ਪੰਜਾਬ

punjab

ETV Bharat / technology

Oppo Reno 12 ਸੀਰੀਜ਼ ਲਾਂਚ, ਇੱਥੇ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਲਾਈਵ ਦੇਖੋ ਲਾਂਚ ਇਵੈਂਟ - Oppo Reno 12 Series Launch - OPPO RENO 12 SERIES LAUNCH

Oppo Reno 12 Series Launch: Oppo ਨੇ ਆਪਣੇ ਗ੍ਰਾਹਕਾਂ ਲਈ Oppo Reno 12 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ ਦੇ ਲਾਂਚ ਇਵੈਂਟ ਨੂੰ ਤੁਸੀਂ ਲਾਈਵ ਦੇਖ ਸਕਦੇ ਹੋ।

Oppo Reno 12 Series Launch
Oppo Reno 12 Series Launch (Twitter)

By ETV Bharat Tech Team

Published : Jul 12, 2024, 12:15 PM IST

ਹੈਦਰਾਬਾਦ: Oppo ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Oppo Reno 12 ਸੀਰੀਜ਼ ਨੂੰ ਅੱਜ ਲਾਂਚ ਕਰ ਦਿੱਤਾ ਹੈ। ਕੰਪਨੀ ਕਾਫ਼ੀ ਸਮੇਂ ਤੋਂ ਇਸ ਸੀਰੀਜ਼ ਨੂੰ ਟੀਜ਼ ਕਰ ਰਹੀ ਸੀ, ਜਿਸਦੇ ਚਲਦਿਆਂ ਗ੍ਰਾਹਕਾਂ ਨੂੰ ਇਸਦਾ ਬੇਸਬਰੀ ਨਾਲ ਇੰਤਜ਼ਾਰ ਸੀ। Oppo Reno 12 ਸੀਰੀਜ਼ 'ਚ Oppo Reno 12 ਅਤੇ Oppo Reno 12 ਪ੍ਰੋ 5G ਸਮਾਰਟਫੋਨ ਪੇਸ਼ ਕੀਤੇ ਗਏ ਹਨ। ਕੰਪਨੀ ਨੇ ਆਪਣੇ ਨਵੇਂ ਫੋਨਾਂ ਨੂੰ AI ਨਾਲ ਲੈਸ ਕੀਤਾ ਹੈ।

Oppo Reno 12 ਸੀਰੀਜ਼ ਦੀ ਲਾਈਵ ਸਟ੍ਰੀਮਿੰਗ: Oppo Reno 12 ਸੀਰੀਜ਼ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਫੋਨ ਦੀ ਲਾਂਚ ਸਟ੍ਰੀਮਿੰਗ ਦਾ ਲਾਈਵ ਪ੍ਰਸਾਰਣ ਤੁਸੀਂ Oppo ਦੇ ਅਧਿਕਾਰਿਤ Youtube ਚੈਨਲ ਰਾਹੀ ਦੇਖ ਸਕਦੇ ਹੋ। ਇੱਥੇ Oppo Reno 12 ਸੀਰੀਜ਼ ਦੇ ਲਾਂਚ ਈਵੈਂਟ ਦਾ ਲਿੰਕ ਦਿੱਤਾ ਗਿਆ ਹੈ, ਜਿੱਥੇ ਕਲਿੱਕ ਕਰਕੇ ਤੁਸੀਂ ਇਸ ਈਵੈਂਟ ਨੂੰ ਦੇਖ ਸਕਦੇ ਹੋ।

Oppo Reno 12 ਸੀਰੀਜ਼ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ ਫੁੱਲ HD+ਕਰਵਡ AMOLED ਡਿਸਪਲੇ ਦਿੱਤੀ ਗਈ ਹੈ। ਇਹ ਡਿਸਪਲੇ ਗੋਰਿਲਾ ਗਲਾਸ 7i ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1200nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਸੀਰੀਜ਼ 'ਚ ਮੀਡੀਆਟੇਕ Dimensity 7300-Energy ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦਾ LYT-600 ਦਾ ਪ੍ਰਾਈਮਰੀ ਕੈਮਰਾ, 50MP+8MP ਦਾ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਮਿਲਦਾ ਹੈ।

ABOUT THE AUTHOR

...view details