤੁਸੀਂ ਇਸ ਫੋਨ 'ਤੇ ਸ਼ਾਨਦਾਰ ਡਿਸਕਾਊਂਟ ਪਾ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੋਨ ਦੀ ਅਰਲੀ ਬਰਡ ਸੇਲ ਹੋ ਚੁੱਕੀ ਹੈ। ਅਰਲੀ ਵਰਡ ਸੇਲ 'ਚ ਹਰ ਮਿੰਟ ਵਿੱਚ ਇਸ ਫੋਨ ਦੇ 300 ਤੋਂ ਜ਼ਿਆਦਾ ਯੂਨਿਟ ਵਿਕੇ ਸੀ। ਹੁਣ ਰਾਤ 12 ਵਜੇ ਤੱਕ Realme Narzo 70 Pro 5G ਦੀ ਸੇਲ ਚੱਲੇਗੀ। ਇਸ ਸੇਲ 'ਚ ਤੁਸੀਂ Realme Narzo 70 Pro 5G ਸਮਾਰਟਫੋਨ ਨੂੰ 3,000 ਰੁਪਏ ਸਸਤੇ 'ਚ ਖਰੀਦ ਸਕੋਗੇ।
Realme Narzo 70 Pro 5G ਦੀ ਅੱਜ 12 ਘੰਟਿਆਂ ਲਈ ਲਾਈਵ ਹੋਈ ਸੇਲ, ਮਿਲ ਰਹੇ ਨੇ ਸ਼ਾਨਦਾਰ ਆਫ਼ਰਸ - Realme Narzo 70 Pro 5G Sale - REALME NARZO 70 PRO 5G SALE
Realme Narzo 70 Pro 5G Sale: Realme ਨੇ ਆਪਣੇ ਗ੍ਰਾਹਕਾਂ ਲਈ Realme Narzo 70 Pro 5G ਦੀ ਸੇਲ ਅੱਜ 12 ਘੰਟਿਆਂ ਲਈ ਲਾਈਵ ਕਰ ਦਿੱਤੀ ਹੈ। ਸੇਲ ਦੌਰਾਨ ਤੁਸੀਂ ਇਸ ਫੋਨ ਨੂੰ ਘੱਟ ਕੀਮਤ ਦੇ ਨਾਲ ਖਰੀਦ ਸਕਦੇ ਹੋ।
Published : Jun 6, 2024, 4:00 PM IST
Realme Narzo 70 Pro 5G 'ਤੇ ਡਿਸਕਾਊਂਟ:Realme ਇੰਡੀਆਂ ਨੇ Realme Savings Day ਦੌਰਾਨ Realme Narzo 70 Pro 5G ਲਈ ਸਪੈਸ਼ਲ ਆਫ਼ਰ ਦਾ ਐਲਾਨ ਕੀਤਾ ਸੀ। ਇਹ ਸੇਲ ਅੱਜ ਦੁਪਹਿਰ 12 ਵਜੇ ਸ਼ੁਰੂ ਹੋ ਚੁੱਕੀ ਹੈ ਅਤੇ ਰਾਤ 12 ਵਜੇ ਤੱਕ ਲਾਈਵ ਰਹੇਗੀ। ਸੇਲ ਦੌਰਾਨ Realme Narzo 70 Pro 5G ਦੇ 8GB+128GB ਮਾਡਲ 'ਤੇ 3,000 ਰੁਪਏ ਦਾ ਫਲੈਟ ਡਿਸਕਾਊਂਟ ਮਿਲ ਰਿਹਾ ਹੈ। ਇਸ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 16,999 ਰੁਪਏ 'ਚ ਖਰੀਦ ਸਕੋਗੇ, ਜਦਕਿ 8GB+256GB ਮਾਡਲ 'ਤੇ 2,000 ਰੁਪਏ ਦਾ ਕੂਪਨ ਡਿਸਕਾਊਂਟ ਮਿਲ ਰਿਹਾ ਹੈ। ਇਸ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 19,999 ਰੁਪਏ 'ਚ ਖਰੀਦ ਸਕੋਗੇ। ਇਸ ਆਫ਼ਰਸ ਦਾ ਫਾਇਦਾ ਤੁਸੀਂ Realme ਦੀ ਅਧਿਕਾਰਿਤ ਵੈੱਬਸਾਈਟ ਅਤੇ ਐਮਾਜ਼ਾਨ ਰਾਹੀ ਲੈ ਸਕੋਗੇ।
Realme Narzo 70 Pro 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Realme Narzo 70 Pro 5G ਸਮਾਰਟਫੋਨ 'ਚ 6.7 ਇੰਚ ਦੀ ਫੁੱਲ HD+AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7050 ਚਿਪਸੈੱਟ ਮਿਲਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਤਿੰਨ ਰਿਅਰ ਕੈਮਰੇ ਦਿੱਤੇ ਗਏ ਹਨ, ਜਿਸ 'ਚ OIS ਸਪੋਰਟ ਦੇ ਨਾਲ 50MP ਸੋਨੀ IMX890 ਕੈਮਰਾ, 8MP ਅਲਟ੍ਰਾਵਾਈਡ ਐਂਗਲ ਲੈਂਸ ਅਤੇ 2MP ਮੈਕਰੋ ਲੈਂਸ ਮਿਲਦਾ ਹੈ। ਸੈਲਫ਼ੀ ਲਈ ਇਸ ਫੋਨ 'ਚ 16MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 67ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ।