ਹੈਦਰਾਬਾਦ: Realme ਨੇ ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Realme 13 Pro 5G ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ 'ਚ ਦੋ ਸਮਾਰਟਫੋਨ ਸ਼ਾਮਲ ਹਨ। ਕੰਪਨੀ ਨੇ ਇਸ ਸੀਰੀਜ਼ 'ਚ ਸ਼ਾਨਦਾਰ ਕੈਮਰਾ ਕੁਆਲਿਟੀ ਦਿੱਤੀ ਹੈ। ਇਸਦੇ ਨਾਲ ਹੀ, ਫੋਨ AI ਫੀਚਰਸ ਨਾਲ ਲੈਸ ਹੈ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਸੀ, ਜਿਸ ਤੋਂ ਬਾਅਦ ਹੁਣ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ।
Realme 13 Pro 5G ਸੀਰੀਜ਼ ਲਾਂਚ, ਜਾਣੋ ਕੀਮਤ ਅਤੇ ਫੀਚਰਸ ਬਾਰੇ ਪੂਰੀ ਜਾਣਕਾਰੀ - Realme 13 Pro 5G Series Launch - REALME 13 PRO 5G SERIES LAUNCH
Realme 13 Pro 5G Series Launch: Realme ਨੇ ਅੱਜ ਆਪਣੇ ਗ੍ਰਾਹਕਾਂ ਲਈ Realme 13 Pro 5G ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਹ ਸੀਰੀਜ਼ ਭਾਰਤ 'ਚ ਪੇਸ਼ ਕੀਤੀ ਗਈ ਹੈ। Realme 13 Pro 5G ਸੀਰੀਜ਼ 'ਚ Realme 13 Pro 5G ਅਤੇ Realme 13 Pro Plus 5G ਸਮਾਰਟਫੋਨ ਪੇਸ਼ ਕੀਤੇ ਗਏ ਹਨ।
Published : Jul 30, 2024, 12:38 PM IST
Realme 13 Pro 5G ਸੀਰੀਜ਼ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 6.7 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ Realme 13 Pro 5G 'ਚ Qualcomm Snapdragon 7 ਚਿਪਸੈੱਟ ਦਿੱਤੀ ਗਈ ਹੈ ਅਤੇ Realme 13 Pro Plus 5G 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲਦੀ ਹੈ। ਇਸ ਫੋਨ ਨੂੰ 8GB+128GB, 8GB+256GB, 12GB+256GB ਅਤੇ 12GB+512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਫ਼ੀ ਲਈ ਇਸ ਸੀਰੀਜ਼ 'ਚ 50MP ਦਾ ਸੋਨੀ LYT-701 ਮੇਨ ਕੈਮਰਾ ਅਤੇ 8MP ਦਾ ਸੈਲਫ਼ੀ ਲਈ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸੀਰੀਜ਼ 'ਚ 5,200mAh ਦੀ ਬੈਟਰੀ ਮਿਲਦੀ ਹੈ, ਜੋ ਕਿ 80ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
- POCO M6 Plus ਸਮਾਰਟਫੋਨ ਦੀ ਇਸ ਦਿਨ ਹੋ ਰਹੀ ਭਾਰਤ 'ਚ ਐਂਟਰੀ, ਕੀਮਤ 15 ਹਜ਼ਾਰ ਰੁਪਏ ਤੋਂ ਘੱਟ - POCO M6 Plus Launch Date
- Vivo V40 ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਇਸ ਦਿਨ ਹੋ ਰਹੀ ਹੈ ਭਾਰਤ 'ਚ ਐਂਟਰੀ - Vivo V40 Series Launch Date
- Redmi Pad Pro 5G ਅਤੇ Pad SE 4G ਭਾਰਤ 'ਚ ਲਾਂਚ, ਅਗਸਤ ਮਹੀਨੇ ਸ਼ੁਰੂ ਹੋਵੇਗੀ ਪਹਿਲੀ ਸੇਲ - Redmi Pad Pro 5G And Pad SE 4G
Realme 13 Pro 5G ਸੀਰੀਜ਼ ਦੀ ਕੀਮਤ:ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Realme 13 Pro 5G ਸੀਰੀਜ਼ ਦੀ ਕੀਮਤ 31,999 ਰੁਪਏ ਹੈ। Realme 13 Pro 5G ਨੂੰ Emerald Green, Monet Purple ਅਤੇ Monet Gold ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ, ਜਦਕਿ Realme 13 Pro+ 5G ਨੂੰ Emerald Green ਅਤੇ Monet Gold ਕਲਰ 'ਚ ਲਿਆਂਦਾ ਗਿਆ ਹੈ।