ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme GT 7 Pro ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਹੁਣ ਕੰਪਨੀ ਦੀ ਲਾਂਚ ਡੇਟ ਬਾਰੇ ਖੁਲਾਸਾ ਹੋ ਗਿਆ ਹੈ। Realme GT 7 Pro ਸਮਾਰਟਫੋਨ 26 ਨਵੰਬਰ ਨੂੰ ਦੁਪਹਿਰ 12 ਵਜੇ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ ਲਾਂਚ ਕਰਨ ਲਈ ਕੰਪਨੀ ਇੱਕ ਇਵੈਂਟ ਆਯੋਜਿਤ ਕਰ ਸਕਦੀ ਹੈ।
Realme GT 7 Pro ਸਮਾਰਟਫੋਨ 'ਚ ਕੀ ਹੋ ਸਕਦਾ ਹੈ ਖਾਸ?
ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 8 Elite ਚਿਪਸੈੱਟ ਮਿਲ ਸਕਦੀ ਹੈ। ਦੱਸ ਦੇਈਏ ਕਿ ਇਸ ਫੋਨ ਦਾ ਸੰਤਰੀ ਰੰਗ ਪਹਿਲਾ ਹੀ ਸਾਹਮਣੇ ਆ ਚੁੱਕਾ ਹੈ। ਸੰਤਰੀ ਰੰਗ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਹੋਰ ਰੰਗਾਂ ਦੇ ਨਾਲ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਵਿੱਚ AI ਫੀਚਰਸ ਵੀ ਮਿਲ ਸਕਦੇ ਹਨ, ਜਿਸ 'ਚ AI ਸਕੈਚ ਟੂ ਇਮੇਜ, AI ਮੋਸ਼ ਡਿਬਲਰ ਤਕਨਾਲੋਜੀ ਅਤੇ AI ਟੈਲੀਫੋਟੋ, AI ਟੈਲੀਫੋਟੋ ਅਲਟ੍ਰਾ ਫੀਚਰ ਦਿੱਤਾ ਜਾ ਸਕਦਾ ਹੈ।