ਹੈਦਰਾਬਾਦ: Oppo ਆਪਣੇ ਗ੍ਰਾਹਕਾਂ ਲਈ Oppo Reno 11F 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਫੋਨ ਦੀ ਲਾਂਚ ਡੇਟ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕੁਝ ਤਸਵੀਰਾਂ ਲੀਕ ਹੋ ਗਈਆ ਹਨ। ਪਿਛਲੇ ਹਫ਼ਤੇ ਫੋਨ ਦਾ ਕਲਰ ਅਤੇ ਡਿਜ਼ਾਈਨ ਲੀਕ ਹੋਇਆ ਸੀ, ਹੁਣ ਇਸ ਸਮਾਰਟਫੋਨ ਦੀ ਇੱਕ ਹੋਰ ਤਸਵੀਰ ਲੀਕ ਹੋ ਗਈ ਹੈ, ਜਿਸ ਰਾਹੀ ਫੋਨ ਦੇ ਕਲਰਾਂ ਨੂੰ ਇੱਕ ਵਾਰ ਫਿਰ ਤੋਂ ਦਿਖਾਇਆ ਗਿਆ ਹੈ। ਟਿਪਸਟਰ ਸੁਧਾਂਸ਼ੂ ਅੰਬੋਰੇ ਨੇ X ਪੋਸਟ 'ਚ ਇਸ ਸਮਾਰਟਫੋਨ ਦੀ ਫੋਟੋ ਨੂੰ ਸ਼ੇਅਰ ਕੀਤਾ ਹੈ। ਪੋਸਟ ਅਨੁਸਾਰ, ਇਹ ਫੋਨ ਬਲੂ, ਪਿੰਕ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ।
Oppo Reno 11F 5G ਸਮਾਰਟਫੋਨ ਜਲਦ ਹੋਵੇਗਾ ਲਾਂਚ, ਮਿਲ ਸਕਦੈ ਨੇ ਸ਼ਾਨਦਾਰ ਫੀਚਰਸ - Oppo Reno 11F 5G
Oppo Reno 11F 5G Launch Date: Oppo ਆਪਣੇ ਗ੍ਰਾਹਕਾਂ ਲਈ Oppo Reno 11F 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਬਲੂ, ਪਿੰਕ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ।
Published : Jan 22, 2024, 11:06 AM IST
Oppo Reno 11F 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਲੀਕ ਰਿਪੋਰਟਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਫੋਨ 'ਚ 6.7 ਇੰਚ ਦੀ AMOLED ਪੈਨਲ ਡਿਸਪਲੇ ਮਿਲ ਸਕਦੀ ਹੈ, ਜੋ ਕਿ ਫੁੱਲ HD+Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Dimensity 7050 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ 'ਚ ਕੰਪਨੀ ਨੇ 8GB ਰੈਮ ਅਤੇ 256GB ਤੱਕ ਦੀ ਸਟੋਰੇਜ ਦਿੱਤੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਕੰਪਨੀ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦੇ ਸਕਦੀ ਹੈ, ਜਿਸ 'ਚ 64MP ਦੇ ਮੇਨ ਲੈਂਸ ਦੇ ਨਾਲ 8MP ਦਾ ਅਲਟ੍ਰਾ ਵਾਈਡ ਐਂਗਲ ਅਤੇ ਇੱਕ 2MP ਦਾ ਮੈਕਰੋ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 67ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Oppo F25 ਸਮਾਰਟਫੋਨ ਜਲਦ ਹੋਵੇਗਾ ਲਾਂਚ: ਇਸ ਤੋਂ ਇਲਾਵਾ, Oppo ਆਪਣਾ Oppo F25 ਸਮਾਰਟਫੋਨ ਨੂੰ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਲਾਂਚਿੰਗ ਤੋਂ ਪਹਿਲਾ ਹੀ ਇਸ ਫੋਨ ਬਾਰੇ ਕਈ ਫੀਚਰਸ ਸਾਹਮਣੇ ਆ ਚੁੱਕੇ ਹਨ। ਇਸ ਸਮਾਰਟਫੋਨ ਨੂੰ ਆਉਣ ਵਾਲੇ ਮਹੀਨੇ 'ਚ ਲਾਂਚ ਕੀਤਾ ਜਾ ਸਕਦਾ ਹੈ। ਫਿਲਹਾਲ, Oppo F25 ਸਮਾਰਟਫੋਨ ਦੀ ਲਾਂਚ ਡੇਟ ਬਾਰੇ ਕਈ ਪੁਸ਼ਟੀ ਨਹੀਂ ਹੋਈ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਫੋਨ ਨੂੰ ਫਰਵਰੀ ਮਹੀਨੇ ਪੇਸ਼ ਕੀਤਾ ਜਾ ਸਕਦਾ ਹੈ।