ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme 13 Pro ਸੀਰੀਜ਼ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ 'ਚ Realme 13 Pro ਅਤੇ Realme 13 Pro Plus ਸਮਾਰਟਫੋਨ ਸ਼ਾਮਲ ਹੋਣਗੇ। Realme 13 Pro ਸੀਰੀਜ਼ 30 ਜੁਲਾਈ ਨੂੰ ਦੁਪਹਿਰ 12 ਵਜੇ ਇੱਕ ਲਾਂਚ ਇਵੈਂਟ ਦੌਰਾਨ ਭਾਰਤ 'ਚ ਲਿਆਂਦੀ ਜਾ ਰਹੀ ਹੈ। ਕੰਪਨੀ ਇਸ ਸੀਰੀਜ਼ ਨੂੰ ਲੰਬੇ ਸਮੇਂ ਤੋਂ ਟੀਜ਼ ਕਰ ਰਹੀ ਹੈ, ਜਿਸ ਤੋਂ ਬਾਅਦ ਗ੍ਰਾਹਕਾਂ ਨੂੰ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਦੱਸ ਦਈਏ ਕਿ ਇਸ ਸੀਰੀਜ਼ ਦੀ ਅਰਲੀ ਐਕਸੈਸ ਸੇਲ ਵੀ ਲਾਂਚ ਦੇ ਦਿਨ 30 ਜੁਲਾਈ ਨੂੰ ਹੀ ਸ਼ੁਰੂ ਹੋ ਰਹੀ ਹੈ।
Realme 13 Pro ਸੀਰੀਜ਼ ਦੇ ਫੀਚਰਸ:ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Realme 13 Pro ਅਤੇ Realme 13 Pro Plus ਸਮਾਰਟਫੋਨ ਦੇ ਕੁਝ ਫੀਚਰਸ ਦਾ ਖੁਲਾਸਾ ਹੋ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਸੀਰੀਜ਼ 'ਚ ਸਨੈਪਡ੍ਰੈਗਨ 7s ਜੇਨ 2 5G 4nm ਚਿਪਸੈੱਟ ਮਿਲ ਸਕਦੀ ਹੈ। Realme 13 Pro ਸੀਰੀਜ਼ 'ਚ 5,200mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ Realme 13 Pro+ 'ਚ 50MP ਦਾ ਸੋਨੀ ਸੈਂਸਰ ਅਤੇ 50MP ਦਾ ਪੈਰੀਸਕੋਪ ਟੈਲੀਫੋਟੋ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 120x ਤੱਕ ਦਾ ਜ਼ੂਮ ਸਪੋਰਟ ਵੀ ਦਿੱਤਾ ਸਕਦਾ ਹੈ। ਫਿਲਹਾਲ, ਇਸ ਸੀਰੀਜ਼ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਕੰਪਨੀ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ।
- Poco ਨੇ ਭਾਰਤ 'ਚ ਲਾਂਚ ਕੀਤਾ ਇਹ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ, ਇਸ ਦਿਨ ਸ਼ੁਰੂ ਹੋਵੇਗੀ ਪਹਿਲੀ ਸੇਲ - Poco F6 Deadpool Limited Edition
- ਇਸ ਦਿਨ ਲਾਂਚ ਹੋਵੇਗਾ Realme Narzo N61, ਸਸਤਾ ਵਾਟਰਪ੍ਰੂਫ਼ ਸਮਾਰਟਫੋਨ ਖਰੀਦ ਸਕਣਗੇ ਗ੍ਰਾਹਕ - Realme Narzo N61 Launch Date
- Panda ਡਿਜ਼ਾਈਨ ਦੇ ਨਾਲ ਆ ਰਿਹਾ ਇਹ ਸ਼ਾਨਦਾਰ ਫੀਚਰਸ ਵਾਲਾ ਫੋਨ, ਭਾਰਤ 'ਚ ਇਸ ਦਿਨ ਹੋਵੇਗੀ ਐਂਟਰੀ - Xiaomi 14 Civi Limited Edition